ਪੰਜਾਬ

punjab

ETV Bharat / state

ਬਰਾਤ 'ਚ ਜਾ ਰਹੀ ਕਾਰ ਦੀ ਟਿੱਪਰ ਨਾਲ ਹੋਈ ਟੱਕਰ, ਦੋ ਵਿਅਕਤੀਆਂ ਦੀ ਮੌਤ - ਇਨੋਵਾ ਕਾਰ ਹਾਦਸੇ ਦਾ ਸ਼ਿਕਾਰ

ਰਾੜਾ ਸਾਹਿਬ ਤੋਂ ਰੋਪੜ ਜਾ ਰਹੀ ਬਰਾਤ 'ਚ ਸ਼ਾਮਲ ਇਨੋਵਾ ਕਾਰ ਮੰਗਲਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ 5 ਵਿਅਕਤੀ ਜ਼ਖਮੀ ਹੋਏ ਹਨ।

2 killed 5 seriously injured in innova tipper collision
ਬਰਾਤ 'ਚ ਜਾ ਰਹੀ ਕਾਰ ਦੀ ਟਿੱਪਰ ਨਾਲ ਹੋਈ ਟੱਕਰ, ਦੋ ਵਿਅਕਤੀਆਂ ਦੀ ਮੌਤ

By

Published : Dec 1, 2020, 10:59 AM IST

Updated : Dec 1, 2020, 12:28 PM IST

ਸਮਰਾਲਾ: ਰਾੜਾ ਸਾਹਿਬ ਤੋਂ ਰੋਪੜ ਜਾ ਰਹੀ ਬਰਾਤ 'ਚ ਸ਼ਾਮਲ ਇਨੋਵਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ 5 ਵਿਅਕਤੀ ਗੰਭੀਰ ਜ਼ਖਮੀ ਹੋਏ ਹਨ।

ਬਰਾਤ 'ਚ ਜਾ ਰਹੀ ਕਾਰ ਦੀ ਟਿੱਪਰ ਨਾਲ ਹੋਈ ਟੱਕਰ, ਦੋ ਵਿਅਕਤੀਆਂ ਦੀ ਮੌਤ

ਜਾਣਕਾਰੀ ਅਨੁਸਾਰ ਰੋਪੜ-ਲੁਧਿਆਣਾ ਨਹਿਰ ਦੇ ਕਿਨਾਰੇ ਵਾਲੀ ਸੜਕ ਰਾਹੀਂ ਬਰਾਤ 'ਚ ਜਾ ਰਹੀ ਇੱਕ ਇਨੋਵਾ ਕਾਰ ਦੀ ਟਿੱਪਰ ਨਾਲ ਟੱਕਰ ਹੋ ਗਈ। ਹਾਦਸਾ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਪਿੰਡ ਜਲਾਹ ਮਾਜਰਾ ਨੇੜੇ ਹੋਇਆ। ਇਸ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਜ਼ਖਮੀ ਹਨ। ਜਿਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਦਰਅਸਲ ਦੀਪ ਪਾਇਪ ਬੈਂਡ ਦੀ ਟੀਮ ਪਿੰਡ ਰਾੜਾ ਸਾਹਿਬ ਤੋਂ ਇਨੋਵਾ ਕਾਰ 'ਚ ਸਵਾਰ ਹੋ ਕੇ ਰੋਪੜ ਵਿਆਹ 'ਚ ਜਾ ਰਹੇ ਸੀ। ਕਰੀਬ 15 ਕਿਲੋਮੀਟਰ ਦਾ ਸਫਰ ਤੈਅ ਕਰਨ ਮਗਰੋਂ ਹੀ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਮ੍ਰਿਤਕਾਂ ਦੀ ਪਛਾਣ 40 ਸਾਲਾ ਜਸਵੀਰ ਸਿੰਘ ਅਤੇ 30 ਸਾਲਾ ਜਗਪ੍ਰੀਤ ਸਿੰਘ ਵਜੋਂ ਹੋਈ ਹੈ। ਉਧਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Last Updated : Dec 1, 2020, 12:28 PM IST

ABOUT THE AUTHOR

...view details