ਲੁਧਿਆਣਾ : ਲੁਧਿਆਣਾ ਚ ਕੋਰੋਨਾ ਵਾਇਰਸ ਦੇ ਨਵੇਂ ਕੇਸ ਆਉਣੇ ਤਾਂ ਬਹੁਤ ਘਟ ਗਏ ਨੇ ਪਰ ਮੌਤਾਂ ਦੇ ਅੰਕੜੇ ਦੇ ਵਿੱਚ ਵੱਡੀ ਕਟੌਤੀ ਵੇਖਣ ਨੂੰ ਨਹੀਂ ਮਿਲ ਰਹੀ। ਲੁਧਿਆਣਾ ਵਿੱਚ ਅੱਜ ਜਿਥੇ ਕੋਰੋਨਾ ਵਾਇਰਸ ਦੇ ਨਵੇਂ 442 ਕੇਸ ਸਾਹਮਣੇ ਆਏ ਨੇ ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ ਇਕ ਦਿਨ ਚ 19 ਹੈ ਜੋ ਕਿ ਕੇਸਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਇਸੇ ਤਰ੍ਹਾਂ ਬਲੈਕ ਫੰਗਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਲੀ ਉੱਲੀ ਦੇ ਲੁਧਿਆਣਾ ਵਿੱਚ ਅੱਜ ਨਵੇਂ 4 ਕੇਸ ਆਏ ਹਨ ਜਦੋਂ ਕਿ ਇਕ ਮਰੀਜ਼ ਦੀ ਮੌਤ ਵੀ ਹੋਈ ਹੈ। ਕੁੱਲ ਮਿਲਾ ਕੇ ਹੁਣ 44 ਕੇਸ ਲੁਧਿਆਣਾ ਵਿਚ ਬਲੈਕ ਫੰਗਸ ਅਤੇ ਹਨ ਅਤੇ ਹੁਣ ਤੱਕ 5 ਕੰਪਲੈਕਸ ਅੰਦਰ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।
ਲੁਧਿਆਣਾ ਵਿੱਚ ਬਲੈਕ ਫੰਗਸ ਦੇ ਨਵੇਂ 4 ਕੇਸ
ਅੰਕੜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਬੀਤੇ ਦਿਨ 14035 ਕੁਲ ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ 442 ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਮਿਲੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਹੁਣ 7133 ਐਕਟਿਵ ਮਰੀਜ਼ ਰਹਿ ਗਏ ਹਨ ਨਵੇਂ ਮਰੀਜ਼ਾਂ ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਤਾਦਾਦ ਵਧਣ ਲੱਗੀ ਹੈ ਜਿਸ ਕਰ ਕੇ ਹਸਪਤਾਲਾਂ ਵਿਚ ਵੀ ਰਸ਼ ਥੋੜ੍ਹਾ ਘਟਣ ਲੱਗਾ।