ਕਪੂਰਥਲਾ: ਸ਼ਹਿਰ ਦੇ ਆਰਸੀਐਫ ਕੈਂਪਸ ਵਿੱਚ ਇੱਕ ਖਾਣ ਪੀਣ ਦੀ ਦੁਕਾਨ ਵਿੱਚੋਂ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਣ ਦੀ ਘਟਨਾ ਵਾਪਰੀ ਹੈ। ਘਟਨਾ ਦੁਕਾਨ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਜਿਸ ਤੋਂ ਬਾਅਦ ਦੋਸ਼ੀ ਨੂੰ ਥਾਣਾ ਸਦਰ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਦੇ ਕਬਜ਼ੇ ’ਚੋਂ 500 ਰੁਪਏ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੀ ਪੁਸ਼ਟੀ ਸਦਰ ਥਾਣਾ ਇੰਚਾਰਜ ਸੋਨਮ ਦੀਪ ਕੌਰ ਨੇ ਵੀ ਕੀਤੀ। (Kapurthala Crime News)
Kapurthala Crime News: ਦੁਕਾਨ ਦੇ ਗੱਲੇ 'ਚੋਂ 15 ਹਜ਼ਾਰ ਰੁਪਏ ਕੀਤੇ ਚੋਰੀ, ਸੀਸੀਟੀਵੀ ਦੇਖ ਮੁਲਜ਼ਮ ਕੀਤਾ ਗ੍ਰਿਫ਼ਤਾਰ
ਕਪੂ੍ਰਥਲਾ 'ਚ ਇੱਕ ਫਾਸਟ ਫੂਡ ਦੀ ਦੁਕਾਨ 'ਚ ਚੋਰੀ ਦਾ ਮਾਮਲਾ ਸਾਹਮਣੇ ਆਇਆ, ਜਿਸ ਨੂੰ ਕਿ ਸੀਸੀਟੀਵੀ ਦੇ ਅਧਾਰ 'ਤੇ ਹੱਲ ਕਰਦਿਆਂ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। (Kapurthala Crime News)
Published : Sep 29, 2023, 8:42 AM IST
ਦੁਕਾਨ 'ਚ ਆਏ ਸ਼ਖ਼ਸ ਨੇ ਉਡਾਏ ਪੈਸੇ: ਇਸ ਸਬੰਧੀ ਸ਼ਿਕਾਇਤਕਰਤਾ ਰਾਮ ਕੁਮਾਰੀ ਪਤਨੀ ਰਮੇਸ਼ ਥਾਪਾ ਨੇ ਦੱਸਿਆ ਕਿ 23 ਸਤੰਬਰ ਨੂੰ ਉਸ ਨੇ ਆਪਣੀ ਦੁਕਾਨ 'ਚ ਕਰੀਬ 15 ਹਜ਼ਾਰ ਰੁਪਏ ਇਕ ਬੈਗ 'ਚ ਰੱਖੇ ਅਤੇ ਆਪਣੇ ਨੌਕਰ ਦੇਵ ਕੁਮਾਰ ਨੂੰ ਕਹਿ ਕਿ ਉਹ ਦੁਕਾਨ ਤੋਂ ਦੁਪਹਿਰ 3 ਵਜੇ ਦੇ ਕਰੀਬ ਘਰ ਚਲੇ ਗਈ। ਉਸ ਨੇ ਦੱਸਿਆ ਕਿ ਜਦੋਂ ਉਹ ਦੁਕਾਨ 'ਤੇ ਵਾਪਸ ਆਈ ਤਾਂ ਬੈਗ 'ਚ ਪੈਸੇ ਨਹੀਂ ਸਨ। ਜਦੋਂ ਉਸ ਨੇ ਆਪਣੇ ਨੌਕਰ ਨੂੰ ਪੈਸਿਆਂ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਦੁਕਾਨ ’ਤੇ ਕੋਈ ਵਿਅਕਤੀ ਆਇਆ ਹੋਇਆ ਸੀ। ਜਿਸ ਲਈ ਉਹ ਪਾਣੀ ਲੈ ਕੇ ਆਇਆ ਸੀ। ਜੋ ਕੁਝ ਦੇਰ ਮੇਜ਼ 'ਤੇ ਬੈਠ ਕੇ ਪਾਣੀ ਪੀਣ ਤੋਂ ਬਾਅਦ ਚਲਾ ਗਿਆ। ਉਸ ਨੂੰ ਯਕੀਨ ਹੈ ਕਿ ਉਕਤ ਵਿਅਕਤੀ ਨੇ ਉਸਦੇ ਗੱਲੇ ਵਿੱਚੋਂ ਪੈਸੇ ਚੋਰੀ ਕਰ ਲਏ ਹਨ।
ਸੀਸੀਟੀਵੀ ਤੋਂ ਹੋਈ ਮੁਲਜ਼ਮ ਦੀ ਪਛਾਣ: ਉਧਰ ਜਦੋਂ ਸ਼ਿਕਾਇਤਕਰਤਾ ਨੇ ਦੁਕਾਨ ’ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਉਕਤ ਨੌਜਵਾਨ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਭੁਪਿੰਦਰ ਸਿੰਘ ਉਰਫ਼ ਨੰਦੀ ਵਾਸੀ ਗੁਲਜ਼ਾਰ ਨਗਰ ਢੁੱਢੀਆਂਵਾਲ ਨੇ ਉਸ ਦੀ ਦੁਕਾਨ ਦੇ ਗੱਲੇ ਵਿੱਚੋਂ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਕਬਜ਼ੇ 'ਚੋਂ 500 ਰੁਪਏ ਦੀ ਨਕਦੀ ਹੀ ਬਰਾਮਦ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 380 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।