ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਡਾਂਗੋ ਤੋਂ 21 ਸਾਲ ਦਾ ਨੌਜਵਾਨ ਇੰਦਰਾਜ਼ ਸਿੰਘ ਇੱਕ ਸਾਲ ਪਹਿਲਾਂ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਪੜ੍ਹਾਈ ਅਤੇ ਕੰਮ ਕਾਰ ਦੇ ਸਿਲਸਿਲੇ ਵਿੱਚ ਗਿਆ ਸੀ। ਪਰਿਵਾਰ ਨੇ ਕਰਜ਼ਾ ਚੁੱਕ ਕੇ 22 ਲੱਖ ਰੁਪਏ ਲਗਾ ਕੇ ਉਸ ਨੂੰ ਵਿਦੇਸ਼ ਭੇਜਿਆ ਸੀ, ਪਰ ਕੈਨੇਡਾ ਦੇ ਵਿੱਚ ਉਸ ਦੀ ਦੇਰ ਰਾਤ ਮੌਤ ਹੋ ਗਈ। ਅਚਾਨਕ ਤਬੀਅਤ ਖਰਾਬ ਹੋਣ ਕਰਕੇ ਉਸ ਦੀ ਮੌਤ ਦੀ ਖ਼ਬਰ ਜਦੋਂ ਪਿੰਡ ਪਹੁੰਚੀ ਤਾਂ ਪਰਿਵਾਰ ਟੁੱਟ ਗਿਆ। ਹਾਲੇ ਦੋ ਸਾਲ ਪਹਿਲਾਂ ਹੀ ਮ੍ਰਿਤਕ ਦੀ ਚਾਚੇ ਦੀ ਮੌਤ ਕੋਰੋਨਾ ਕਾਲ ਦੇ ਵਿੱਚ ਹੋ ਗਈ ਸੀ। ਉਸ ਝਟਕੇ ਤੋਂ ਪਰਿਵਾਰ ਹਾਲੇ ਸੰਭਲਿਆ ਹੀ ਨਹੀਂ ਸੀ ਕਿ ਇਹ ਭਾਣਾ ਵਰਤ ਗਿਆ।
ਪਰਿਵਾਰ ਆਰਥਿਕ ਪੱਖੋਂ ਕਾਫੀ ਕਮਜ਼ੋਰ: ਮ੍ਰਿਤਕ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਦੋ ਨੌਜਵਾਨਾਂ ਦੀ ਮੌਤ ਹੋਈ ਹੈ। ਜਿਨ੍ਹਾਂ ਵਿੱਚੋਂ ਉਹਨਾਂ ਦਾ ਇੱਕ ਪੁੱਤ ਸੀ, ਉਨ੍ਹਾਂ ਕਿਹਾ ਕਿ ਇਹ ਇਕੱਠੇ ਹੀ ਕਿਸੇ ਪਾਰਟੀ ਦੇ ਵਿੱਚ ਸਨ ਅਤੇ ਜਦੋਂ ਵਾਪਸ ਆ ਕੇ ਸਵੇਰੇ ਵੇਖਿਆ ਤਾਂ ਦੋਵਾਂ ਹੀ ਦੋਸਤਾਂ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੈ, ਉਸ ਦੇ ਭਰਾ ਨੇ ਕਿਹਾ ਕਿ ਉਹ ਆਪਣੇ ਭਰਾ ਨੂੰ ਦੇਖਣਾ ਚਾਹੁੰਦਾ ਹੈ। ਉਸਦੇ ਪਿਤਾ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਦੋਵੇਂ ਹੀ ਦੋਸਤਾਂ ਦੀ ਅਚਾਨਕ ਮੌਤ ਹੋ ਜਾਣਾ ਪਰਿਵਾਰ ਨੂੰ ਪਚ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਉਸ ਨਾਲ ਦੋ ਦਿਨ ਪਹਿਲਾਂ ਹੀ ਗੱਲ ਹੋਈ ਸੀ ਉਸ ਵੇਲੇ ਉਹ ਬਿਲਕੁਲ ਠੀਕ-ਠਾਕ ਸੀ।
- ਨਸ਼ਿਆਂ ਖਿਲਾਫ਼ ਫੈਸਲਾਕੁੰਨ ਜੰਗ ਦਾ ਇੱਕ ਸਾਲ: ਪੰਜਾਬ ਪੁਲਿਸ ਵੱਲੋਂ 2351 ਵੱਡੀਆਂ ਮੱਛੀਆਂ ਸਮੇਤ 16360 ਨਸ਼ਾ ਤਸਕਰ ਗ੍ਰਿਫਤਾਰ
- ਸਿੱਖ ਗੁਰਦੁਆਰਾ ਐਕਟ ਦੀ ਸੋਧ ਸਬੰਧੀ ਸੀਐੱਮ ਮਾਨ ਦੀ ਚਿੱਠੀ ਦਾ ਗਵਰਨਰ ਨੇ ਦਿੱਤਾ ਜਵਾਬ, ਕਿਹਾ- ਐਕਟ 'ਚ ਸੋਧ ਕਾਨੂੰਨ ਦੀ ਉਲੰਘਣਾ
- ਪੰਜਾਬ ਪੁਲਿਸ 'ਚ ਵੱਡੇ ਪੱਧਰ ਉੱਤੇ ਤਬਾਦਲੇ, ਆਈਐੱਸ ਅਤੇ ਆਈਪੀਐੱਸ ਅਧਿਕਾਰੀਆਂ ਸਮੇਤ 22 ਜਣਿਆਂ ਦੀਆਂ ਹੋਈਆਂ ਬਦਲੀਆਂ