ਲੁਧਿਆਣਾ: ਬੀਤੇ ਦਿਨੀਂ ਐਸਟੀਐਫ ਟੀਮ ਦੇ ਏਐਸਆਈ ਨੇ ਮੁਖਬਰੀ ਦੀ ਸੂਚਨਾ ਮੁਤਾਬਕ ਐਸਟੀਐਫ ਨੇ ਕੁਹਾੜਾ ਦੇ ਕੋਲ ਨਾਕਾਬੰਦੀ ਕੀਤੀ। ਨਾਕਾਬੰਦੀ ਦੌਰਾਨ ਐਕਟੀਵਾ 'ਤੇ ਸਵਾਰ 2 ਵਿਅਕਤੀਆਂ ਦੀ ਤਫਤੀਸ਼ ਕੀਤੀ ਗਈ ਜਿਸ ਦੌਰਾਨ ਉਨ੍ਹਾਂ 2 ਵਿਅਕਤੀਆਂ ਕੋਲ 700 ਗ੍ਰਾਮ ਦੀ ਹੈਰੋਇਨ ਬਰਾਮਦ ਹੋਈ ਹੈ।
ਇਸ ਦੌਰਾਨ S.T.F ਇੰਸਪੈਕਟਰ ਹਰਬੰਸ ਸਿੰਘ ਨੇ ਕਿਹਾ ਕਿ ਏਐਸਆਈ ਨੂੰ ਮੁਖਬਰੀ ਤੋਂ ਸੂਚਨਾ ਮਿਲੀ ਸੀ ਕਿ 2 ਵਿਅਕਤੀਆਂ ਨੇ ਕੋਹਾੜਾ ਦੇ ਪਿੰਡਾਂ 'ਚ ਨਸ਼ੇ ਦੀ ਸਪਲਾਈ ਕਰਨੀ ਹੈ ਜਿਸ ਦੌਰਾਨ ਪੁਲਿਸ ਨੇ ਕੁਹਾੜਾ ਦੇ ਕੋਲ ਨਾਕਾਬੰਦੀ ਕਰ ਉਨ੍ਹਾਂ 2 ਵਿਅਕਤੀਆਂ (ਬਹਾਦਰ ਸਿੰਘ ਤੇ ਦਲਬੀਰ ਸਿੰਘ) ਦੀ ਤਫਤੀਸ਼ ਕੀਤੀ ਤਾਂ ਉਨ੍ਹਾਂ ਕੋਲ 700 ਗ੍ਰਾਮ ਹੈਰੋਇਨ ਬਰਾਮਦ ਹੋਈ।