23 ਸਾਲਾ ਦਲਿਤ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ - punjab news
ਇੱਕ 23 ਸਾਲਾ ਦੇ ਦਲਿਤ ਨੌਜਵਾਨ ਮਨਮਿੰਦਰ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੇ ਦੌਰਾਨ ਕਈ ਹਵਾਈ ਫਾਇਰ ਵੀ ਕੀਤੀ ਗਏ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ 'ਚ ਪਿੰਡ ਦੇ ਹੀ ਮੌਜੂਦਾ ਸਰਪੰਚ ਕੁਲਦੀਪ ਸਿੰਘ ਦਾ ਹੱਥ ਹੈ।
23 ਸਾਲਾ ਦਲਿਤ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ
ਲੁਧਿਆਣਾ: ਇੱਕ ਪਾਸੇ ਪੂਰਾ ਦੇਸ਼ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾ ਰਿਹਾ ਹੈ, ਤੇ ਦੂਜੇ ਪਾਸੇ ਜਗਰਾਓਂ ਦੇ ਨਾਲ ਲੱਗਦੇ ਪਿੰਡ ਰੂਮੀ 'ਚ ਗੁੰਡਾਗਰਦੀ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਸ਼ਰੇਆਮ ਇੱਕ 23 ਸਾਲਾ ਦਲਿਤ ਨੌਜਵਾਨ ਮਨਮਿੰਦਰ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੇ ਦੌਰਾਨ ਹਵਾਈ ਫਾਇਰਿੰਗ ਵੀ ਕੀਤੀ ਗਈ।