ਪੰਜਾਬ

punjab

ETV Bharat / state

Youth Died in Canada: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪਿਛਲੇ ਸਾਲ ਵਿਆਹ ਕਰਵਾ ਕੇ ਗਏ ਨੌਜਵਾਨ ਦੀ ਹੋਈ ਮੌਤ - ਸੁਖਦੇਵ ਸ਼ਰਮਾ ਉਰਫ਼ ਸੁੱਖਾ ਥਿਗਲੀ ਦੀ ਕੈਨੇਡਾ ਚ ਮੌਤ

ਕੈਨੇਡਾ 'ਚ ਪਿੰਡ ਥਿਗਲੀ ਦੇ ਨੌਜਵਾਨ ਅਚਾਨਕ ਹੋਈ ਮੌਤ , ਪੀੜਤ ਪਰਿਵਾਰ ਵੱਲੋਂ ਸਰਕਾਰਾਂ ਨੂੰ ਨੌਜਵਾਨਾਂ ਨੂੰ ਬਚਾਉਣ ਦੀ ਅਪੀਲ ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ?

Youth of Thigli village in Canada dies suddenly
ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪਿਛਲੇ ਸਾਲ ਵਿਆਹ ਕਰਵਾ ਕੇ ਗਏ ਨੌਜਵਾਨ ਦੀ ਹੋਈ ਮੌਤ

By ETV Bharat Punjabi Team

Published : Nov 30, 2023, 10:35 PM IST

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪਿਛਲੇ ਸਾਲ ਵਿਆਹ ਕਰਵਾ ਕੇ ਗਏ ਨੌਜਵਾਨ ਦੀ ਹੋਈ ਮੌਤ

ਕਪੂਰਥਲਾ:ਕੈਨੇਡਾ ਤੋਂ ਨਿੱਤ ਪੰਜਾਬੀ ਨੌਜਵਾਨਾਂ ਦੀਆਂ ਮੌਤ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਨੇ, ਲਗਾਤਾਰ ਮੌਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਅਜਿਹੀ ਹੀ ਇੱਕ ਹੋਰ ਖ਼ਬਰ ਕਪੂਰਥਲਾ ਦੇ ਪਿੰਡ ਥਿਗਲੀ ਤੋਂ ਸਾਹਮਣੇ ਆਈ ਹੈ। ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਯੁਕਤ ਸਕੱਤਰ ਪਿੰਡ ਥਿਗਲੀ ਦੇ ਸਰਪੰਚ ਕੁਲਵੰਤ ਰਾਏ ਭੱਲਾ ਦੇ ਨੌਜਵਾਨ ਪੁੱਤਰ ਦੀ ਹੋ ਗਈ। ਮ੍ਰਿਤਕ ਦੇ ਤਾਏ ਨੰਬਰਦਾਰ ਲਾਭ ਚੰਦ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਸੁਖਦੇਵ ਸ਼ਰਮਾ ਉਰਫ਼ ਸੁੱਖਾ ਥਿਗਲੀ ਦੀ ਕੈਨੇਡਾ 'ਚ ਅਚਾਨਕ ਮੌਤ ਹੋਈ। ਜਿਵੇਂ ਇਸ ਖ਼ਬਰ ਦਾ ਪਤਾ ਲੱਗਿਆ ਤਾਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।ਹੱਸਦੇ-ਵੱਸਦੇ ਘਰ 'ਚ ਚਿਕ-ਚਿਹਾੜਾ ਪੈ ਗਿਆ ਅਤੇ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ । ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਸਰ ਗਈ।

ਪਿਛਲੇ ਸਾਲ ਹੋਇਆ ਸੀ ਵਿਆਹ:ਸੁਖਦੇਵ ਸ਼ਰਮਾ ਉਰਫ ਸੁੱਖਾ ਥਿਗਲੀ ਦਾ ਪਿਛਲੇ ਸਾਲ ਬਹੁਤ ਹੀ ਚਾਵਾਂ ਨਾਲ ਵਿਆਹ ਕੀਤਾ ਸੀ, ਉਸ ਮਗਰੋਂ ਉਹ ਕੁੱਝ ਮਹੀਨੇ ਆਸਟ੍ਰੇਲੀਆ ਰਿਹਾ ਅਤੇ ਹੁਣ ਆਪਣੀ ਪਤਨੀ ਨਾਲ ਕੈਨੇਡਾ ਦੇ ਵਾਈਟ ਹਿੱਲ ਵਿਚ 'ਚ ਰਹਿ ਰਿਹਾ ਸੀ। ਜਿੱਥੇ ਦੋਵਾਂ ਦਾ ਕੰਮ ਵਧੀਆ ਚੱਲ ਰਿਹਾ ਸੀ। 2 ਘੰਟੇ ਪਹਿਲਾਂ ਹੀ ਅਪਾਣੀ ਪਤਨੀ ਨਾਲ ਗੱਲ ਕੀਤੀ ਸੀ ਪਰ ਜਦੋਂ ਉਸ ਦੀ ਪਤਨੀ ਨੇ ਘਰ ਆ ਕੇ ਦੇਖਿਆ ਕਿ ਤਾਂ ਉਸ ਦੀ ਮੌਤ ਹੋ ਚੱੁਕੀ ਸੀ।

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪਿਛਲੇ ਸਾਲ ਵਿਆਹ ਕਰਵਾ ਕੇ ਗਏ ਨੌਜਵਾਨ ਦੀ ਹੋਈ ਮੌਤ

ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ:ਪਰਿਵਾਰਕ ਮੈਂਬਰਾਂ ਮੁਤਾਬਿਕ ਸੁੱਖਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮ੍ਰਿਤਕ ਦੇ ਤਾਏ ਵੱਲੋਂ ਸਰਕਾਰ ਨੂੰ ਅਪੀਲ਼ ਕੀਤੀ ਗਈ ਹੈ ਕਿ ਇਹ ਇੱਕ ਵੱਡਾ ਸਵਾਲ ਬਣਦਾ ਜਾ ਰਿਹਾ ਹੈ ਕਿ ਸਿਰਫ਼ ਕੈਨੇਡਾ 'ਚ ਨੌਜਵਾਨਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਰਹੀ ਹੈ। ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਮੌਤ ਦੇ ਪਿੱਛੇ ਜੋ ਅਸਲ ਕਾਰਨ ਨੇ ਉਨ੍ਹਾਂ ਦਾ ਪਤਾ ਲਗਾਉਣਾ ਚਾਹੀਦਾ ਹੈ ਤਾਂ ਜੋ ਲਗਾਤਾਰ ਹੋ ਰਹੀਆਂ ਨੌਜਵਾਨਾਂ ਦੀਆਂ ਬੇਵਕਤੀ ਮੌਤਾਂ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਲੋਕ ਭਰੇ ਹੱਥ ਲੈ ਕੇ ਵਿਦੇਸ਼ ਜਾ ਰਹੇ ਨੇ ਅਤੇ ਉਥੋਂ ਖਾਲੀ ਹੱਥ ਲੈ ਕੇ ਵਾਪਸ ਪਰਤ ਰਹੇ ਨੇ। ਸੂਬਾ ਸਰਕਾਰ ਅਪੀਲ ਕਰਦੇ ਹੋਏ ਲਾਭ ਚੰਦ ਨੇ ਆਖਿਆ ਕਿ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ, ਤਾਂ ਜੋ ਨੌਜਵਾਨ ਪੀੜੀ ਨੂੰ ਵਿਦੇਸ਼ਾਂ ਵੱਲ ਰੁੱਖ ਕਰਨ ਲਈ ਮਜਬੂਰ ਨਾ ਹੋਣਾ ਪਵੇ।

ABOUT THE AUTHOR

...view details