ਪੰਜਾਬ

punjab

ETV Bharat / state

ਲੁਧਿਆਣਾ: ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਕੀਤੀ ਖੁਦਕੁਸ਼ੀ - owner

ਲੁਧਿਆਣਾ: ਸਮਰਾਲਾ ਚੌਂਕ ਵਿਖੇ ਗੁਰੂ ਅਰਜਨ ਦੇਵ ਨਗਰ ਵਿੱਚ ਇੱਕ ਪਰਿਵਾਰ ਵਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਪੁੱਤਰ ਪਰਵੀਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਨੂੰ ਜਾਂਚ-ਪੜਤਾਲ ਸਮੇਂ ਮੌਕੇ 'ਤੇ ਸੁਸਾਈਡ ਨੋਟ ਮਿਲਿਆ ਹੈ।

ਲੁਧਿਆਣਾ 'ਚ ਪਰਿਵਾਰ ਦੇ ਤਿੰਨ ਮੈਂਬਰਾਂ ਵਲੋਂ ਖੁਦਕੁਸ਼ੀ ਮਾਮਲਾ।

By

Published : Feb 2, 2019, 3:46 PM IST

ਜਾਣਕਾਰੀ ਮੁਤਾਬਕ ਪਰਿਵਾਰ ਆਪਣੇ ਮਕਾਨ ਮਾਲਕ ਤੋਂ ਤੰਗ ਸੀ, ਜਿਸ ਦਾ ਜ਼ਿਕਰ ਸੁਸਾਈਡ ਨੋਟ ਵਿੱਚ ਸੁਸ਼ੀਲ ਨੇ ਕੀਤਾ ਹੈ। ਮ੍ਰਿਤਕ ਦੀ ਪਛਾਣ ਸੁਸ਼ੀਲ ਕੁਮਾਰ ਅਤੇ ਪਤਨੀ ਆਸ਼ਾ ਧੀਰ ਵਜੋਂ ਹੋਈ ਹੈ। ਟਾਂਡਾ ਵਾਸੀ ਸੰਗੀਤਾ ਨੇ ਦੱਸਿਆ ਕਿ ਉਸ ਦੇ ਪਿਤਾ ਸੁਸ਼ੀਲ ਕੁਮਾਰ ਨੇ ਬੀਤੀ ਸ਼ਾਮ 8 ਵਜੇ ਫ਼ੌਨ ਕਰ ਕੇ ਦੱਸਿਆ ਕਿ ਮਕਾਨ ਮਾਲਕ ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਤੇ ਪਰੇਸ਼ਾਨ ਹੋ ਕੇ ਪੂਰੇ ਪਰਿਵਾਰ ਨੇ ਜ਼ਹਿਰ ਨਿਗਲ ਲਿਆ ਹੈ। ਉਸ ਵਲੋਂ ਇਹ ਸੂਚਨਾ ਨਜ਼ਦੀਕੀ ਪੁਲਿਸ ਸਟੇਸ਼ਨ ਦਿੱਤੀ ਗਈ ਤੇ ਘਟਨਾ ਵਾਲੀ ਥਾਂ 'ਤੇ ਪੁਲਿਸ ਪੁੱਜ ਤਾਂ ਗਈ ਪਰ ਤੜਫ਼ਦਿਆਂ ਮੈਂਬਰਾਂ ਨੂੰ ਹਸਪਤਾਲ ਲੈ ਕੇ ਜਾਣ ਲਈ ਸੰਗੀਤਾ ਦੀ ਉਡੀਕ ਕਰਨ ਲੱਗੇ।
ਮੌਕੇ 'ਤੇ ਸੰਗੀਤਾ ਨੇ ਪੁੱਜ ਕੇ ਉਨ੍ਹਾਂ ਤਿੰਨਾਂ ਨੂੰ ਐਂਬੂਲੈਂਸ ਬੁਲਾ ਕੇ ਵਿੱਚ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਸੁਸ਼ੀਲ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਆਸ਼ਾ ਨੇ ਵੀ ਬਾਅਦ ਵਿੱਚ ਦਮ ਤੋੜ ਦਿੱਤਾ। ਪੁਲਿਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details