ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਵਿਖੇ ਐੱਸਟੀਐੱਫ ਰੇਂਜ (STF Range Ludhiana) ਨੇ ਇੱਕ ਵੱਡੀ ਕਾਮਯਾਬੀ ਪ੍ਰਾਰਤ ਕੀਤੀ ਹੈ। ਐੱਸਟੀਐੱਫ ਨੇ ਪੁਲਿਸ ਦੀ ਮਦਦ ਨਾਲ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਮੰਗਵਾਈ ਗਈ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ (smugglers arrested with heroin) ਗਿਆ ਹੈ ਜਿਹੜੇ ਕਿ ਅੰਮ੍ਰਿਤਸਰ ਇਲਾਕੇ ਦੇ ਰਹਿਣ ਵਾਲੇ ਹਨ, ਇਨ੍ਹਾਂ ਦੋਵਾਂ ਕੋਲੋਂ ਅੱਠ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਅੱਠ ਕਿਲੋ ਦੀ ਖੇਪ: ਦੋਵੇਂ ਮੁਲਜ਼ਮਾਂ ਦੀ ਸ਼ਨਾਖ਼ਤ ਹੀਰਾ ਸਿੰਘ ਉਰਫ ਰਾਜਬੀਰ ਅਤੇ ਅਨਮੋਲ ਸਿੰਘ ਵਜੋਂ ਹੋਈ ਹੈ, ਇਨ੍ਹਾਂ ਦੋਹਾਂ ਮੁਲਜ਼ਮਾਂ ਵੱਲੋਂ ਲਗਾਈ ਗਈ ਹੈਰੋਇਨ ਦੀ ਅੱਠ ਕਿਲੋ ( smugglers were arrested with 8 kilos of heroin) ਦੀ ਖੇਪ ਪੰਜਾਬ ਦੇ ਨਾਲ ਦਿੱਲੀ ਦੇ ਵਿੱਚ ਵੀ ਸਪਲਾਈ ਕੀਤੀ ਜਾਣੀ ਸੀ, ਪਰ ਇਸ ਤੋਂ ਪਹਿਲਾਂ ਹੀ ਐਸਟੀਐਫ ਵੱਲੋਂ ਇਨ੍ਹਾਂ ਦਾ ਪਰਦਾਫਾਸ਼ ਕਰ ਦਿੱਤਾ ਗਿਆ ਅਤੇ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਹੀਰਾ ਸਿੰਘ ਉੱਤੇ ਪਹਿਲਾਂ ਵੀ ਤਰਨਤਾਰਨ ਵਿਖੇ 2 ਕਿਲੋ ਹੈਰੋਇਨ ਸਪਲਾਈ ਕਰਨ ਦਾ ਮੁਕਦਮਾ ਦਰਜ ਹੈ। ਉਸ ਨੇ ਇਸ ਵੱਡੀ ਖੇਪ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਇਆ ਸੀ।