ਪੰਜਾਬ

punjab

ETV Bharat / state

ਲੁਧਿਆਣਾ 'ਚ ਵੱਡੀ ਵਾਰਦਾਤ: ਗੋਲੀ ਮਾਰ ਕੇ ਲੁੱਟੇ 3 ਲੱਖ, 3 ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ - ਗੋਲੀ ਮਾਰ ਕੇ ਲੁੱਟੇ 3 ਲੱਖ

ਲੁਧਿਆਣਾ ਫੋਕਲ ਪੁਆਇੰਟ ਇਲਾਕੇ 'ਚ ਗੋਲੀ ਮਾਰ ਕੇ 3 ਲੱਖ ਰੁਪਏ ਦੀ ਲੁੱਟ ਲਏ ਗਏ। ਸਮਾਰਟ ਸਿਟੀ ਹੁਣ ਕ੍ਰਾਈਮ ਸਿਟੀ ਬਣ ਗਿਆ ਹੈ।

ਗੋਲੀ ਮਾਰ ਕੇ ਲੁੱਟੇ 3 ਲੱਖ 3 ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਗੋਲੀ ਮਾਰ ਕੇ ਲੁੱਟੇ 3 ਲੱਖ 3 ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

By

Published : Jun 1, 2022, 11:00 PM IST

ਲੁਧਿਆਣਾ : ਫੋਕਲ ਪੁਆਇੰਟ ਇਲਾਕੇ 'ਚ ਅੱਜ ਸ਼ਾਮ ਈਸਟ ਮੈਨ ਕੰਪਨੀ ਦੇ ਕਰਿੰਦੇ ਤੋਂ 3 ਲੱਖ ਰੁਪਏ ਲੁੱਟ ਲਏ ਗਏ। ਇਹ ਵਾਰਦਾਤ ਉਸ ਵੇਲੇ ਹੋਈ ਜਦੋਂ ਕੰਪਨੀ ਦਾ ਕਰਿੰਦਾ ਕੈਸ਼ ਲੈ ਕੇ ਬੈਂਕ ਜਾ ਰਿਹਾ ਸੀ ਪਰ ਪਹਿਲਾਂ ਤੋਂ ਹੀ ਪਲਾਨ ਕਰੀ ਬੈਠੇ ਤਿੰਨ ਲੁਟੇਰਿਆਂ ਨੇ ਕਰਿੰਦੇ 'ਤੇ ਫਾਇਰਿੰਗ ਕਰਕੇ ਉਸ ਤੋਂ ਸਾਰਾ ਕੈਸ਼ ਖੋਹ ਲਿਆ ਗਿਆ। ਪੁਲਿਸ ਦੇ ਮੁਤਾਬਿਕ 3 ਅਣਪਛਾਤੇ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਗੋਲੀ ਮਾਰ ਕੇ ਲੁੱਟੇ 3 ਲੱਖ 3 ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਉਧਰ ਦੂਜੇ ਪਾਸੇ ਮੌਕੇ 'ਤੇ ਪੁਲਿਸ ਦੇ ਸੀਨੀਅਰ ਅਫ਼ਸਰ ਪੁੱਜੇ ਜਿਨ੍ਹਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ, ਏਡੀਸੀਪੀ ਤੁਸ਼ਾਰ ਗੁਪਤਾ ਨੇ ਦੱਸਿਆ ਕੇ ਅੱਜ ਸ਼ਾਮ ਦੀ ਵਾਰਦਾਤ ਹੈ ਫਾਇਰਿੰਗ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਕਰਿੰਦੇ ਦੇ ਪਿੱਠ 'ਚ ਗੋਲੀ ਲੱਗੀ।

ਉਸ ਨੂੰ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਉਨ੍ਹਾਂ ਦੱਸਿਆ ਕਿ 3 ਅਣਪਛਾਤਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਨ੍ਹਾਂ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਰਿੰਦਾ ਖਤਰੇ ਤੋਂ ਬਾਹਰ ਹੈ। ਲੁੱਟ 'ਚ ਕਿਹੜਾ ਹਥਿਆਰ ਵਰਤਿਆ ਇਹ ਕਹਿਣਾ ਹਾਲੇ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਰੇਕੀ ਕੀਤੀ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ:-SIDHU MOOSEWALA MURDER CASE: ਮੂਸੇਵਾਲਾ ਕਤਲ ਮਾਮਲੇ 'ਚ SIT ਦਾ ਪੁਨਰਗਠਨ

ABOUT THE AUTHOR

...view details