ਲੁਧਿਆਣਾ: ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਲੜਕੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਮਾਮਲੇ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਿਕ 5 ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਦੋਵਾਂ ਧਿਰਾਂ ਦੀ ਮਾਮੂਲੀ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਹਸਪਤਾਲ ਵਿੱਚ ਆ ਕੇ ਇਲਾਜ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੂਜੀ ਧਿਰ ਦੇ ਕਈ ਨੌਜਵਾਨ ਹਥਿਆਰਾਂ ਨਾਲ ਹਸਪਤਾਲ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਨੌਜਵਾਨਾਂ ਤੇ ਹਮਲਾ ਕਰ ਦਿੱਤਾ ਜੋ ਇਲਾਜ ਲਈ ਹਸਪਤਾਲ ਵਿੱਚ ਆਏ ਸਨ।
ਹਸਪਤਾਲ ’ਚ ਨੌਜਵਾਨ ਦੇ ਕਤਲ ਮਾਮਲੇ ’ਚ 2 ਗ੍ਰਿਫਤਾਰ ਇੱਥੋਂ ਤੱਕ ਕੇ ਮਰੀਜ਼ਾਂ ’ਤੇ ਵੀ ਹਮਲਾ ਕੀਤਾ। ਹਮਲਾਵਰਾਂ ਵੱਲੋਂ ਐਮਰਜੈਂਸੀ ਵਾਰਡ ਦੀ ਜੰਮ ਕੇ ਭੰਨਤੋੜ ਕੀਤੀ ਗਈ। ਮਰੀਜ਼ਾਂ ਨੇ ਬਾਥਰੂਮ ’ਚ ਵੜ ਕੇ ਆਪਣੀ ਜਾਨ ਬਚਾਈ, ਇੱਥੋਂ ਤੱਕ ਕੇ ਹਸਪਤਾਲ ਬਾਹਰ ਸੁਰੱਖਿਆ ’ਚ ਤੈਨਾਤ ਮੁਲਾਜ਼ਮ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ। ਓਧਰ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।
ਮਾਮਲਾ ਈ ਡਬਲਿਊ ਐਸ ਦਾ ਦੱਸਿਆ ਜਾ ਰਿਹਾ ਜਿੱਥੇ 2 ਭਰਾ ਇੱਕ ਦੀ ਉਮਰ 15 ਸਾਲ ਤੇ ਦੂਜੇ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਨ੍ਹਾਂ ਦੀ ਕਲੋਨੀ ਚ ਲੜਾਈ ਹੋਈ ਜਿਸ ਤੋਂ ਬਾਅਦ ਜਦੋਂ ਇਕ ਭਰਾ ਮੈਡੀਕਲ ਕਰਵਉਣ ਅੰਦਰ ਚਲਾ ਗਿਆ ਜਦੋਂ ਕੇ ਦੂਜਾ ਭਰਾ ਬਾਹਰ ਖੜਾ ਸੀ ਜਿਸ ’ਤੇ ਹਥਿਆਰਬੰਦ ਗੁੰਡਿਆਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਚ ਲੜਕੇ ਦੀ ਹਸਪਤਾਲ ਚ ਹੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਕੁੱਟਮਾਰ ਦੀ ਵੀਡੀਓਜ਼ ਸਾਹਮਣੇ ਆਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ ਜਲਦ ਹੀ ਬਾਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਏਡੀਸੀਪੀ ਨੇ ਦੱਸਿਆ ਕਿ ਮਾਮਲ ਰੰਜਿਸ਼ ਦਾ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਦੇ ਲੋਕ ਇੱਕ ਹੀ ਮੁਹੱਲੇ ਵਿੱਚ ਰਹਿੰਦੇ ਸਨ ਅਤੇ ਮਾਮੂਲੀ ਤਕਰਾਰ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਇਹ ਘਟਨਾ ਵਾਪਰੀ ਹੈ।
ਇਹ ਵੀ ਪੜ੍ਹੋ:ਭਗਤ ਸਿੰਘ ਨੂੰ ਅੱਤਵਾਦੀ ਕਹੇ ਜਾਣ ਦੇ ਬਿਆਨ ’ਤੇ ਆਪ ਨੇ ਸਿਮਰਨਜੀਤ ਮਾਨ ਨੂੰ ਪਾਇਆ ਘੇਰਾ, ਦਿੱਤੀ ਇਹ ਵੱਡੀ ਚਿਤਾਵਨੀ