ਪੰਜਾਬ

punjab

ETV Bharat / state

ਨਾਬਾਲਗ਼ ਨੇ ਕਾਰ ਹੇਠਾਂ ਦਰੜਿਆ 11 ਸਾਲਾ ਬੱਚਾ, ਮੌਕੇ 'ਤੇ ਮੌਤ - ਸਾਈਕਲ ਚਲਾ ਰਹੇ 11 ਸਾਲ ਦੇ ਬੱਚੇ ਨੂੰ ਰੌਂਦ ਦਿੱਤਾ

ਲੁਧਿਆਣਾ ਦੇ ਰਿਸ਼ੀ ਨਗਰ ਦੇ ਕਰ ਵਿਭਾਗ ਦਫ਼ਤਰ ਨੇੜੇ ਇੱਕ ਨਾਬਾਲਗ਼ ਲੜਕੇ ਵੱਲੋਂ ਆਪਣੀ ਕਾਰ ਨਾਲ ਸਾਈਕਲ ਚਲਾ ਰਹੇ 11 ਸਾਲ ਦੇ ਬੱਚੇ ਨੂੰ ਰੌਂਦ ਦਿੱਤਾ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਕਾਰ ਚਾਲਕ ਨਾਬਾਲਿਗ ਹੈ ਅਤੇ ਉਸ ਦੀ ਉਮਰ 17 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

ਨਾਬਾਲਗ਼ ਨੇ ਕਾਰ ਹੇਠਾਂ ਦਰੜਿਆ 11 ਸਾਲਾ ਬੱਚਾ
ਨਾਬਾਲਗ਼ ਨੇ ਕਾਰ ਹੇਠਾਂ ਦਰੜਿਆ 11 ਸਾਲਾ ਬੱਚਾ

By

Published : Mar 10, 2021, 11:02 PM IST

Updated : Mar 16, 2021, 5:37 PM IST

ਲੁਧਿਆਣਾ: ਰਿਸ਼ੀ ਨਗਰ ਦੇ ਕਰ ਵਿਭਾਗ ਦਫ਼ਤਰ ਨੇੜੇ ਇਕ ਨਾਬਾਲਿਕ ਲੜਕੇ ਵੱਲੋਂ ਆਪਣੀ ਕਾਰ ਦੇ ਨਾਲ ਸਾਈਕਲ ਚਲਾ ਰਹੇ 11 ਸਾਲ ਦੇ ਬੱਚੇ ਨੂੰ ਰੌਂਦ ਦਿੱਤਾ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਕਾਰ ਚਾਲਕ ਨਾਬਾਲਿਗ ਹੈ ਅਤੇ ਉਸ ਦੀ ਉਮਰ 17 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

ਸੂਤਰਾਂ ਮੁਤਾਬਿਕ ਕਾਰ ਚਾਲਕ ਗੱਡੀ ਚਲਾਉਂਦੇ ਹੋਏ ਮੋਬਾਇਲ 'ਤੇ ਵੀਡੀਓ ਬਣਾ ਰਿਹਾ ਸੀ, ਜਿਸ ਦੌਰਾਨ ਇਹ ਪੂਰੀ ਘਟਨਾ ਵਾਪਰੀ। ਤਸਵੀਰਾਂ ਵੇਖ ਕੇ ਕਿਸੇ ਦੇ ਵੀ ਲੂੰ ਕੰਢੇ ਖੜੇ ਹੋ ਜਾਣ, ਜਿਸ ਬੇਰਹਿਮੀ ਨਾਲ ਬੱਚੇ ਦੀ ਮੌਤ ਹੋਈ, ਉਸ ਦੀ ਇੱਕ ਬਾਂਹ ਕਾਰ 'ਚ ਹੀ ਫਸੀ ਰਹਿ ਗਈ।

ਨਾਬਾਲਗ਼ ਨੇ ਕਾਰ ਹੇਠਾਂ ਦਰੜਿਆ 11 ਸਾਲਾ ਬੱਚਾ

ਇਸ ਸਬੰਧੀ ਪ੍ਰਤੱਖਦਰਸ਼ੀ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਤਰੁਣ ਸੜਕ 'ਤੇ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਕੁਚਲ ਦਿੱਤਾ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਉਧਰ, ਦੂਜੇ ਪਾਸੇ ਪੁਲਿਸ ਨੇ ਕਿਹਾ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇੱਕ ਨਾਬਾਲਿਗ ਬੱਚਾ ਕਾਰ ਚਲਾ ਰਿਹਾ ਸੀ ਅਤੇ ਉਸ ਨੇ ਇੱਕ ਬੱਚੇ ਦੀ ਜਾਨ ਲੈ ਲਈ। ਉਨ੍ਹਾਂ ਕਿਹਾ ਕਿ ਪੁਲਿਸ ਸਖਤ ਕਾਰਵਾਈ ਕਰੇਗੀ।

Last Updated : Mar 16, 2021, 5:37 PM IST

ABOUT THE AUTHOR

...view details