ਪੰਜਾਬ

punjab

ETV Bharat / state

ਲੁਧਿਆਣਾ: ਸੜਕ ਹਾਦਸੇ ਦੌਰਾਨ 2 ਦੀ ਮੌਤ, 3 ਜਖ਼ਮੀ - ਸਰੀਏ ਨਾਲ ਭਰੇ ਟਰੱਕ '

ਖੰਨਾ ਵਿਖੇ ਜੀ.ਟੀ ਰੋਡ ਉੱਪਰ ਬੁੱਧਵਾਰ ਤੜਕੇ 3 ਵਜੇ ਦੇ ਕਰੀਬ ਟੂਰਿਸਟ ਬੱਸ ਸਰੀਏ ਨਾਲ ਭਰੇ ਟਰੱਕ 'ਚ ਵੱਜੀ। ਜਿਸ ਨਾਲ ਬੱਸ ਡਰਾਈਵਰ ਸਮੇਤ 2 ਦੀ ਮੌਤ ਤੇ 3 ਲੋਕ ਜਖ਼ਮੀ ਹੋ ਗਏ

ਸੜਕ ਹਾਦਸੇ ਦੌਰਾਨ 2 ਦੀ ਮੌਤ, 3 ਜਖ਼ਮੀ
ਸੜਕ ਹਾਦਸੇ ਦੌਰਾਨ 2 ਦੀ ਮੌਤ, 3 ਜਖ਼ਮੀ

By

Published : Jun 24, 2021, 8:14 AM IST

ਲੁਧਿਆਣਾ:ਪੰਜਾਬ 'ਚ ਹਰ ਰੋਜ਼ ਤੇਜ਼ ਰਫ਼ਤਾਰੀ ਜਾਂ ਅਣਗਹਿਲੀ ਕਾਰਨ ਵਾਹਨ ਚਾਲਕ ਆਪਣੀ ਜਾਨ ਗਵਾ ਬੈਠਦੇ ਹਨ, ਅਜਿਹਾ ਮਾਮਲਾ ਖੰਨਾ ਵਿਖੇ ਜੀ.ਟੀ ਰੋਡ ਉੱਪਰ ਬੁੱਧਵਾਰ ਤੜਕੇ 3 ਵਜੇ ਦੇ ਕਰੀਬ ਟੂਰਿਸਟ ਬੱਸ ਸਰੀਏ ਨਾਲ ਭਰੇ ਟਰੱਕ 'ਚ ਵੱਜੀ। ਜਿਸ ਨਾਲ ਬੱਸ ਡਰਾਈਵਰ ਸਮੇਤ 2 ਦੀ ਮੌਤ ਹੋ ਗਈ। 3 ਲੋਕ ਜਖ਼ਮੀ ਹੋ ਗਏ।

ਸੜਕ ਹਾਦਸੇ ਦੌਰਾਨ 2 ਦੀ ਮੌਤ, 3 ਜਖ਼ਮੀ
ਜਖ਼ਮੀ ਯਾਸੀਨ ਨੇ ਦੱਸਿਆ, ਕਿ ਬੱਸ ਬਿਹਾਰ ਤੋਂ ਲੁਧਿਆਣਾ ਆ ਰਹੀ ਸੀ। ਬੱਸ ਸਵਾਰੀਆਂ ਨਾਲ ਭਰੀ ਹੋਈ ਸੀ, ਬੈਠਣ ਨੂੰ ਥਾਂ ਤੱਕ ਨਹੀਂ ਸੀ। ਤੜਕੇ 3 ਵਜੇ ਦੇ ਕਰੀਬ ਬੱਸ ਟਰੱਕ 'ਚ ਵੱਜੀ। ਜਿਸ ਨਾਲ ਹਾਦਸਾ ਹੋਇਆ। ਓਥੇ ਹੀ ਸਦਰ ਥਾਣਾ ਦੇ ਏ.ਐਸ.ਆਈ ਅਵਤਾਰ ਸਿੰਘ ਨੇ ਦੱਸਿਆ, ਕਿ ਪੁਲਿਸ ਨੇ ਬੱਸ ਅਤੇ ਟਰੱਕ ਨੂੰ ਕਬਜੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details