ਲੁਧਿਆਣਾ: ਲੁਧਿਆਣਾ ਦੇ ਵਿਚ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਮਾਮਲਾ ਲੁਧਿਆਣਾ ਦੇ ਪਿੰਡ ਗੋਬਿੰਦਗੜ੍ਹ ਤੋਂ ਸਾਹਮਣੇ ਆਇਆ ਹੈ ਜਿਥੇ 3 ਲੁਟੇਰਿਆਂ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਬਜ਼ੁਰਗ ਨੂੰ ਬੰਧਕ ਬਣਾ ਕੇ ਗਹਿਣਿਆਂ ਦੀ ਅਤੇ ਕੈਸ਼ ਦੀ ਲੁੱਟ robbery In Gobindgarh ਕੀਤੀ ਹੈ। ਇਸ ਸਬੰਧੀ ਥਾਣਾ ਫੋਕਲ ਪੁਆਇੰਟ ਦੇ ਵਿਚ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ। 3 robbers the robbery In Gobindgarh
ਮੁਲਜ਼ਮਾਂ ਦੀ ਭਾਲ ਜਾਰੀ:-ਇਸ ਦੌਰਾਨ ਹੀ ਗੱਲਾਬਤ ਕਰਦਿਆ ਪੀੜਤਾ ਨੇ ਹੱਡ-ਬੀਤੀ ਦੱਸੀ ਅਤੇ ਕਿਹਾ ਕਿ ਕਿਵੇਂ ਉਸ ਨੂੰ ਬੰਧਕ ਬਣਾ ਕੇ ਉਸ ਤੋਂ ਲੁੱਟ ਖਸੁੱਟ ਕੀਤੀ ਗਈ। ਜਦ ਕਿ ਦੂਜੇ ਪਾਸੇ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਮਾਮਲਾ ਸਾਡੇ ਧਿਆਨ ਹੇਠ ਹੈ ਅਤੇ ਅਸੀਂ ਸੀਸੀਟੀਵੀ ਫੁਟੇਜ ਕੱਢ ਕੇ ਮੁਲਜ਼ਮਾਂ ਦੀ ਭਾਲ ਕਰ ਰਹੇ ਹਾਂ।
ਬਜ਼ੁਰਗ ਮਹਿਲਾ ਨੂੰ ਬੰਧਕ ਬਣਾ ਕੇ 3 ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ ਪੀੜਤ ਬਜ਼ੁਰਗ ਨੇ ਦੱਸੀ ਹੱਡਬੀਤੀ:-ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੀੜਤ ਬਜ਼ੁਰਗ ਨੇ ਦੱਸਿਆ ਕਿ ਸਾਡੇ ਘਰ ਦੇ ਪਿਛਲੇ ਦਰਵਾਜੇ ਤੋਂ ਪਹਿਲਾਂ 2 ਮੁਲਜ਼ਮ ਅੰਦਰ ਦਾਖ਼ਲ ਹੋਏ ਜਿਸ ਤੋਂ ਬਾਅਦ ਇਕ ਹੋਰ ਆਇਆ ਅਤੇ ਉਸ ਨੂੰ ਘੜੀਸ ਕੇ ਅੰਦਰ ਲੈ ਗਏ। ਜਿਸ ਤੋਂ ਬਾਅਦ ਮੁਲਜ਼ਮ ਘਰ ਦੇ ਵਿਚ ਪਿਆ ਕੈਸ਼ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ।
ਪੁਲਿਸ ਕਮਿਸ਼ਨਰ ਵੱਲੋਂ ਜਲਦ ਗ੍ਰਿਫ਼ਤਾਰ ਕਰਨ ਦਾ ਵਾਅਦਾ:-ਉਹਨਾਂ ਕਿਹਾ ਕਿ ਸਾਡੇ ਨਾਲ ਕੁੱਟਮਾਰ ਵੀ ਕੀਤੀ ਗਈ, ਪੂਰੇ ਮਾਮਲੇ ਦੀ ਇਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ ਵਿਚ ਮੁਲਜ਼ਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਦੇ ਵਿਖਾਈ ਦੇ ਰਹੇ ਹਨ। ਉਧਰ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਸਾਡੇ ਹੱਥ ਕਾਫੀ ਜਾਣਕਾਰੀ ਲੱਗੀ ਹੈ ਮੁਲਜ਼ਮਾਂ ਦੀ ਤਸਵੀਰ ਸਾਹਮਣੇ ਆ ਚੁੱਕੀਆਂ ਹਨ, ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜੋ:-ਵਿਜੀਲੈਂਸ ਨੇ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤੇ ਪੁਲਿਸ ਮੁਲਾਜ਼ਮ, ਮੁਲਜ਼ਮਾਂ ਨੇ ਰਾਜੀਨਾਮੇ ਕਰਵਾਉਣ ਦੇ ਬਦਲੇ ਲਈ ਰਿਸ਼ਵਤ