ਲੁਧਿਆਣਾ :ਲੁਧਿਆਣਾ ਵਾਰਦਾਤਾਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। ਲਗਾਤਾਰ ਇੱਕ ਤੋਂ ਬਾਅਦ ਇੱਕ ਵੱਡੀਆਂ ਲੁੱਟ ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਢੋਲੇਵਾਲ ਚੌਂਕ ਨੇੜੇ ਇੱਕ ਬੈਂਕ ਦੇ ਬਾਹਰ ਤੋਂ ਆਇਆ ਹੈ, ਜਿੱਥੇ ਪੈਟਰੋਲ ਪੰਪ ਦੇ ਮੈਨੇਜਰ ਅਤੇ ਕਰਿੰਦੇ ਤੋਂ 25 ਲੱਖ ਰੁਪਏ ਦਾ ਬੈਗ ਖੋਹ ਲਿਆ ਗਿਆ ਹੈ। ਚੰਡੀਗੜ੍ਹ ਰੋਡ 'ਤੇ ਸਥਿਤ ਊਰਜਾ ਫੀਲਿੰਗ ਪੈਟਰੋਲ ਪੰਪ ਦਾ ਇਹ ਕੈਸ਼ ਸੀ, ਪੈਟਰੋਲ ਪੰਪ ਦਾ ਮੈਨੇਜਰ ਅਤੇ ਉਸ ਨਾਲ ਇੱਕ ਹੋਰ ਕਰਿੰਦਾ ਰੁਟੀਨ ਦੇ ਤਹਿਤ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਆਏ ਸਨ।
Robbery in Ludhiana: ਬੈਂਕ ਦੇ ਬਾਹਰ ਪੈਟਰੋਲ ਪੰਪ ਦੇ ਮੈਨੇਜਰ ਤੇ ਕਰਿੰਦੇ ਕੋਲੋਂ 25 ਲੱਖ ਰੁਪਏ ਦੀ ਲੁੱਟ, ਮੋਟਰਸਾਇਕਲ ਸਵਾਰ ਮੁਲਜ਼ਮਾਂ ਨੇ ਕੀਤੀ ਵਾਰਦਾਤ - ludhiana latest news in Punjabi
ਲੁਧਿਆਣਾ 'ਚ ਬੈਂਕ ਦੇ ਬਾਹਰ ਪੈਟਰੋਲ ਪੰਪ ਦੇ ਮੈਨੇਜਰ ਅਤੇ ਕਰਿੰਦੇ ਕੋਲੋਂ 25 ਲੱਖ ਰੁਪਏ ਦੀ ਲੁੱਟ ਹੋਈ ਹੈ। ਮੁਲਜ਼ਮ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਹਨ। 25 lakh robbery in Ludhiana
Published : Nov 28, 2023, 8:17 PM IST
ਚਿੱਟੇ ਦਿਨ ਹੋਈ ਵਾਰਦਾਤ :ਏਸੀਪੀ ਸੰਦੀਪ ਵਢੇਰਾ ਮੁਤਾਬਿਕ ਘਟਨਾ ਨੂੰ ਦੁਪਹਿਰ 3.15 ਵਜੇ ਦੇ ਕਰੀਬ ਅੰਜਾਮ ਦਿੱਤਾ ਗਿਆ। ਮੋਟਰਸਾਈਕਲ ਸਵਾਰ ਦੋ ਬਦਮਾਸ਼ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਜਿਵੇਂ ਹੀ ਮੈਨੇਜਰ ਅਤੇ ਉਸ ਦਾ ਸਾਥੀ ਬੈਂਕ ਦੇ ਬਾਹਰ ਆਪਣੀ ਸਵਿਫਟ ਕਾਰ 'ਚੋਂ ਉਤਰੇ ਤਾਂ ਮੁਲਜ਼ਮਾਂ ਨੇ ਉਨ੍ਹਾਂ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਲਿਆ। ਮੁਲਜ਼ਮਾਂ ਨੇ ਆਪਣੇ ਮੂੰਹ ਵੀ ਢੱਕੇ ਹੋਏ ਸਨ। ਫਿਲਹਾਲ ਪੁਲਿਸ ਮਾਮਲੇ ਨੂੰ ਸੁਲਝਾਉਣ ਦੇ ਕਰੀਬ ਹੈ। ਉਹਨਾਂ ਕਿਹਾ ਕਿ ਸਾਨੂੰ ਕਾਫੀ ਜਾਣਕਾਰੀ ਮਿਲ ਚੁੱਕੀ ਹੈ ਦੋ ਮੋਟਰਸਾਈਕਲ ਸਵਾਰ ਸਨ ਜਿਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਸੀਂ ਜਲਦ ਹੀ ਦੋਵਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਇਹ ਦੋਵੇਂ ਹੀ ਪੈਟਰੋਲ ਪੰਪ ਤੋਂ ਕੈਸ਼ ਲੈ ਕੇ ਕਾਰ ਦੇ ਵਿੱਚ ਨਿਕਲੇ ਸਨ ਅਤੇ ਬੈਂਕ ਦੇ ਨੇੜੇ ਪਹੁੰਚਦੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
- Farmers Protest: ਚੰਡੀਗੜ੍ਹ ਦੀਆਂ ਬਰੂਹਾਂ 'ਤੇ ਤੀਜੇ ਦਿਨ ਵੀ ਡਟੇ ਕਿਸਾਨ, ਅੱਜ ਰਾਜਪਾਲ ਨਾਲ ਕਿਸਾਨ ਆਗੂਆਂ ਦੀ ਹੋਵੇਗੀ ਮੀਟਿੰਗ
- Elli Mangat targeted: ਗੈਂਗਸਟਰ ਅਰਸ਼ ਡੱਲਾ ਦੇ ਸ਼ਾਰਪ ਸ਼ੂਟਰਾਂ ਦਾ ਖੁਲਾਸਾ, ਪੰਜਾਬੀ ਗਾਇਕ ਐਲੀ ਮਾਂਗਟ ਸੀ ਟਾਰਗੇਟ 'ਤੇ, ਬਠਿੰਡਾ 'ਚ ਵੀ ਕੀਤੀ ਸੀ ਕਤਲ ਕਰਨ ਦੀ ਕੋਸ਼ਿਸ਼
- ਪੰਜਾਬ ਦੇ ਪੁੱਤ ਹੱਥ ਗੁਜਰਾਤ ਟਾਈਟਨਸ ਦੀ ਕਮਾਨ, ਆਈਪੀਐੱਲ 2024 'ਚ ਸ਼ੁਭਮਨ ਗਿੱਲ ਨਿਭਾਉਣਗੇ ਅਹਿਮ ਭੂਮਿਕਾ
ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮੁਲਜ਼ਮ ਪੈਟਰੋਲ ਪੰਪ ਤੋਂ ਹੀ ਇਹਨਾਂ ਦਾ ਪਿੱਛਾ ਕਰ ਰਹੇ ਸਨ, 25 ਲੱਖ ਰੁਪਏ ਦੇ ਕਰੀਬ ਕੈਸ਼ ਦੀ ਪੁਸ਼ਟੀ ਏਸੀਪੀ ਸੰਦੀਪ ਵਡੇਰਾ ਨੇ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਪੂਰੀ ਤਫਤੀਸ਼ ਕਰ ਰਹੇ ਹਨ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਲੁਧਿਆਣਾ ਦੇ ਵਿੱਚ ਕਿਸੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇ। ਇਸ ਤੋਂ ਪਹਿਲਾਂ ਇੱਕ ਕਾਰੋਬਾਰੀ ਨੂੰ ਦਿਨ ਦਿਹਾੜੇ ਅਗਵਾ ਕਰਕੇ ਉਸ ਤੋਂ ਵਿਰੋਧੀ ਮੰਗੀ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਕੇ ਸੁੱਟ ਦਿੱਤਾ ਗਿਆ ਸੀ ਹਾਲੇ ਤੱਕ ਉਸਦਾ ਕੇਸ ਪੁਲਿਸ ਵੱਲੋਂ ਸੁਲਝਾਇਆ ਨਹੀਂ ਗਿਆ ਅਤੇ ਇਹ ਦੂਜੀ ਵਾਰਦਾਤ ਲੁਧਿਆਣੇ ਦੇ ਵਿੱਚ ਸਾਹਮਣੇ ਆ ਗਈ ਹੈ, ਜਿਸ ਕਰਕੇ ਲਗਾਤਾਰ ਵਪਾਰੀ ਅਤੇ ਕਾਰੋਬਾਰੀ ਆਪਣੇ ਆਪ ਨੂੰ ਅਸੁਰੱਖਿਤ ਦੱਸ ਰਹੇ ਹਨ।