ਲੁਧਿਆਣਾ: ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਬਹਾਦਰ ਕੇ ਰੋਡ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਭੇਦ ਭਰੇ ਹਲਾਤਾਂ ਵਿੱਚ ਮਿਲੀ ਹੈ। ਮ੍ਰਿਤਕ ਨੌਜਵਾਨ ਦਾ ਨਾਮ ਨਿਖਿਲ ਹੈ ਅਤੇ ਉਸ ਦੀ ਉਮਰ 17 ਸਾਲ ਹੈ। ਨਿਖਿਲ ਦੇ ਮਾਤਾ ਪਿਤਾ ਦੋਵੇ ਕੰਮ ਉਤੇ ਗਏ ਹੋਏ ਸਨ। ਨਿਖਿਲ ਬਿਮਾਰ ਸੀ ਜਿਸ ਕਾਰਨ ਉਹ ਸਕੂਲ ਨਹੀਂ ਗਿਆ ਸੀ।
ਮਾਂ ਨੇ ਦੱਸਿਆ: ਨਿਖਿਲ ਦੀ ਮਾਤਾ ਨੇ ਦੱਸਿਆ ਕਿ ਉਹ ਬਿਮਾਰ ਹੋਣ ਕਾਰਨ ਸਕੂਲ ਨਹੀਂ ਗਿਆ ਸੀ। ਜਦੋਂ ਆਖਰੀ ਵਾਰ ਨਿਖਿਲ ਨਾਲ ਮਾਂ ਨੇ ਫੋਨ ਉਤੇ ਗੱਲ ਕੀਤੀ ਸੀ ਤਾਂ ਉਸ ਨੂੰ ਦਵਾਈ ਖਾ ਸੌਣ ਲਈ ਕਿਹਾ ਸੀ। ਮ੍ਰਿਤਕ ਨਿਖਿਲ ਦੀ ਮਾਂ ਨੇ ਦੱਸਿਆ ਕਿ ਉਹ ਕਈ ਦਿਨ ਤੋਂ ਸਕੂਲ ਨਹੀਂ ਜਾ ਰਿਹਾ ਸੀ। ਮ੍ਰਿਤਕ ਨਿਖਿਲ ਦੀ ਮਾਂ ਦੱਸਿਆ ਕਿ ਅਸੀਂ ਦੋਵੇ ਮਾਤਾ ਪਿਤਾ ਫੈਕਟਰੀ ਵਿੱਚ ਕੰਮ ਕਰਦੇ ਹਾਂ ਇਸ ਲਈ ਘਰ ਨਹੀਂ ਸੀ। ਮਾਂ ਨੇ ਦੱਸਿਆ ਕਿ ਉਸ ਨੂੰ ਗੁਆਂਢੀ ਦਾ ਫੋਨ ਆਇਆ ਕਿ ਉਹ ਉਸ ਨੂੰ ਹਸਪਤਾਲ ਲੈ ਕੇ ਆਏ ਹਨ। ਨਿਖਿਲ ਹਾਲੇ 17 ਸਾਲ ਦਾ ਸੀ ਅਤੇ ਗਿਆਰਵੀਂ ਜਮਾਤ ਵਿੱਚ ਪੜ੍ਹਦਾ ਸੀ। ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।