ਲੁਧਿਆਣਾ: ਪੰਜਾਬ ਦੀਆਂ 4 ਸੀਟਾਂ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਅਤੇ ਹੁਣ ਸੋਮਵਾਰ ਨੂੰ ਜ਼ਿਮਨੀ ਚੋਣ ਲਈ ਵੋਟਿੰਗ ਹੋਵੇਗੀ। ਇਸ ਦੇ ਨਤੀਜੇ ਵੀਰਵਾਰ 24 ਅਕਤੂਬਰ ਨੂੰ ਐਲਾਨੇ ਜਾਣਗੇ। ਹਲਕੇ ਵਿੱਚ ਕਿਸੇ ਵੀ ਬਾਹਰੀ ਆਗੂ ਅਤੇ ਉਮੀਦਵਾਰ ਦੇ ਆਉਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਵੋਟਿੰਗ ਦੀ ਪ੍ਰਕਿਰਿਆ ਈਵੀਐਮ ਰਾਹੀਂ ਹੋਵੇਗੀ।
ਪੋਲਿੰਗ ਬੂਥ ਮੁੱਲਾਂਪੁਰ ਦਾਖਾ ਹਲਕੇ ਦੇ ਵਿੱਚ ਬਣਾਏ ਗਏ ਹਨ ਅਤੇ 150 ਬੂਥ ਸੰਵੇਦਨਸ਼ੀਲ ਐਲਾਨੇ ਗਏ ਹਨ। ਸਾਰੇ ਪੋਲਿੰਗ ਬੂਥਾਂ 'ਤੇ ਸੀਸੀਟੀਵੀ ਕੈਮਰਿਆਂ ਦੀ ਨਜ਼ਰ ਹੋਵੇਗੀ ਅਤੇ ਮਾਈਕ੍ਰੋ ਚੋਣ ਔਬਜ਼ਰਵਰ ਵੀ ਤੈਨਾਤ ਕਰ ਦਿੱਤੇ ਗਏ ਹਨ। ਵਿਸ਼ੇਸ਼ ਤੌਰ 'ਤੇ 1500 ਪੁਲਿਸ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ, ਜਦ ਕਿ ਲੱਗਭੱਗ 80 ਪੈਰਾਮਿਲਟਰੀ ਫੋਰਸ ਦੇ ਜਵਾਨ ਵੀ ਤੈਨਾਤ ਹਨ।