ਲੁਧਿਆਣਾ: ਲੁਧਿਆਣਾ ਦੀ ਕੇਂਦਰੀ ਜੇਲ੍ਹ (ਕੇਂਦਰੀ ਜੇਲ੍ਹ) ਵਿਚ ਹੁੱਕਾ ਪਾਰਟੀ (Hookah party) ਮਾਮਲੇ ਵਿਚ ਜੇਲ੍ਹ ਵਿਭਾਗ (Department of Prisons) ਨੇ ਕਾਰਵਾਈ ਕਰਦੇ ਹੋਏ ਅਸਸਿਸਟੈਂਟ ਜੇਲ੍ਹ ਸੁਪਰਡੈਂਟ, ਜੇਲ੍ਹ ਵਾਰਡਨ ਅਤੇ ਜੇਲ੍ਹ ਦੇ ਹੈਡੱ ਵਾਰਡਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕੁੱਝ ਮਹੀਨੇ ਪਹਿਲਾਂ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਗੈਂਗਸਟਰ ਨਿੱਕਾ ਜਟਾਣਾ ਅਤੇ ਉਸਦੇ ਸਾਥੀ ਜੇਲ੍ਹ ਦੇ ਅੰਦਰ ਪਾਰਟੀ ਕਰ ਰਹੇ ਸੀ।
ਇਸ ਪਾਰਟੀ ਦੌਰਾਨ ਜਾਮ ਛਲਕਾਣ ਤੇ ਹੁੱਕਾ ਪੀਂਦੇ ਹੋਏ ਇਹਨਾਂ ਕੈਦੀਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ। ਇਸ ਮਾਮਲੇ ਦੇ ਵਿੱਚ ਪਹਿਲਾਂ ਜੇਲ ਸੁਪਰਡੈਂਟ ਰਾਜੀਵ ਅਰੋੜਾ ਦਾ ਤਬਾਦਲਾ ਕਰਵਾ ਦਿੱਤਾ ਗਿਆ ਸੀ ਅਤੇ ਜਾਂਚ ਤੋਂ ਬਾਅਦ ਜੇਲ੍ਹ ਦੇ ਅਧਿਕਾਰੀ ਸਮੇਤ ਦੋ ਹੋਰਾਂ ਨੂੰ ਮੁਅੱਤਲ ਕਰ ਦਿੱਤਾ।