ਪੰਜਾਬ

punjab

ETV Bharat / state

ਕਪੂਰਥਲਾ 'ਚ ਮੰਦਿਰ ਦੀ ਮਹਿਲਾ ਸੇਵਾਦਾਰ ਦਾ ਕਤਲ, ਸ਼ਰਾਬ ਪੀ ਕੇ ਆਉਂਦਾ ਸੀ ਨੌਜਵਾਨ ਤੇ ਜਦੋਂ ਰੋਕਿਆ ਤਾਂ ਕਰ ਦਿੱਤੀ ਵਾਰਦਾਤ - ਤੇਜ਼ਧਾਰ ਹਥਿਆਰਾਂ ਨਾਲ ਮਹਿਲਾ ਸੇਵਾਦਾਰ ਦਾ ਕਤਲ

Temple Female Servant Murder: ਕਪੂ੍ਰਥਾਲਾ ਦੇ ਪਿੰਡ ਸਿੱਧਵਾਂ ਦੋਨਾ 'ਚ ਇੱਕ ਨੌਜਵਾਨ ਵਲੋਂ ਪਿੰਡ ਦੇ ਮੰਦਿਰ ਦੀ ਮਹਿਲਾ ਸੇਵਾਦਾਰ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਨੌਜਵਾਨ ਸ਼ਰਾਬ ਪੀ ਕੇ ਮੰਦਿਰ ਆਉਂਦਾ ਸੀ ਤੇ ਮਹਿਲਾ ਉਸ ਨੂੰ ਇਸ ਗੱਲੋਂ ਅਕਸਰ ਰੋਕਦੀ ਸੀ।

Temple Female Servant Murder
Temple Female Servant Murder

By ETV Bharat Punjabi Team

Published : Dec 19, 2023, 5:23 PM IST

ਕਪੂਰਥਲਾ:ਪੰਜਾਬ 'ਚ ਜ਼ੁਰਮ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ ਵਿੱਚ ਮੰਦਿਰ ਦੀ ਮੁੱਖ ਸੇਵਾਦਾਰ ਔਰਤ ਦਾ ਉਸੇ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਨੌਜਵਾਨ ਸ਼ਰਾਬ ਪੀ ਕੇ ਮੰਦਿਰ ਆਉਂਦਾ ਸੀ। ਇਸ 'ਤੇ ਔਰਤ ਉਸ ਨੂੰ ਰੋਕਦੀ ਸੀ। ਇਸ ਕਾਰਨ ਨੌਜਵਾਨ ਨੇ ਉਸ ਦਾ ਕਤਲ ਕਰ ਦਿੱਤਾ।

ਪੁਲਿਸ ਵਲੋਂ ਮੁਲਜ਼ਮ ਦੀ ਭਾਲ ਸ਼ੁਰੂ: ਉਧਰ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਥਾਣਾ ਸਦਰ ਦੀ ਐਸਐਚਓ ਸੋਨਮਦੀਪ ਕੌਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।

ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ: ਉਧਰ ਮ੍ਰਿਤਕ ਔਰਤ ਦੀ ਪਛਾਣ 26 ਸਾਲਾ ਸਰਿਤਾ ਦੇਵੀ ਵਾਸੀ ਬਿਹਾਰ ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਰਾਕੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਹੈ। ਦੇਰ ਸ਼ਾਮ ਕਿਸੇ ਨੇ ਉਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਪਤਨੀ ਸਰਿਤਾ ਦੇਵੀ ਮੰਦਿਰ ਵਿੱਚ ਸੇਵਾ ਕਰ ਰਹੀ ਸੀ। ਇਸ ਦੌਰਾਨ ਪਿੰਡ ਦੇ ਹੀ ਇਕ ਨੌਜਵਾਨ ਨੇ ਉਸ 'ਤੇ ਦਾਤਰ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪਤਨੀ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਕਪੂਰਥਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੰਦਿਰ 'ਚ 5 ਸਾਲਾਂ ਤੋਂ ਸੇਵਾ ਕਰ ਰਹੀ ਸੀ ਮਹਿਲਾ: ਇਸ ਦੇ ਨਾਲ ਹੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ 5 ਸਾਲਾਂ ਤੋਂ ਸਿੱਧਵਾਂ ਦੋਨਾ ਦੇ ਮਾਤਾ ਸ਼੍ਰੀ ਸਲੋਨੀ ਦੇਵੀ ਮੰਦਿਰ ਵਿੱਚ ਮੁੱਖ ਸੇਵਾਦਾਰ ਵਜੋਂ ਕੰਮ ਕਰਦੀ ਸੀ। ਹਮਲਾ ਕਰਨ ਵਾਲਾ ਨੌਜਵਾਨ ਇਸੇ ਪਿੰਡ ਦਾ ਵਸਨੀਕ ਹੈ।

ਵਾਰਦਾਤ ਤੋਂ ਬਾਅਦ ਮੁਲਜ਼ਮ ਨੌਜਵਾਨ ਫਰਾਰ:ਇਸ ਦੇ ਨਾਲ ਹੀ ਮ੍ਰਿਤਕ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਕਤ ਨੌਜਵਾਨ ਅਕਸਰ ਸ਼ਰਾਬ ਪੀ ਕੇ ਮੰਦਿਰ ਆਉਂਦਾ ਸੀ ਅਤੇ ਉਸ ਦੀ ਪਤਨੀ ਉਸ ਨੂੰ ਹਮੇਸ਼ਾ ਸ਼ਰਾਬ ਪੀ ਕੇ ਮੰਦਿਰ ਆਉਣ ਤੋਂ ਰੋਕਦੀ ਸੀ। ਇਸੇ ਕਾਰਨ ਨੌਜਵਾਨ ਨੇ ਉਸਦੀ ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਤਨੀ ਦਾ ਕਤਲ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।

ABOUT THE AUTHOR

...view details