ਪੰਜਾਬ

punjab

ETV Bharat / state

ਲੁਧਿਆਣਾ 'ਚ ਕੋਰੋਨਾ ਦੇ 13 ਪੌਜ਼ੀਟਿਵ ਮਾਮਲੇ, ਹੁਣ ਤੱਕ ਲਏ ਗਏ 800 ਸੈਂਪਲ - ਲੁਧਿਆਣਾ 'ਚ ਕੋਰੋਨਾ ਦੇ 13 ਪੌਜ਼ੀਟਿਵ ਮਾਮਲੇ

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ 13 ਮਾਮਲੇ ਸਾਹਮਣੇ ਆਏ ਹਨ। 800 ਸੈਂਪਲ ਲਏ ਗਏ ਸੀ ਜਿਨ੍ਹਾਂ ਵਿੱਚੋਂ 671 ਸੈਂਪਲ ਆਏ ਜਿਨ੍ਹਾਂ ਵਿੱਚੋਂ 641 ਨੈਗੇਟਿਵ ਪਾਏ ਗਏ।

ਫ਼ੋਟੋ।
ਫ਼ੋਟੋ।

By

Published : Apr 15, 2020, 10:28 AM IST

ਲੁਧਿਆਣਾ: ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਿੱਚ ਹੁਣ ਤੱਕ 800 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 671 ਦੇ ਸੈਂਪਲ ਆ ਚੁੱਕੇ ਹਨ। ਇਸ ਦੇ ਨਾਲ ਹੀ 641 ਸੈਂਪਲ ਨੈਗੇਟਿਵ ਪਾਏ ਗਏ ਹਨ ਜਦ ਕਿ 13 ਮਾਮਲੇ ਪੌਜ਼ੀਟਿਵ ਪਾਏ ਗਏ ਹਨ।

ਵੇਖੋ ਵੀਡੀਓ

ਡੀਸੀ ਨੇ ਦੱਸਿਆ ਕਿ ਅਮਰਪੁਰਾ ਇਲਾਕੇ ਵਿੱਚ 136 ਘਰਾਂ ਦੀ ਜਦ ਕਿ ਚੌਕੀਮਾਨ ਵਿੱਚ 71 ਘਰਾਂ ਦੀ ਸਕਰੀਨਿੰਗ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ ਵਿੱਚ ਹੀ ਖੰਘ ਜ਼ੁਕਾਮ ਦੇ ਲੱਛਣ ਪਾਏ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੋ ਪਾਸ ਬਣਾਏ ਗਏ ਹਨ ਉਹ ਹੁਣ ਤਿੰਨ ਮਈ ਤੱਕ ਵੈਲਿਡ ਹੋਣਗੇ। ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਮੰਡੀ ਬੋਰਡ ਵੱਲੋਂ ਜੋ ਕਿਸਾਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਸ ਮੁਤਾਬਕ ਹੀ ਉਹ ਆਪਣੇ ਪਾਸ ਬਣਾਉਣ ਤੋਂ ਬਾਅਦ ਮੰਡੀਆਂ ਵਿੱਚ ਜਾਣ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ Cova ਐਪ ਬਣਾਈ ਗਈ ਹੈ ਉਸ ਨੂੰ ਜ਼ਰੂਰ ਸਾਰੇ ਡਾਊਨਲੋਡ ਕਰਨ ਕਿਉਂਕਿ ਉਹ ਕਾਫੀ ਮਦਦਗਾਰ ਸਾਬਿਤ ਹੋ ਰਹੀ ਹੈ।

ABOUT THE AUTHOR

...view details