ਲੁਧਿਆਣਾ:ਬੀਤੇ ਦਿਨੀਂ ਬਿਆਸ ਦਰਿਆ 'ਚ ਨਹਾਉਣ ਗਏ ਬੱਚਿਆਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਲਗਾਤਾਰ ਗੋਤਾਖ਼ੋਰਾਂ ਵੱਲੋਂ ਦਰਿਆ ਵਿੱਚ ਬੱਚਿਆਂ ਦੀ ਭਾਲ ਦੌਰਾਨ ਲਾਸ਼ਾਂ ਬਰਾਮਦ ਹੋਈਆਂ। ਜਿਸ ਤੋਂ ਬਾਅਦ ਲੁਧਿਆਣਾ ਦੇ ਪਿੰਡ ਕਾਸਾਬਾਦ 'ਚ ਮਾਤਮ ਦਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਤਿੰਨੇ ਬੱਚਿਆਂ ਦੀਆਂ ਲਾਸ਼ਾਂ ਸਤਲੁਜ ਦਰਿਆ ਚੋਂ ਬਰਾਮਦ ਹੋਈਆਂ। ਲਾਸ਼ਾਂ ਨੂੰ ਦਰਿਆ ਚੋਂ ਕੱਢਣ ਤੋਂ ਬਾਅਦ ਉਨ੍ਹਾਂ ਦੇ ਘਰ ਲਿਆਂਦਾ, ਇਲਾਕੇ 'ਚ ਮਾਤਮ ਦਾ ਮਾਹੌਲ ਹੈ, ਪਿੰਡ ਕਾਸਬਾਦ ਦੇ ਸਰਪੰਚ ਦੇ ਪਤੀ ਨੇ ਕਿਹਾ ਕਿ 5 ਬੱਚੇ ਇੱਕੋ ਹੀ ਸਕੂਲ 'ਚ ਪੜ੍ਹਦੇ ਸਨ, ਇਨ੍ਹਾਂ ਨੂੰ ਪਿੰਡ ਵਾਸੀਆਂ ਨੇ ਦਰਿਆ ਤੇ ਜਾਣ ਤੋਂ ਮਨਾ ਕੀਤਾ ਸੀ। ਕਿਉਂਕਿ ਦਰਿਆ ਕਾਫੀ ਡੂੰਘਾ ਹੈ ਪਰ ਇਨ੍ਹਾਂ ਚੋਂ 3 ਦੀ ਡੁੱਬਣ ਕਰਕੇ ਮੌਤ ਹੋ ਗਈ, 5 ਪੀਰ ਕੋਲਨੀ 'ਚ ਇਕੱਠੇ ਹੀ ਇਹ ਬੱਚੇ ਦੋਸਤ ਸਨ।
ਐਤਵਾਰ ਨੂੰ ਕ੍ਰਿਕੇਟ ਖੇਡਣ ਲਈ ਜਾਂਦੇ :ਦੱਸਿਆ ਜਾ ਰਿਹਾ ਹੈ ਕਿ ਇਹ ਬੱਚੇ ਹਰ ਐਤਵਾਰ ਨੂੰ ਕ੍ਰਿਕੇਟ ਖੇਡਣ ਲਈ ਦਰਿਆ ਕੋਲ ਜਾਂਦੇ ਸਨ। ਇਸ ਇਸ ਤਰ੍ਹਾਂ ਹੀ ਇਸ ਐਤਵਾਰ ਵੀ ਗਏ ,ਪਰ ਇਸ ਦੌਰਾਨ ਇਹਨਾਂ ਨਾਲ ਇਹ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਿਕ ਬੱਚੇ ਕੱਲ੍ਹ ਦਿਨ 'ਚ ਡੁੱਬੇ ਸਨ ਜਿਸ ਤੋਂ ਬਾਅਦ ਲਗਾਤਰ ਗੋਤਾਖੋਰ ਲਭਦੇ ਰਹੇ, ਦੇਰ ਰਾਤ ਜਾ ਕੇ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮਰਨ ਵਾਲਿਆਂ ਦੇ ਵਿੱਚ ਅੰਸ਼ੂ, ਪ੍ਰਿੰਸ ਅਤੇ ਰੋਹਿਤ ਸ਼ਾਮਿਲ ਹਨ ਸਾਰੇ ਹੀ ਅੱਠਵੀਂ ਜਮਾਤ ਦੇ ਵਿਦਿਆਰਥੀ ਸਨ ਅਤੇ ਇਹਨਾਂ ਦੀ ਉਮਰ 14 ਸਾਲ ਤੋਂ ਲੈ ਕੇ 15 ਸਾਲ ਤੱਕ ਦੀ ਸੀ। ਤਿੰਨੇ ਪੱਕੇ ਦੋਸਤ ਸਨ।