ਪੰਜਾਬ

punjab

ETV Bharat / state

ਅਫ਼ੀਮ ਦੀ ਵੱਡੀ ਖੇਪ ਸਮੇਤ 2 ਕਾਬੂ - ਉਤਰਾਖੰਡ

ਲੁਧਿਆਣਾ ਵਿਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰਿਤ ਨਾਕੇਬੰਦੀ ਦੋਰਾਨ ਦੋ ਕਾਰ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ।ਇਹਨਾਂ ਵਿਅਕਤੀਆਂ ਕੋਲੋਂ 2 ਕਿਲੋ 700 ਗ੍ਰਾਮ ਅਫੀਮ (Opium) ਬਰਾਮਦ ਕੀਤੀ ਗਈ ਹੈ।

ਅਫੀਮ ਦੀ ਵੱਡੀ ਖੇਪ ਸਮੇਤ 2 ਕਾਬੂ
ਅਫੀਮ ਦੀ ਵੱਡੀ ਖੇਪ ਸਮੇਤ 2 ਕਾਬੂ

By

Published : Aug 7, 2021, 12:15 PM IST

ਲੁਧਿਆਣਾ:ਥਾਣਾ ਕੋਤਵਾਲੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਕਾਰ ਸਵਾਰ 2 ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 2 ਕਿਲੋਂ 700 ਗ੍ਰਾਮ ਅਫੀਮ (Opium) ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਉਰਫ਼ ਚਿੰਟੂ ਉਤਰ ਪ੍ਰਦੇਸ਼ ਅਤੇ ਜਗਤਾਰ ਸਿੰਘ ਨਿਵਾਸੀ ਉਤਰ ਪ੍ਰਦੇਸ਼ ਵਜੋਂ ਹੋਈ ਹੈ।

ਜਾਂਚ ਅਧਿਕਾਰੀ ਪਰੱਗਿਆ ਜੈਨ ਨੇ ਦੱਸਿਆ ਹੈ ਕਿ ਗੁਪਤ ਸੂਚਨਾ ਦੇ ਆਧਾਰ ਉਤੇ ਲੁਧਿਆਣਾ ਦੇ ਦਮੋਰੀਆ ਪੁੱਲ ਨਜ਼ਦੀਕ ਕੀਤੀ ਗਈ ਨਾਕੇਬੰਦੀ ਦੌਰਾਨ ਇਕ ਕਾਰ ਸਵਾਰ ਤੋਂ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ 2 ਕਿਲੋ 700 ਗ੍ਰਾਮ ਅਫੀਮ (Opium) ਬਰਾਮਦ ਕੀਤੀ ਗਈ ਹੈ।ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰ ਉਤਰਾਖੰਡ ਨੰਬਰ ਦੀ ਹੈ।

ਅਫੀਮ ਦੀ ਵੱਡੀ ਖੇਪ ਸਮੇਤ 2 ਕਾਬੂ

ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਮੁਲਜ਼ਮਾਂ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।ਪੁਲਿਸ ਦਾ ਕਹਿਣਾ ਉਮੀਦ ਕੀਤੀ ਜਾ ਰਹੀ ਹੈ ਇਹਨਾਂ ਦੇ ਨਾਲ ਕੰਮ ਕਰਨ ਵਾਲੇ ਹੋਰ ਵੀ ਸਾਥੀ ਹੋਣਗੇ ਜਿਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜੋ:ਖਿਡਾਰੀ ਗੁਰਜੰਟ ਸਿੰਘ ਦੇ ਪਰਿਵਾਰ ਨੇ ਇਸ ਤਰ੍ਹਾਂ ਮਨਾਈ ਖੁਸ਼ੀ

ABOUT THE AUTHOR

...view details