ਪੰਜਾਬ

punjab

ETV Bharat / state

World Environment Day: ਸਕਾਰਾਤਮਕ ਤਬਦੀਲੀ ਨਾਲ ਹੋ ਸਕਦਾ ਹੈ ਧਰਤੀ ਦਾ ਸੁਰੱਖਿਅਤ ਭਵਿੱਖ

5 ਜੂਨ ਨੂੰ ਵਿਸ਼ਵ ਭਰ 'ਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਇਸ ਨੂੰ 100 ਤੋਂ ਵੱਧ ਦੇਸ਼ਾਂ 'ਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਸਾਲ 1972 ਵਿੱਚ ਇਹ ਦਿਨ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਸੁਲਤਾਨਪੂਰ ਲੋਧੀ ਤੋਂ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਵਾਤਾਵਰਣ ਬਚਾਅ ਸਬੰਧੀ ਕਈ ਗੱਲਾਂ ਸਾਂਝੀਆਂ ਕੀਤੀਆਂ।

ਵਿਸ਼ਵ ਵਾਤਾਵਰਣ ਦਿਵਸ
ਵਿਸ਼ਵ ਵਾਤਾਵਰਣ ਦਿਵਸ

By

Published : Jun 5, 2021, 8:04 AM IST

ਕਪੂਰਥਲਾ :5 ਜੂਨ ਨੂੰ ਵਿਸ਼ਵ ਭਰ 'ਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਇਸ ਨੂੰ 100 ਤੋਂ ਵੱਧ ਦੇਸ਼ਾਂ 'ਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਸਾਲ 1972 ਵਿੱਚ ਇਹ ਦਿਨ ਮਨਾਉਣ ਦਾ ਐਲਾਨ ਕੀਤਾ ਗਿਆ ਸੀ।

ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਵਾਤਾਵਰਣ ਸਬੰਧੀ ਜਾਗਰੂਕ ਕਰਨਾ, ਵਾਤਾਵਰਣ ਦੀ ਸਾਂਭ ਸੰਭਾਲ ਤੇ ਕੁਦਰਤੀ ਸੋਮਿਆਂ , ਜਿਵੇਂ ਸਾਫ ਪਾਣੀ, ਹਵਾ ਤੇ ਹੋਰਨਾਂ ਕੁਦਰਤੀ ਵਸਤਾਂ, ਪਸ਼ੂ ਤੇ ਪੰਛੀਆਂ ਦੀ ਸੰਭਾਲ ਤੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਵਿਸ਼ਵ ਵਾਤਾਵਰਣ ਦਿਵਸ

ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਵਾਤਾਵਰਣ ਦਿਵਸ

ਵਿਸ਼ਵ ਵਾਤਾਵਰਣ ਦਿਵਸ ਇੱਕ ਮੁਹਿੰਮ ਹੈ, ਜੋ ਹਰ ਸਾਲ 5 ਜੂਨ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ, ਤਾਂ ਜੋ ਲੋਕਾਂ ਨੂੰ ਵਾਤਾਵਰਣ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਉਤਸ਼ਾਹਤ ਕੀਤਾ ਜਾ ਸਕੇ। ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਉਦੇਸ਼ ਵਾਤਾਵਰਣ ਦੇ ਹਲਾਤਾਂ 'ਤੇ ਕੇਂਦ੍ਰਤ ਕਰਨਾ ਤੇ ਲੋਕਾਂ ਨੂੰ ਸਾਡੀ ਧਰਤੀ ਦੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣ ਲਈ ਵਾਤਾਵਰਣ 'ਚ ਸਕਾਰਾਤਮਕ ਤਬਦੀਲੀ ਦਾ ਹਿੱਸਾ ਬਣਨ ਲਈ ਪ੍ਰੇਰਤ ਕਰਨਾ ਹੈ।

ਕੀ ਕਹਿੰਦੇ ਨੇ ਵਾਤਾਵਰਣ ਪ੍ਰੇਮੀ

ਪੰਜਾਬ ਤੋਂ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨੇ ਕਿਹਾ ਕਿ ਕੁਦਰਤ ਵੱਲੋਂ ਮਨੁੱਖ ਨੂੰ ਕਈ ਸੁਵਿਧਾਵਾਂ ,ਜਿਵੇਂ ਪਾਣੀ, ਆਕਸੀਜਨ ਦੇ ਰੂਪ 'ਚ ਸਾਫ ਹਵਾ ਆਦਿ ਦਿੱਤੇ ਗਏ ਹਨ, ਪਰ ਲਗਾਤਾਰ ਸ਼ਹਿਰਾਂ ਦੇ ਵਿਕਾਸ, ਆਧੂਨਿਕਕਰਨ ਤੇ ਉਦਯੋਗਾਂ ਦੇ ਵੱਧ ਜਾਣ ਨਾਲ ਸਾਡਾ ਵਾਤਾਵਰਣ ਪ੍ਰਦੂਸ਼ਤ ਹੋ ਗਿਆ ਹੈ। ਇਸ ਨਾਲ ਪੀਣ ਯੋਗ ਪਾਣੀ ਪ੍ਰਦੂਸ਼ਤ ਹੋ ਗਿਆ, ਕਾਰਖਾਨਿਆਂ ਦੇ ਧੂੰਏ ਕਾਰਨ ਸਾਡੀ ਵਾਤਾਵਰਣ 'ਚ ਸਾਫ ਪਾਣੀ ਦੀ ਘਾਟ ਹੋ ਗਈ ਹੈ। ਸਾਡੇ ਵੱਲੋਂ ਕੀਤੀ ਗਈ ਲਾਪਰਵਾਹੀ ਦਾ ਖਮਿਆਜ਼ਾ ਆਉਣ ਵਾਲੀ ਪੀੜੀ ਨੂੰ ਭੁਗਤਨਾ ਪੈ ਰਿਹਾ ਹੈ।

ਕੋਰੋਨਾ ਮਹਾਂਮਾਰੀ ਦੇ ਇਸ ਦੌਰ 'ਚ ਲੋਕਾਂ ਨੂੰ ਆਕਸੀਜਨ ਮੁੱਲ ਖਰੀਦਣੀ ਪੈ ਰਹੀ ਹੈ, ਜਦੋਂ ਕਿ ਪਹਿਲਾਂ ਹੀ ਕੁਦਰਤੀ ਤੌਰ 'ਤੇ ਉਪਲਬਧ ਸੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਵਾਤਾਵਾਰਣ ਨੂੰ ਸਾਫ ਰੱਖਣ ਤੇ ਇਸ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣੇ ਪੈਣਗੇ ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਅਤੇ ਹੋਰਨਾਂ ਉਪਰਾਲੇ ਕਰਕੇ ਵਾਤਾਵਰਣ ਨੂੰ ਬਚਾਉਣਾ ਹੋਵੇਗਾ। ਜੇਕਰ ਵਾਤਾਵਰਣ ਪ੍ਰਦੂਸ਼ਣ ਰਹਿਤ ਹੋਵੇਗਾ ਤਾਂ ਹੀ ਮਨੁੱਖ ਇਸ ਧਰਤੀ 'ਤੇ ਜੀਵਤ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ 'ਚ ਸਕਾਰਾਤਮਕ ਤਬਦੀਲੀ ਨਾਲ ਹੀ ਧਰਤੀ ਦੇ ਭੱਵਿਖ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ।

ABOUT THE AUTHOR

...view details