ਲੁਧਿਆਣਾ: ਪੰਜਾਬ ਵਿੱਚ ਇੱਕ ਪਾਸੇ ਜਿੱਥੇ ਨਸ਼ਾ ਤਸਕਰ (Drug smuggler) ਲਗਾਤਾਰ ਸਰਗਰਮ ਚੱਲ ਰਹੇ ਹਨ, ਉੱਥੇ ਹੀ ਪੰਜਾਬ ਪੁਲਿਸ ਅਤੇ ਐੱਸ.ਟੀ.ਐੱਫ. (Punjab Police and STF) ਦੀਆਂ ਟੀਮਾਂ ਵੀ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਨਜ਼ਰ (Strict action against drug traffickers) ਆ ਰਹੀਆਂ ਹਨ।
ਪੰਜਾਬ ਪੁਲਿਸ ਅਤੇ ਐੱਸ.ਟੀ.ਐੱਫ. (Punjab Police and STF) ਦੀਆਂ ਟੀਮਾਂ ਰੋਜ਼ਾਨਾ ਪੰਜਾਬ ਦੇ ਵੱਖ-ਵੱਖ ਇਲਾਕਿਆ ਵਿੱਚੋਂ ਹਜ਼ਾਰਾ ਹੀ ਨਸ਼ਾ ਤਸਕਰਾਂ ਨੂੰ ਭਾਰੀ ਨਸ਼ੇ ਸਮੇਤ ਗ੍ਰਿਫ਼ਤਾਰ ਕਰ ਰਹੀਆਂ ਹਨ। ਅਜਿਹਾ ਹੀ ਇੱਕ ਨਸ਼ਾ ਤਸਕਰ (Drug smuggler) ਲੁਧਿਆਣਾ ‘ਚ ਐੱਸ.ਟੀ.ਐੱਫ. ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ (Arrested a drug smuggler) ਕੀਤਾ ਹੈ। ਐੱਸ.ਟੀ.ਐੱਫ. ਨੇ ਇਸ ਤਸਕਰ ਤੋਂ 1 ਕਿਲੋ 540 ਗ੍ਰਾਮ ਹੈਰੋਇਨ ਬਰਾਮਦ (1 kg 540 gm heroin recovered) ਕੀਤੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਇੰਸਪੈਕਟਰ ਹਰਬੰਸ ਸਿੰਘ ਇੰਚਾਰਜ ਐੱਸ.ਟੀ.ਐੱਫ. ਲੁਧਿਆਣਾ (STF Ludhiana) ਨੇ ਦੱਸਿਆ ਨੇ ਉਨ੍ਹਾਂ ਨੂੰ ਮੁਲਜ਼ਮ ਬਾਰੇ ਗੁਪਤਾ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਦੇ ਹੋਏ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਨਸ਼ੇ ਦੀ ਇਸ ਖੇਪ ਸਮੇਤ ਗ੍ਰਿਫ਼ਤਾਰ (Arrested) ਕਰ ਲਿਆ ਹੈ। ਤਸਕਰ ਤੋਂ ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕਰੋੜਾ ਦੀ ਕੀਮਤ ਹੈ।