ਲੁਧਿਆਣਾ: ਆਰ ਬੀ ਆਈ ਵੱਲੋਂ ਇਕ ਅਹਿਮ ਫੈਸਲਾ ਲੈਂਦੇ ਹੋਏ 2000 ਦਾ ਨੋਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ 30 ਸਤੰਬਰ ਤੋਂ ਬਾਅਦ ਮਾਰਕਿਟ ਦੇ ਵਿੱਚ 2000 ਦਾ ਨੋਟ ਨਹੀਂ ਚੱਲੇਗਾ, ਪਰ ਫਿਲਹਾਲ ਬਾਜ਼ਾਰਾਂ ਦੇ ਵਿੱਚ ਪੈਟਰੋਲ ਪੰਪ, ਦੁਕਾਨਾਂ, ਵੱਡੇ ਸ਼ੋਅਰੂਮ ਅਤੇ ਮਾਲਾਂ ਆਦਿ ਦੇ ਵਿੱਚ ਦੋ ਹਜ਼ਾਰ ਦਾ ਨੋਟ ਆਸਾਨੀ ਦੇ ਨਾਲ ਚੱਲ ਰਿਹਾ ਹੈ। ਆਮ ਲੋਕਾਂ ਨੇ ਜਿੱਥੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ, ਉੱਥੇ ਹੀ ਲੁਧਿਆਣਾ ਦੇ ਵਪਾਰੀਆਂ ਨੇ ਵੀ ਆਰ ਬੀ ਆਈ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕੰਮ ਦੇ ਵਿੱਚ ਤੇਜ਼ੀ ਆਉਣ ਦਾ ਇਸ਼ਾਰਾ ਦਿੱਤਾ ਹੈ। ਵਪਾਰੀਆਂ ਦੀ ਜਿਹੜੀ ਪੇਮੈਂਟ ਫਸੀ ਹੋਈ ਸੀ ਉਸ ਨੂੰ ਦੇਣ ਲਈ ਕਲਾਇੰਟ ਖੁੱਦ ਫੋਨ ਕਰ ਰਹੇ ਹਨ।
2000 ਦੇ ਨੋਟ ਬੰਦ, ਲੋਕਾਂ ਅਤੇ ਵਪਾਰੀਆਂ ਨੇ ਫੈਸਲੇ ਦਾ ਕੀਤਾ ਸਵਾਗਤ - ਲੁਧਿਆਣਾ ਵਿੱਚ ਨੋਟਬੰਦੀ ਦਾ ਸਵਾਗਤ
ਦੇਸ਼ਵਾਸੀਆਂ ਨੂੰ 30 ਸਤੰਬਰ 2023 ਤੱਕ 2000 ਦਾ ਨੋਟ ਬੈਂਕਾਂ ਵਿੱਚ ਜਮ੍ਹਾਂ ਕਰਵਾਉਣ ਲਈ ਆਖਿਆ ਗਿਆ ਅਤੇ ਇਸ ਤੋਂ ਬਾਅਦ 2 ਹਜ਼ਾਰ ਦਾ ਕੋਈ ਵੀ ਨੋਟ ਮਾਰਕਿਟ ਵਿੱਚ ਨਹੀਂ ਚੱਲੇਗਾ। ਲੁਧਿਆਣਾ ਵਾਸੀਆਂ ਨੇ ਆਰਬੀਆਈ ਦੇ ਇਸ ਫੈਸਲੇ ਦਾ ਭਰਵਾਂ ਸਵਾਗਤ ਕੀਤਾ।
ਚੱਲ ਰਿਹਾ ਨੋਟ:ਸਾਡੀ ਟੀਮ ਵੱਲੋਂ ਲੁਧਿਆਣਾ ਦੇ ਪੈਟਰੋਲ ਪੰਪ, ਵੱਡੇ ਮਾਲ ਆਦਿ ਵਿੱਚ ਜਾ ਕੇ ਜਾਇਜ਼ਾ ਲਿਆ ਗਿਆ ਤਾਂ ਉੱਥੇ ਆਸਾਨੀ ਦੇ ਨਾਲ 2000 ਦਾ ਨੋਟ ਚੱਲ ਰਿਹਾ ਸੀ। ਹਾਲਾਂਕਿ ਲੋਕਾਂ ਨੇ ਇਹ ਜ਼ਰੂਰ ਕਿਹਾ ਕਿ ਹੁਣ ਉਨ੍ਹਾਂ ਦੇ ਘਰਾਂ ਵਿੱਚ 2000 ਦਾ ਨੋਟ ਹੈ ਹੀ ਨਹੀਂ ਹੈ। ਮਾਰਕਿਟ ਦੇ ਵਿੱਚ ਪਹਿਲਾਂ ਹੀ 2000 ਦੇ ਨੋਟ ਦੀ ਕਮੀ ਵੇਖਣ ਨੂੰ ਮਿਲ ਰਹੀ ਸੀ। ਜ਼ਿਆਦਾਤਰ 500 ਦੇ ਨੋਟ ਹੀ ਚੱਲ ਰਹੇ ਨੇ ਇੱਥੋਂ ਤੱਕ ਕਿ ਏਟੀਐਮ ਵਿੱਚੋਂ ਵੀ 2000 ਦੇ ਨੋਟ ਕਾਫੀ ਲੰਮੇ ਸਮੇਂ ਤੋਂ ਨਿਕਲਣੇ ਬੰਦ ਹੋ ਚੁੱਕੇ ਹਨ। ਹਾਲੇ ਉਨ੍ਹਾਂ ਕੋਲ 30 ਸਤੰਬਰ ਤੱਕ ਦਾ ਸਮਾਂ ਵੀ ਹੈ ਪਰ ਮਾਰਕਿਟ ਦੇ ਵਿੱਚ ਕੋਈ ਵੀ ਫਿਲਹਾਲ 2000 ਦਾ ਨੋਟ ਲੈਣ ਤੋਂ ਇਨਕਾਰ ਨਹੀਂ ਕਰ ਰਿਹਾ ਹੈ।
- ਫਰਜ਼ੀ ਟਰੈਵਲ ਏਜੰਟਾਂ ਤੋਂ ਸਾਵਧਾਨ ! ਪੁਲਿਸ ਨੇ ਕਾਬੂ ਕੀਤਾ ਟਰੈਵਲ ਏਜੰਟ, 25 ਪਾਸਪੋਰਟ ਬਰਾਮਦ
- Border Heroine Smuggling: ਕੌਮੀ ਸਰਹੱਦ ਉੱਤੇ ਬੀਐਸਐਫ਼ ਨੇ ਸੁੱਟੇ ਡਰੋਨ, ਕਰੋੜਾਂ ਦੀ ਹੈਰੋਇਨ ਬਰਾਮਦ
- ਕੇਂਦਰੀ ਜੇਲ੍ਹ ਦੇ ਜੈਮਰ ਆਮ ਲੋਕਾਂ ਲਈ ਬਣੇ ਮੁਸੀਬਤ, ਲੋਕਾਂ ਨੇ ਅਧਿਕਾਰੀਆਂ ਨੂੰ ਮਾਮਲੇ ਦੇ ਹੱਲ ਲਈ ਕੀਤੀ ਗੁਜ਼ਾਰਿਸ਼
ਵਪਰੀਆਂ ਨੇ ਕੀਤਾ ਫੈਸਲੇ ਦਾ ਸਵਾਗਤ: ਨੋਟਬੰਦੀ ਕਾਰਣ ਸਭ ਤੋਂ ਜ਼ਿਆਦਾ ਅਸਰ ਵਪਾਰੀਆਂ ਉੱਤੇ ਪੈਂਦਾ ਹੈ ਪਰ ਲੁਧਿਆਣਾ ਦੇ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਫਿਲਹਾਲ ਸਾਨੂੰ ਇਸ ਦਾ ਕੋਈ ਨੁਕਸਾਨ ਨਹੀਂ ਸਗੋਂ ਫਾਇਦਾ ਹੀ ਹੋ ਰਿਹਾ ਹੈ ਕਿਉਂਕਿ ਜਿਹੜੀਆਂ ਪੇਮੈਂਟ ਉਨ੍ਹਾਂ ਦੀਆਂ ਫਸੀਆਂ ਹੋਈਆਂ ਸਨ। ਉਹ ਹੁਣ ਨਿਕਲਣੀਆਂ ਸ਼ੁਰੂ ਹੋ ਗਈਆਂ ਹਨ। ਖੁਦ ਵਪਾਰੀ ਉਨ੍ਹਾਂ ਨੂੰ ਫੋਨ ਕਰਕੇ ਪੈਸੇ ਦੇਣ ਦੀ ਗੱਲ ਆਖ਼ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਮਾਰਕੀਟ ਦੇ ਵਿੱਚ ਪੈਸਾ ਜਾਵੇਗਾ ਅਤੇ ਵਪਾਰ ਦੇ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲੇਗੀ। ਜਿਹੜੇ ਲੋਕਾਂ ਨੇ ਪੈਸੇ ਦੱਬੇ ਹੋਏ ਸਨ ਉਹ ਹੁਣ ਕੱਢਣਗੇ ਤਾਂ ਮਾਰਕੀਟ ਦੇ ਵਿੱਚ ਹੀ ਆਈ-ਚਲਾਈ ਚੱਲੇਗੀ। ਕਾਰੋਬਾਰੀਆਂ ਨੇ ਕਿਹਾ ਕਿ ਫਿਲਹਾਲ ਅਸੀਂ ਨੋਟ ਲੈਣ ਅਤੇ ਦੇਣ ਤੋਂ ਇਨਕਾਰ ਨਹੀਂ ਕਰ ਰਹੇ ਹਨ ਕਿਉਂਕਿ ਹਾਲੇ ਕਾਫੀ ਸਮਾਂ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਦੋਂ ਤੱਕ 2000 ਦੇ ਨੋਟ ਮੁਕੰਮਲ ਮਾਰਕਿਟ ਵਿੱਚੋਂ ਖਤਮ ਹੋ ਜਾਣਗੇ। ਉੱਧਰ ਪੈਟਰੋਲ ਪੰਪਾਂ ਉੱਤੇ ਵੀ ਫਿਲਹਾਲ 2000 ਦੇ ਨੋਟ ਦਾ ਸਵਾਗਤ ਹੈ।