ਲੁਧਿਆਣਾ :ਲੁਧਿਆਣਾ ਦੇ ਵਿੱਚ ਜੈਨ ਪੂਰਾ ਹੰਬੜਾ ਰੋਡ ਤੇ ਸਥਿਤ 7 ਏਕੜ ਜ਼ਮੀਨ ਨੂੰ ਲੈਕੇ ਖਰੀਦਣ ਵਾਲਿਆਂ ਅਤੇ ਵੇਚਣ ਵਾਲਿਆਂ 'ਚ ਵਿਵਾਦ ਹੋ ਗਿਆ ਹੈ। ਦੋਵਾਂ ਧਿਰਾਂ ਨੇ ਇਕ ਦੂਜੇ ਉੱਤੇ ਇਲਜ਼ਾਮ ਲਗਾਏ ਹਨ। ਦਰਅਸਲ ਅੱਜ ਜ਼ਮੀਨ ਦੇ ਜੱਦੀ ਮਾਲਿਕਾਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਗਿਆ ਕਿ ਰਾਜਨੀਤਕ ਦਬਾਅ ਕਰਕੇ ਸਾਡੀ ਜ਼ਮੀਨ ਸਸਤੇ ਭਾਅ ਵਿੱਚ ਖਰੀਦ ਕੇ ਉਸ ਉੱਤੇ ਅਸ਼ਵਨੀ ਜੈਨ ਅਤੇ ਉਸ ਦੇ ਕੁਝ ਸਾਥੀਆਂ ਨੇ ਕਬਜ਼ਾ ਕਰ ਲਿਆ ਹੈ। ਜਦੋਂਕਿ ਖਰੀਦਦਾਰਾਂ ਨੇ ਕਿਹਾ ਨੇ ਉਨ੍ਹਾਂ ਵੱਲੋਂ ਬਕਾਇਦਾ ਬਿਆਨੇ ਦਾ 30 ਲੱਖ ਰੁਪਏ ਅਤੇ ਬਾਅਦ ਵਿੱਚ 93 ਲੱਖ ਰੁਪਏ ਅਦਾਲਤ ਵਿੱਚ ਜਮ੍ਹਾਂ ਕਰਵਾਕੇ ਅਦਾਲਤ ਤੋਂ ਰਜਿਸਟਰੀ ਕਰਵਾ ਕੇ ਇੰਤਕਾਲ ਚੜਵਾ ਕੇ ਹੀ ਕਬਜ਼ਾ ਲਿਆ ਹੈ, ਜਿਸਦੇ ਉਨ੍ਹਾ ਕੋਲ ਸਬੂਤ ਹਨ। ਦੋਵਾਂ ਧਿਰਾਂ ਨੇ ਮੀਡੀਆ ਅੱਗੇ ਆਪਣੀ ਸਫਾਈ ਦਿੱਤੀ ਹੈ।
ਲੁਧਿਆਣਾ 'ਚ ਜ਼ਮੀਨੀ ਵਿਵਾਦ ਨੂੰ ਲੈਕੇ ਦੋ ਧਿਰਾਂ ਆਹਮੋ ਸਾਹਮਣੇ, ਰਾਜਨੀਤਿਕ ਦਬਾਅ ਪਾ ਕੇ ਸਸਤੇ ਭਾਅ ਜ਼ਮੀਨ ਖ਼ਰੀਦਣ ਦੇ ਇਲਜ਼ਾਮ
ਲੁਧਿਆਣਾ 'ਚ ਜ਼ਮੀਨੀ ਵਿਵਾਦ ਨੂੰ ਲੈਕੇ ਦੋ ਧਿਰਾਂ ਆਹਮੋ ਸਾਹਮਣੇ ਆ ਗਈਆਂ ਹਨ। ਜਾਣਕਾਰੀ ਮੁਤਾਬਿਕ ਰਾਜਨੀਤਿਕ ਦਬਾਅ ਪਾ ਕੇ ਸਸਤੇ ਭਾਅ ਜ਼ਮੀਨ ਖ਼ਰੀਦਣ ਦੇ ਇਲਜ਼ਾਮ ਲੱਗੇ ਹਨ।
ਜਮੀਨ ਵਾਲਿਆਂ ਨੇ ਕੀਤਾ ਲਾਲਚ :ਜ਼ਮੀਨ ਖਰੀਦਣ ਵਾਲਿਆਂ ਨੇ ਕਿਹਾ ਹੈ ਕਿ ਜਦੋਂ ਸਾਨੂੰ ਜਮੀਨ ਵੇਚੀ ਗਈ ਸੀ, ਉਸ ਵੇਲੇ 18 ਲੱਖ ਰੁਪਏ ਕਿੱਲੇ ਦਾ ਰੇਟ ਚਲਦਾ ਸੀ। ਇਸ ਤੋਂ ਬਾਅਦ ਜਦੋਂ ਜ਼ਮੀਨ ਦੀਆਂ ਕੀਮਤਾਂ ਵਧੀਆਂ ਜ਼ਮੀਨ ਵੇਚਣ ਵਾਲਿਆਂ ਦੇ ਮਨ ਦੇ ਵਿੱਚ ਲਾਲਚ ਆ ਗਿਆ ਅਤੇ ਉਹਨਾਂ ਨੇ ਸਾਨੂੰ ਰਜਿਸਟਰੀ ਕਰਵਾਉਣ ਤੋਂ ਰੋਕ ਦਿੱਤਾ ਜਿਸ ਕਰਕੇ ਅਸੀਂ ਕੋਰਟ ਰਾਹੀਂ ਰਜਿਸਟਰੀ ਕਰਵਾਈ ਹੈ ਅਤੇ ਕੋਰਟ ਦੇ ਵਿੱਚ ਪੈਸੇ ਜਮਾਂ ਕਰਵਾਏ ਹਨ। ਉਨ੍ਹਾਂ ਨੇ ਕਿਹਾ ਕਿ ਆਪਣੀਆਂ ਭੈਣਾਂ ਨੂੰ ਵਸੀਅਤ ਦੇ ਵਿਚ ਹਿੱਸੇਦਾਰ ਬਣਾ ਕੇ ਉਨ੍ਹਾਂ ਵੱਲੋਂ ਇਹ ਕੇਸ ਕਰਵਾਈਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਕੋਲ ਜਿੰਨੀਆਂ ਵੀ ਇਨਕੁਆਰੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਦੇ ਵਿਚ ਅਸੀਂ ਸਹੀ ਪਾਏ ਗਏ ਹਨ। ਸਾਡੇ ਹਿੱਕ ਦੇ ਵਿਚ ਹੀ ਸਾਰੇ ਫ਼ੈਸਲੇ ਆਏ ਹਨ।
- Punjab Weather Report: ਪੰਜਾਬ 'ਚ ਮਾਨਸੂਨ ਦੀ ਰਫ਼ਤਾਰ ਮੱਧਮ, ਜਾਣੋ ਕੀ ਹੈ ਆਉਣ ਵਾਲੇ ਦਿਨਾਂ ਦੀ ਭਵਿੱਖਬਾਣੀ ?
- ਲੁਧਿਆਣਾ ਕਮਿਸ਼ਨਰ ਦਫਤਰ ਦੇ ਬਾਹਰ ਹਾਈ ਵੋਲਟੇਜ ਡਰਾਮਾ, ਡਾਕ ਲਿਜਾਉਣ ਵਾਲੇ ਮੁਲਾਜ਼ਮ 'ਤੇ ਮਹਿਲਾ ਨੇ ਲਾਏ ਉਸ ਦੀ ਡਾਕ ਗੁੰਮ ਕਰਨ ਦੇ ਇਲਜ਼ਾਮ
- BSF seized 5 kg of heroin : ਤਰਨਤਾਰਨ 'ਚ BSF ਨੇ ਭਾਰਤ-ਪਾਕਿ ਸਰਹੱਦ ਨੇੜੇ 5 ਕਿੱਲੋ ਹੈਰੋਇਨ ਕੀਤੀ ਬਰਾਮਦ
ਉਧਰ ਦੂਜੇ ਪਾਸੇ ਜ਼ਮੀਨ ਦੇ ਮਾਲਕਾਂ ਨੇ ਕਿਹਾ ਹੈ ਕਿ ਜਿਨ੍ਹਾਂ ਵੱਲੋਂ ਜ਼ਮੀਨ ਖਰੀਦੀ ਗਈ ਸੀ ਉਹ 4 ਸਾਥੀ ਹਨ ਜਿਨ੍ਹਾਂ ਵੱਲੋਂ ਰਾਜਨੀਤਿਕ ਦਬਾਅ ਪਾ ਕੇ ਸਾਡੇ ਤੋਂ ਮਹਿੰਗੀਆਂ ਜਮੀਨਾਂ ਸਸਤੇ ਭਾਅ ਤੇ ਖਰੀਦੀ ਗਈ ਹੈ ਅਤੇ ਹੁਣ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਈ ਵਾਰ ਇਸ ਦੀਆਂ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਪੁਲਿਸ ਕੋਈ ਵੀ ਕਾਰਵਾਈ ਰਾਜਨੀਤਿਕ ਦਬਾਅ ਕਰਕੇ ਨਹੀਂ ਕਰ ਰਹੀ ਹੈ। ਇਸ ਮੌਕੇ ਦਿਲਦਾਰ ਸਿੰਘ ਨੇ ਕਿਹਾ ਕਿ ਸਾਨੂੰ ਇਨਸਾਫ ਦਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਪੰਜਾਬ ਦੇ ਮੁਖ ਮੰਤਰੀ ਨਾਲ ਵੀ ਮੁਲਾਕਾਤ ਕਰਨਾ ਚਾਹੁੰਦੇ ਹਨ।