ਲੁਧਿਆਣਾ: ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਹੁਣ ਤੱਕ ਲੁਧਿਆਣਾ ਵਿੱਚ ਕੋਰੋਨਾ ਦੇ 135 ਮਾਮਲੇ ਸਾਹਮਣੇ ਆ ਚੁੱਕੇ ਹਨ। ਲੁਧਿਆਣਾ ਵਿੱਚ ਦਿੱਲੀ ਤੋਂ ਆਏ ਆਰਪੀਐਫ ਦੇ 16 ਜਵਾਨ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਦਿੱਲੀ ਤੋਂ ਲੁਧਿਆਣਾ ਆਏ ਆਰਪੀਐਫ ਦੇ 16 ਜਵਾਨ ਪਾਏ ਗਏ ਕੋਰੋਨਾ ਪੌਜ਼ੀਟਿਵ - 16 ਆਰਪੀਐਫ ਦੇ ਜਵਾਨ ਕੋਰੋਨਾ ਪੌਜ਼ੀਟਿਵ
ਲੁਧਿਆਣਾ ਵਿੱਚ ਕੋਰੋਨਾ ਨੇ 135 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚ ਆਰਪੀਐਫ ਦੇ 16 ਜਵਾਨ ਵੀ ਸ਼ਾਮਲ ਹਨ।
ਇਨ੍ਹਾਂ ਵਿੱਚੋਂ 14 ਬੀਤੀ ਰਾਤ ਪੌਜ਼ੀਟਿਵ ਪਾਏ ਗਏ ਹਨ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਲੁਧਿਆਣਾ ਸਿਹਤ ਮਹਿਕਮੇ ਵੱਲੋਂ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ। ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਇਨ੍ਹਾਂ ਆਰਪੀਐਫ ਜਵਾਨਾਂ ਦੀ ਤੈਨਾਤੀ ਕੀਤੀ ਗਈ ਸੀ। 50 ਜਵਾਨ ਵਿਸ਼ੇਸ਼ ਤੌਰ ਉੱਤੇ ਦਿੱਲੀ ਤੋਂ ਆਏ ਸਨ, ਇਨ੍ਹਾਂ ਵਿੱਚੋਂ 16 ਜਵਾਨ ਕੋਰੋਨਾ ਨਾਲ ਸੰਕ੍ਰਮਿਤ ਪਾਏ ਗਏ ਹਨ।
ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਲੁਧਿਆਣਾ ਤੋਂ ਵੱਡੀ ਤਦਾਦ ਵਿੱਚ ਪਰਵਾਸੀ ਮਜ਼ਦੂਰ ਆਪੋ-ਆਪਣੇ ਸੂਬਿਆਂ ਵਿੱਚ ਪਰਤ ਰਹੇ ਹਨ। ਅਜਿਹੇ ਵਿੱਚ ਆਰਪੀਐਫ ਦੇ ਜਵਾਨਾਂ ਦਾ ਕੋਰੋਨਾ ਪੌਜ਼ੀਟਿਵ ਪਾਇਆ ਜਾਣਾ ਹੁਣ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ।