ਲੁਧਿਆਣਾ: ਚੌਂਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਐੱਸਡੀਓ ਕੇਵਲ ਸਿੰਘ ਅਤੇ ਇੰਸਪੈਕਟਰ ਮੁਨੀਸ਼ ਬੱਤਰਾ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਕਤ ਥਾਂ 'ਤੇ ਜਾਅਲੀ ਮਨਜ਼ੂਰੀ ਦੀ ਆੜ 'ਚ ਨਜਾਇਜ਼ ਮਾਈਨਿੰਗ ਹੋ ਰਹੀ ਹੈ।
ਲੁਧਿਆਣਾ 'ਚ ਰੇਤ ਚੋਰੀ ਕਰ ਰਹੇ ਦੋ ਮੁਲਜ਼ਮ ਕਾਬੂ - 2 accused accused arrested for illegal mining
ਥਾਣਾ ਜਮਾਲਪੁਰ ਅਧੀਨ ਪੈਂਦੀ ਚੌਂਕੀ ਰਾਮਗੜ੍ਹ ਦੀ ਪੁਲਿਸ ਨੇ ਮਾਈਨਿੰਗ ਅਫ਼ਸਰਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਰੇਤ ਚੋਰੀ ਕਰ ਰਹੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦਰਅਸਲ ਦੋਵੇਂ ਮੁਲਜ਼ਮ ਜੇਵੀਸੀ ਮਸ਼ੀਨ ਨਾਲ ਟਰਾਲੀ 'ਚ ਰੇਤ ਭਰ ਰਹੇ ਸਨ ਅਤੇ ਪੁਲਿਸ ਨੇ ਦੋਹਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ।
ਲੁਧਿਆਣਾ 'ਚ ਰੇਤ ਚੋਰੀ ਕਰ ਰਹੇ ਦੋ ਮੁਲਜ਼ਮ ਕਾਬੂ
ਉਨ੍ਹਾਂ ਸ਼ਿਕਾਇਤ ਮਿਲਣ 'ਤੇ ਤਰੁੰਤ ਕਾਰਵਾਈ ਕਰਦਿਆਂ ਮੌਕੇ 'ਤੇ ਰੇਡ ਕੀਤੀ ਅਤੇ ਦੋ ਮੁਲਜ਼ਮਾਂ ਨੂੰ ਜੇਵੀਸੀ ਮਸ਼ੀਨ ਅਤੇ ਰੇਤ ਦੀ ਭਰੀ ਹੋਈ ਟਰਾਲੀ ਸਣੇ ਕਾਬੂ ਕਰ ਲਿਆ। ਉਨ੍ਹਾਂ ਦੋਹਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੌਂਕੀ ਇੰਚਾਰਜ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਧਨਾਨਸੂ ਦੇ ਰਹਿਣ ਵਾਲੇ ਹੈਪੀ ਅਤੇ ਚੂਹੜਵਾਲ ਦੇ ਰਹਿਣ ਵਾਲੇ ਅਮਰੀਕ ਸਿੰਘ ਵਜੋਂ ਹੋਈ ਹੈ।