ਲੁਧਿਆਣਾ: ਪੁਲਿਸ ਸਟੇਸ਼ਨ ਡੇਹਲੋਂ ਦੇ ਅਧੀਨ ਆਉਂਦੇ ਈਸਾ ਨਗਰ ਵਿੱਚ ਇੱਕ ਘਰ ਵਿੱਚੋਂ ਤਿੰਨ ਸਕੇ ਭਰਾਵਾਂ ਦੀਆਂ ਲਾਸ਼ਾਂ ਰੱਸੀਆਂ ਨਾਲ ਲਟਦੀਆਂ ਮਿਲੀਆਂ। ਬੀਤੇ ਕਈ ਦਿਨ ਪਹਿਲਾਂ ਤੋਂ ਹੀ ਇਨ੍ਹਾਂ ਤਿੰਨਾਂ ਭਰਾਵਾਂ ਨੇ ਖੁਦਕੁਸ਼ੀ ਕਰ ਲਈ ਸੀ। ਗੁਆਂਢੀਆਂ ਨੂੰ ਬਦਬੂ ਆਉਣ ਤੋਂ ਬਾਅਦ ਹੀ ਇਸ ਖੁਦਕੁਸ਼ੀ ਦਾ ਖ਼ੁਲਾਸਾ ਹੋਇਆ।
ਮ੍ਰਿਤਕਾਂ ਦੀ ਸ਼ਨਾਖਤ 37 ਸਾਲਾ ਕੁਲਦੀਪ ਸਿੰਘ, 35 ਸਾਲਾ ਮਲਕੀਤ ਸਿੰਘ, 33 ਸਾਲਾ ਦਵਿੰਦਰ ਸਿੰਘ ਵਜੋਂ ਹੋਈ ਹੈ। ਇਹ ਤਿੰਨੋ ਕਿਰਾਏ ਦੇ ਮਕਾਨ ਉੱਤੇ ਰਹਿੰਦੇ ਸਨ।