ਲੁਧਿਆਣਾ:ਖੰਨਾ ਦੇ ਪਿੰਡ ਬਾਬਰਪੁਰ ਦੀ ਰਹਿਣ ਵਾਲੀ 22 ਸਾਲਾ ਬਿਊਟੀਸ਼ੀਅਨ ਨੂੰ ਸੱਪ ਨੇ ਡੰਗ ਲਿਆ। ਇਸ ਨੌਜਵਾਨ ਬਿਊਟੀਸ਼ੀਅਨ ਦੇ ਸਰੀਰ ਵਿੱਚ ਜ਼ਹਿਰ ਫੈਲ ਰਿਹਾ ਸੀ, ਪਰ ਉਸਨੂੰ ਹਸਪਤਾਲ ਲਿਜਾਣ ਵਿੱਚ ਇੰਨੀ ਦੇਰੀ ਹੋਈ ਕਿ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਮਿੰਦਰ ਕੌਰ ਵਾਸੀ ਪਿੰਡ ਬਾਬਰਪੁਰ (ਮਲੌਦ) ਵਜੋਂ ਹੋਈ। ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਮਿੰਦਰ ਕੌਰ ਘਰ ਵਿੱਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਜਦੋਂ ਮੀਂਹ ਪੈਣ ਲੱਗਾ ਤਾਂ ਉਹ ਘਰ ਦਾ ਸਮਾਨ ਢਕਣ ਲੱਗੀ। ਸਾਮਾਨ ਦੇ ਵਿਚਕਾਰ ਇੱਕ ਸੱਪ ਬੈਠਾ ਸੀ, ਜਿਸਨੇ ਹਰਮਿੰਦਰ ਦੇ ਪੈਰ ਉਪਰ ਡੰਗ ਮਾਰਿਆ। ਹਰਮਿੰਦਰ ਨੇ ਸੱਪ ਨੂੰ ਜਾਂਦੇ ਦੇਖਿਆ ਤਾਂ ਰੌਲਾ ਪਾ ਦਿੱਤਾ। ਜਿਸ ਮਗਰੋਂ ਲੋਕ ਇਕੱਠੇ ਹੋਏ।
ਖੰਨਾ 'ਚ ਸੱਪ ਦੇ ਡੰਗਣ ਨਾਲ 22 ਸਾਲਾ ਬਿਊਟੀਸ਼ੀਅਨ ਦੀ ਮੌਤ, ਸਮੇਂ ਸਿਰ ਨਹੀਂ ਮਿਲਿਆ ਇਲਾਜ - ਹਰਮਿੰਦਰ ਕੌਰ ਦੀ ਸੱਪ ਦੇ ਡੱਸਣ ਕਾਰਣ ਮੌਤ
ਲੁਧਿਆਣਾ ਦੇ ਕਸਬਾ ਖੰਨਾ ਵਿੱਚ ਨੀਮ-ਹਕੀਮ ਦੇ ਚੱਕਰਾਂ ਵਿੱਚ ਇੱਕ 22 ਸਾਲ ਦੀ ਕੁੜੀ ਨੂੰ ਜਾਨ ਤੋਂ ਹੱਥ ਧੋਣਾ ਪੈ ਗਿਆ। ਪਿੰਡ ਬਾਬਰਪੁਰ ਵਿੱਚ ਕੁੜੀ ਨੂੰ ਕੰਮ ਕਰਦੇ ਸਮੇਂ ਸੱਪ ਨੇ ਡੰਗ ਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਕੁੜੀ ਨੂੰ ਅੱਧ ਵਿਸ਼ਵਾਸ ਦੇ ਚੱਕਰਾਂ ਵਿੱਚ ਝਾੜ-ਫੂਕ ਕਰਵਾਉਂਦੇ ਰਹੇ ਅਤੇ ਜਦੋਂ ਹਸਪਤਾਲ ਕੁੜੀ ਨੂੰ ਲੈਕੇ ਪਹੁੰਚੇ ਤਾਂ ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਐਲਾਨ ਦਿੱਤਾ।
ਇਲਾਜ 'ਚ ਹੋਈ ਦੇਰੀ ਬਣੀ ਮੌਤ ਦਾ ਕਾਰਨ:ਹਰਮਿੰਦਰ ਕੌਰ ਨੂੰ ਜਦੋਂ ਸੱਪ ਨੇ ਡੰਗਿਆ ਤਾਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਕਈਆਂ ਨੇ ਪਰਿਵਾਰ ਵਾਲਿਆਂ ਨੂੰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ, ਜਦਕਿ ਕੁਝ ਲੋਕ ਸਪੇਰੇ ਕੋਲ ਜਾ ਕੇ ਮਣਕਾ ਲਗਾਉਣ ਲਈ ਦਬਾਅ ਪਾਉਣ ਲੱਗੇ। ਪਰਿਵਾਰ ਦੁਚਿੱਤੀ ਵਿੱਚ ਸੀ ਤੇ ਪਹਿਲਾ ਕੰਮ ਧੀ ਦੀ ਜਾਨ ਬਚਾਉਣਾ ਸੀ। ਇਸ ਦੌਰਾਨ ਪਰਿਵਾਰਕ ਮੈਂਬਰ ਸਭ ਤੋਂ ਪਹਿਲਾਂ ਹਰਮਿੰਦਰ ਕੌਰ ਨੂੰ ਨੇੜੇ ਸਥਿਤ ਸਪੇਰੇ ਕੋਲ ਲੈ ਗਏ। ਉੱਥੇ ਮਣਕਾ ਲਗਾਉਣ ਤੋਂ ਬਾਅਦ ਵੀ ਹਰਮਿੰਦਰ ਕੌਰ ਦੀ ਹਾਲਤ 'ਚ ਸੁਧਾਰ ਨਹੀਂ ਹੋਇਆ। ਫਿਰ ਉਸ ਨੂੰ ਕਲੀਨਿਕ ਲਿਆਂਦਾ ਗਿਆ। ਉੱਥੇ ਡਾਕਟਰ ਨੇ ਜਵਾਬ ਦਿੰਦੇ ਹੋਏ ਸਰਕਾਰੀ ਹਸਪਤਾਲ ਲਿਜਾਉਣ ਲਈ ਕਿਹਾ। ਅਖੀਰ ਜਦੋਂ ਹਰਮਿੰਦਰ ਕੌਰ ਨੂੰ ਸਿਵਲ ਹਸਪਤਾਲ ਖੰਨਾ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
- Rain Alert In Punjab: ਲੋਕਾਂ ਨੂੰ ਚਿਤਾਵਨੀ, ਸਤਲੁਜ-ਬਿਆਸ-ਰਾਵੀ 'ਚ ਖ਼ਤਰਾ, ਭਾਖੜਾ ਡੈਮ ’ਚੋਂ ਵੀ ਛੱਡਿਆ ਜਾ ਸਕਦੈ ਪਾਣੀ !
- India Vs West Indies ODI Series Records: ਟੀਮ ਇੰਡੀਆ ਵਨਡੇ ਸੀਰੀਜ਼ 'ਚ ਇਸ ਰਿਕਾਰਡ ਨੂੰ ਰੱਖਣਾ ਚਾਹੇਗੀ ਬਰਕਰਾਰ, ਵੈਸਟਇੰਡੀਜ਼ 2006 ਤੋਂ ਕਰ ਰਹੀ ਉਡੀਕ
- ਖੰਨਾ 'ਚ ਤਗਮਾ ਜਿੱਤ ਕੇ ਪਰਤੇ ਅੰਤਰਰਾਸ਼ਟਰੀ ਖਿਡਾਰੀ ਦਾ ਅਪਮਾਨ, ਦਿੱਲੀ ਤੋਂ ਰੋਡਵੇਜ਼ ਬੱਸ 'ਚ ਆਇਆ, ਸੰਨਿਆਸ ਦਾ ਐਲਾਨ
ਨੀਮ ਹਕੀਮ ਤੋਂ ਬਚੋ, ਸਿੱਧੇ ਹਸਪਤਾਲ ਆਓ : ਖੰਨਾ ਸਿਵਲ ਹਸਪਤਾਲ ਦੇ ਐਮਡੀ (ਮੈਡੀਸਨ) ਡਾ: ਸ਼ਾਇਨੀ ਅਗਰਵਾਲ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਇਲਾਜ ਵਿੱਚ ਦੇਰੀ ਮੌਤ ਦਾ ਕਾਰਨ ਬਣਦੀ ਹੈ। ਇਸ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਪੀੜਤ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਜਾਓ। ਸਰਕਾਰੀ ਹਸਪਤਾਲਾਂ ਵਿੱਚ ਪੂਰੀਆਂ ਸਹੂਲਤਾਂ ਹਨ। ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਜਿਸ ਨਾਲ ਸੱਪ ਦੇ ਜ਼ਹਿਰ ਦਾ ਅਸਰ ਘੱਟ ਹੋ ਜਾਂਦਾ ਹੈ।