ਪੰਜਾਬ

punjab

ETV Bharat / state

ਰੰਜਿਸ਼ ਦੇ ਚੱਲਦਿਆ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ - ਤੇਜ਼ਧਾਰ ਹਥਿਆਰ ਨਾਲ ਹਮਲਾ

ਕਪੂਰਥਲਾ ਵਿਖੇ ਆਪਸੀ ਰੰਜਿਸ਼ ਦੇ ਚੱਲਦਿਆ ਇਕ ਵਿਅਕਤੀ ਦੇ ਗਲੇ ਉੱਪਰ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਰੰਜਿਸ਼ ਦੇ ਚੱਲਦਿਆ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਰੰਜਿਸ਼ ਦੇ ਚੱਲਦਿਆ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

By

Published : May 11, 2022, 9:08 PM IST

ਕਪੂਰਥਲਾ: ਪੰਜਾਬ ਵਿੱਚ ਹਰ ਦਿਨ ਕਤਲ ਦੇ ਮਾਮਲੇ ਲਗਾਤਾਰ ਦਿਨ ਪਰ ਦਿਨ ਵੱਧਦੇ ਜਾ ਰਹੇ ਹਨ, ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ, ਅਜਿਹਾ ਹੀ ਇੱਕ ਕਤਲ ਦਾ ਮਾਮਲਾ ਕਪੂਰਥਲਾ ਵਿਖੇ ਆਇਆ। ਜਿੱਥੇ ਆਪਸੀ ਰੰਜਿਸ਼ ਦੇ ਚੱਲਦਿਆ ਇਕ ਵਿਅਕਤੀ ਦੇ ਗਲੇ ਉੱਪਰ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਜਾਣਕਾਰੀ ਅਨੁਸਾਰ ਸੁਖਵੀਰ ਪੁੱਤਰ ਰਾਜਾ ਰਾਮ ਜੋ ਰੇਲਵੇ ਸਟੇਸ਼ਨ ਕਪੂਰਥਲਾ ਉੱਪਰ ਲੇਬਰ ਦਾ ਕੰਮ ਕਰ ਰਿਹਾ ਸੀ ਤੇ ਰਾਤ ਸਮੇਂ ਹੋਰ ਲੇਬਰ ਦਾ ਕੰਮ ਕਰਦੇ ਆਪਸੀ ਸਾਥੀਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਬਾਜੀ ਹੋ ਗਈ, ਤੇ ਬਾਅਦ ਵਿੱਚ ਸਭ ਗੱਲ ਖ਼ਤਮ ਕਰਕੇ ਸੋਣ ਚਲੇ ਗਏ।

ਜਦੋਂ ਸਵੇਰੇ ਉਸਦੇ ਨਾਲ ਵਾਲੇ ਸਾਥੀਆਂ ਨੇ ਦੇਖਿਆ ਤਾਂ ਸੁਖਵੀਰ ਦੇ ਗਲੇ ਉੱਪਰ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਹੋਇਆ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ। ਮੌਕੇ ਉੱਤੇ ਥਾਣਾ ਸਿਟੀ ਐੱਸ.ਐੱਚ.ਓ ਸੁਰਜੀਤ ਸਿੰਘ ਪੱਤੜ, ਜਲੰਧਰ ਜੀ.ਆਰ.ਪੀ ਪੁਲਿਸ ਦੇ ਡੀ.ਐਸ.ਪੀ ਅਸ਼ਵਨੀ ਕੁਮਾਰ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਭੇਜ ਦਿੱਤਾ ਤੇ ਜਾਂਚ ਸ਼ੁਰੂ ਕਰ ਦਿੱਤੀ।

ਰੰਜਿਸ਼ ਦੇ ਚੱਲਦਿਆ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਇਸ ਸਮੇਂ ਮ੍ਰਿਤਕ ਸੁਖਵੀਰ ਦੇ ਰਿਸ਼ਤੇਦਾਰ ਰਵੀ ਨੇ ਦੱਸਿਆ ਕਿ ਉਕਤ ਵਿਅਕਤੀ ਉਸਦਾ ਜੀਜਾ ਲੱਗਦਾ ਹੈ। ਪੁਲਿਸ ਨੇ ਜਾਂਚ ਦੌਰਾਨ ਸ਼ੱਕ ਦੇ ਆਧਾਰ ਉੱਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਇਸ ਮੌਕੇ ਉੱਤੇ ਐਸ.ਆਈ ਗੁਰਮੀਤ ਸਿੰਘ ਵੀ ਮੌਜੂਦ ਸਨ।

ਪੁਲਿਸ ਟੀਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਲੁਧਿਆਣਾ ਵਿਖੇ ਬਿਜਲੀ ਦੀਆਂ ਲਾਈਨਾਂ ਵਿਛਾਉਣ ਦਾ ਕੰਮ ਕਰਦਾ ਸੀ ਅਤੇ ਮੰਗਲਵਾਰ ਰਾਤ ਨੂੰ ਆਪਣੇ ਜੀਜਾ ਰਵੀ ਨਾਲ ਕਪੂਰਥਲਾ ਆਇਆ ਸੀ। ਮੁੱਢਲੀ ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਰੇਲਵੇ ਸਟੇਸ਼ਨ ਦੇ ਪੁਰਾਣੇ ਕੁਆਰਟਰ ਵਿੱਚ ਸਾਰਿਆਂ ਨੇ ਸ਼ਰਾਬ ਪੀਤੀ ਤੇ ਸ਼ਰਾਬ ਦੇ ਨਸ਼ੇ 'ਚ ਆਪਸ 'ਚ ਲੜਾਈ ਹੋ ਗਈ, ਜਿਸ ਤੋਂ ਬਾਅਦ ਸੁਖਵੀਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।

ਕਿਉਂਕਿ ਮ੍ਰਿਤਕ ਦੇ ਗਲੇ ਤੇ ਸਰੀਰ 'ਤੇ ਕਈ ਥਾਵਾਂ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਜਿਸ ਕਮਰੇ ਵਿੱਚ ਕਤਲ ਹੋਇਆ ਹੈ, ਉੱਥੇ ਖੂਨ ਦੇ ਛਿੱਟੇ ਪਏ ਹੋਏ ਹਨ ਤੇ ਲਾਸ਼ ਨੂੰ ਖਿੱਚ ਕੇ ਬਾਹਰ ਲਿਜਾਣ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਹਨ। ਜਿਸ ਦੇ ਸਬੰਧ ਵਿੱਚ ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ ਕਮਰੇ ਵਿੱਚ ਪਏ ਸਮਾਨ ਦੀ ਜਾਂਚ ਕਰਨ ਵਿੱਚ ਲੱਗੀ ਹੋਈ ਹੈ।

ਇਹ ਵੀ ਪੜੋ:- 60 ਸਾਲਾਂ ਵਿਅਕਤੀ ਨੇ 17 ਮਹੀਨੇ ਦੀ ਮਾਸੂਮ ਨਾਲ ਕੀਤਾ ਜ਼ਬਰ-ਜਨਾਹ, ਮੁਲਜ਼ਮ ਗ੍ਰਿਫਤਾਰ

ABOUT THE AUTHOR

...view details