ਲੁਧਿਆਣਾ :ਪੰਜਾਬ ਦੇ ਵਿੱਚ ਹੜ੍ਹਾਂ ਕਰਕੇ ਹਜ਼ਾਰਾਂ ਏਕੜ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ ਉਥੇ ਹੀ ਅੰਕੜਿਆਂ ਮੁਤਾਬਕ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪੰਜ ਲੋਕ ਲਾਪਤਾ ਦੱਸੇ ਜਾ ਰਹੇ ਨੇ। ਇਸ ਤੋਂ ਇਲਾਵਾ ਲੋਕਾਂ ਦੇ ਪਸ਼ੂਆਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਪੰਜਾਬ ਦੇ 14 ਜਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ, ਜਿਨ੍ਹਾਂ ਵਿੱਚ ਜਾਨੀ ਮਾਲੀ ਨੁਕਸਾਨ ਹੋਇਆ ਹੈ ਫਰੀਦਕੋਟ ਵਿੱਚ ਸਭ ਤੋਂ ਜ਼ਿਆਦਾ 3 ਲੋਕਾਂ ਦੀ ਜਾਨ ਗਈ ਹੈ। ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਜਿਆਦਾ ਪ੍ਰਭਾਵ ਰੋਪੜ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਲੁਧਿਆਣਾ ਫਿਰੋਜ਼ਪੁਰ ਮੋਗਾ ਜਲੰਧਰ ਜ਼ਿਲ੍ਹੇ ਦੇ ਵਿੱਚ ਪਾਣੀ ਦਾ ਪੱਧਰ ਕੁੱਝ ਜ਼ਰੂਰ ਘਟਿਆ ਹੈ। ਘੱਗਰ ਦਰਿਆ ਹਾਲੇ ਵੀ ਆਪਣੇ ਖਤਰੇ ਦੇ ਨਿਸ਼ਾਨ ਤੋਂ 6 ਫੁੱਟ ਹੇਠਾਂ ਵਗ ਰਿਹਾ ਹੈ।
ਸਿੱਧਵਾਂ ਕਨਾਲ ਵਿੱਚ ਘਟਿਆ ਪਾਣੀ ਦਾ ਪੱਧਰ :ਜੇਕਰ ਲੁਧਿਆਣਾ ਦੀ ਵੱਖ-ਵੱਖ ਨਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਸਿੱਧਵਾਂ ਕਨਾਲ ਨਹਿਰ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ। ਪੱਕੀਆਂ ਨਹਿਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਕਿਉਂਕਿ ਪਿੱਛਿਓਂ ਕੱਚੀਆਂ ਨਹਿਰਾਂ ਅੰਦਰ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਸਿੱਧਵਾਂ ਕਨਾਲ ਸਬੰਧੀ ਅਧਿਕਾਰਕ ਅਫਸਰਾਂ ਨੇ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕੀਤਾ ਹੈ, ਪਰ ਇਸ ਸੰਬੰਧੀ ਜਾਣਕਾਰੀ ਜ਼ਰੂਰ ਦਿੱਤੀ ਹੈ ਕਿ ਰੋਪੜ ਤੋਂ ਅੱਗੇ ਪਾਣੀ ਟੁੱਟਣ ਕਰਕੇ ਪੱਕੀ ਨਹਿਰਾਂ ਦਾ ਪਾਣੀ ਘਟ ਗਿਆ ਹੈ। ਦੋਰਾਹਾ ਦੇ ਕੋਲ ਚਾਰ ਨਹਿਰਾਂ ਪੱਕੀਆਂ ਨਿੱਕਲਦੀਆਂ ਹਨ।
- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਬਾਰੇ ਕੀਤੀ ਰੀਵਿਊ ਮੀਟਿੰਗ
- Punjab Flood News: ਕਈ ਪਿੰਡਾਂ 'ਚ ਮਚੀ ਹਾਹਾਕਾਰ, 500 ਦੇ ਕਰੀਬ ਪਿੰਡਾਂ 'ਚ ਤਬਾਹੀ ਦਾ ਮੰਜ਼ਰ ਬਿਆਂ ਕਰਦੀਆਂ ਇਹ ਤਸਵੀਰਾਂ- ਖਾਸ ਰਿਪੋਰਟ
- ਹੜ੍ਹਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਬਿਮਾਰੀਆਂ ਵੱਧਣ ਦਾ ਖਦਸ਼ਾ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ - ਖਾਸ ਰਿਪੋਰਟ