ਪੰਜਾਬ

punjab

ETV Bharat / state

ਮਾਤਾ ਗੰਗਾ ਖ਼ਾਲਸਾ ਕਾਲਜ ਦੇ 100%ਰਹੇ ਨਤੀਜੇ - ਮਾਤਾ ਗੰਗਾ ਖ਼ਾਲਸਾ ਕਾਲਜ

ਮਾਤਾ ਗੰਗਾ ਕਾਲਜ ਮੰਜੀ ਸਾਹਿਬ ਕੋਟਾਂ ਦੀ ਬੀ.ਐਸ.ਸੀ. ਫੈਸ਼ਨ ਡਿਜ਼ਾਇਨਿੰਗ ਦਾ ਨਤੀਜਾ 100 ਫ਼ੀਸਦ ਰਿਹਾ।

ਮਾਤਾ ਗੰਗਾ ਖ਼ਾਲਸਾ ਕਾਲਜ ਦੇ 100%ਰਹੇ ਨਤੀਜੇ
ਮਾਤਾ ਗੰਗਾ ਖ਼ਾਲਸਾ ਕਾਲਜ ਦੇ 10ਮਾਤਾ ਗੰਗਾ ਖ਼ਾਲਸਾ ਕਾਲਜ ਦੇ 100%ਰਹੇ ਨਤੀਜੇ0%ਰਹੇ ਨਤੀਜੇ

By

Published : Feb 27, 2020, 2:50 PM IST

ਖੰਨਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ ਨੇ ਲਗਾਤਾਰ ਇਤਿਹਾਸ ਦੁਹਰਾਦਿਆਂ ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਦਸੰਬਰ 2019 ਦੇ ਐਲਾਨੇ ਗਏ ਬੀ.ਐਸ.ਸੀ. ਫੈਸ਼ਨ ਡਿਜ਼ਾਇਨਿੰਗ ਸਮੈਸਟਰ ਤੀਜੇ ਅਤੇ ਪੰਜਵੇਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਮੱਲ੍ਹਾਂ ਮਾਰੀਆਂ।

ਪੰਜਵੇ ਸਮੈਸਟਰ ਦੀਆਂ ਤਿੰਨ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀਆਂ ਪਹਿਲੀਆ ਦੱਸ ਪੁਜੀਸ਼ਨਾਂ ਵਿੱਚੋਂ ਆਪਣੀ ਜਗ੍ਹਾ ਪਿਛਲੇ ਸਮੈਸਟਰਾਂ ਦੀ ਤਰ੍ਹਾਂ ਬਰਕਰਾਰ ਰੱਖੀ।

ਜਿਸ ਵਿੱਚ ਕਾਲਜ ਦੀ ਵਿਦਿਆਰਥਣ ਨੀਕਿਤਾ ਜੱਗੀ ਨੇ 95.07 % ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚ ਤੀਜੀ ਪੁਜੀਸ਼ਨ ਜਸਪ੍ਰੀਤ ਕੌਰ ਨੇ 94.61 %ਅੰਕ, ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚ ਪੰਜਵੀਂ ਪੁਜੀਸ਼ਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਨਾ ਰੋਸ਼ਨ ਕੀਤਾ।

ਜਿਕਰਯੋਗ ਹੈ ਕਿ ਦੋਨੋ ਸਮੈਸਟਰਾਂ ਦਾ ਰਿਜ਼ਲਟ ਫਸਟ ਡਵੀਜ਼ਨ ਸਮੇਤ 100% ਰਿਹਾ। ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਦਾ ਮੁੰਹ ਮਿੱਠਾ ਕਰਵਾਉਦਿਆਂ ਇੰਨ੍ਹਾ ਸ਼ਾਨਦਾਰ ਪ੍ਰਾਪਤੀਆਂ ਲਈ ਮੁਬਾਰਕਵਾਦ ਦਿੱਤੀ।

ABOUT THE AUTHOR

...view details