ਕਪੂਰਥਲਾ: ਪੰਜਾਬ 'ਚ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੇਅਰ ਬਨਣ ਦੀ ਦੌੜ ਤੇਜ਼ ਹੋ ਗਈ ਹੈ। ਹਰ ਪਾਸੇ ਮੇਅਰ ਬਨਣ ਦਾ ਬੋਲ ਬਾਲਾ ਹੈ। ਕੁੱਝ ਇਸ ਤਰ੍ਹਾਂ ਦੀ ਹੀ ਦੌੜ ਸਥਾਨਕ ਜ਼ਿਲ੍ਹੇ 'ਚ ਹੈ ਜਿੱਥੇ ਪਹਿਲੀ ਵਾਰ ਨਿਗਮ ਚੋਣਾਂ ਹੋਈਆਂ ਹਨ ਤੇ ਪਹਿਲੀ ਵਾਰ ਕਪੂਰਥਲੇ ਦਾ ਮੇਅਰ ਬਨਣਾ ਹੈ।
50 ਵਾਰਡਾਂ 'ਚ ਹੋਈਆ ਤਬਦੀਲ
ਕਪੂਰਥਲਾ 'ਚ ਪਹਿਲਾਂ ਨਗਰ ਕੌਂਸਲ ਸ਼੍ਰੇਣੀ ਇੱਕ ਦੇ ਮੁਤਾਬਕ ਚੋਣਾਂ ਹੁੰਦੀਆਂ ਸਨ ਤੇ ਉੱਥੇ ਪਹਿਲ਼ਾਂ ਕੇਵਲ 29 ਵਾਰਡ ਸੀ। ਹੁਣ ਜ਼ਿਲ੍ਹੇ ਨੂੰ 50 ਵਾਰਡਾਂ 'ਚ ਤਬਦੀਲ ਕੀਤਾ ਹੈ।
ਕਾਂਗਰਸ ਦਾ ਦਬਦਬਾ
50 ਸੀਟਾਂ 'ਚੋਂ ਕਾਂਗਰਸ ਦੇ ਹਿੱਸੇ 45 ਸੀਟਾਂ ਆਈਆਂ ਹਨ ਤੇ ਇਸ ਵਾਰੀ ਨਿਗਮ ਸੀਟਾਂ 'ਤੇ ਕਾਂਗਰਸ ਦਾ ਦਬਦਬਾ ਹੈ। ਦੱਸ ਦਈਏ ਕਿ ਜੋ ਆਜ਼ਾਦ ਉਮੀਦਵਾਰ ਵੀ ਜੇਤੂ ਰਹੇ ਹਨ ਉਹ ਵੀ ਕਾਂਗਰਸ ਪਾਰਟੀ ਦੇ ਨਾਲ ਸਬੰਧਤ ਹਨ। ਜ਼ਿਕਰਯੌਗ ਹੈ ਕਿ ਕਾਂਗਰਸ ਤੇ ਆਜ਼ਾਦ ਉਮੀਦਵਾਰ ਮਿਲਾ ਕੇ ਕਾਂਗਰਸ ਦੇ ਕੁੱਲ਼ 47 ਪਾਰਸ਼ਦ ਬਣ ਜਾਣਗੇ।
ਕੌਣ ਹੋਵੇਗਾ ਕਪੂਰਥਲਾ ਦਾ ਪਹਿਲਾ ਮੇਅਰ?
ਕਪੂਰਥਲਾ 'ਚ ਪਹਿਲੀ ਵਾਰ ਮੇਅਰ ਬਨਣਾ ਹੈ ਤੇ ਜੇਕਰ ਸ਼ਹਿਰ 'ਚ ਮੇਅਰ ਬਨਣ ਦੀ ਗੱਲ ਕੀਤੀ ਜਾਵੇ ਤਾਂ ਇਹ ਦੇਖਣਾ ਹੋਵੇਗਾ ਕੌਣ ਸ਼ਹਿਰ 'ਚ ਮੇਅਰ ਦੀ ਕੁਰਸੀ 'ਤੇ ਬੈਠਦਾ ਹੈ। ਇੱਥੇ ਜ਼ਿਕਰ-ਏ-ਖ਼ਾਸ ਇਹ ਹੈ ਕਿ ਪੰਜਾਬ ਸਰਕਾਰ ਨੇ ਮੇਅਰ ਦੀ ਕੁਰਸੀਆਂ 'ਤੇ 50 ਫੀਸਦ ਔਰਤਾਂ ਨੂੰ ਬਿਠਾਉਣ ਦਾ ਐਲਾਨ ਕੀਤਾ ਸੀ।
ਕਾਂਗਰਸ ਦੇ ਮੇਅਰ ਦੀ ਸੀਟ ਨੂੰ ਲੈ ਕੇ ਕੋਈ ਦੋਫਾੜ ਨਹੀਂ ਹੈ। ਹੁਣ ਇਹ ਫੈਸਲਾ ਰਾਣਾ ਗੁਰਜੀਤ ਸਿੰਘ ਲੈਣਗੇ ਤੇ ਸਥਾਨਕ ਪਾਰਸ਼ਦਾਂ ਦਾ ਕਹਿਣਾ ਹੈ ਕਿ ਉਹ ਗੁਰਜੀਤ ਸਿੰਘ ਦੇ ਫੈਸਲੇ ਨੂੰ ਸਭ ਮਨਜ਼ੂਰ ਕਰਨਗੇ।
ਮੇਅਰ ਦੀ ਕੁਰਸੀ ਲਈ ਕੁੱਝ ਨਾਂਅ ਆ ਰਹੇ ਨੇ ਸਾਹਮਣੇ
- ਮੇਅਰ ਦੀ ਕੁਰਸੀ ਲਈ ਕੁੱਝ ਚਹਿਰੇ ਸਾਹਮਣੇ ਆ ਰਹੇ ਹਨ ਜਿਸ 'ਚ ਜਰਨਲ ਜਾਤੀ ਦੇ ਮੇਅਰ ਪਹਿਲਾ ਨਾਂਅ ਮਨੀਸ਼ ਅਗਰਵਾਲ ਹੈ ਜੋ ਸ਼ਾਹ ਪਰਿਵਾਰ ਨਾਲ ਸਬੰਧ ਰੱਖਦੇ ਹਨ। ਦੱਸ ਦਈਏ ਕਿ ਇਹ ਪਰਿਵਾਰ ਬੀਤੇ 20 ਸਾਲਾਂ ਤੋਂ ਐਸਸੀ ਦੀ ਕੁਰਜ਼ੀ 'ਤੇ ਕਾਬਜ਼ ਹੈ।
- ਗੱਲ ਕਰੀਏ ਅਨੁਸੂਚਿਤ ਜਾਤੀ ਦੇ ਮੇਅਰ ਬਣਾਏ ਜਾਣ ਦੀ ਤਾਂ ਇਸ ਵਿੱਚ ਮੁੱਖ ਤੌਰ 'ਤੇ ਇੱਕ ਹੀ ਨਾਮ ਸਾਹਮਣੇ ਆ ਰਿਹਾ ਹੈ ਉਹ ਨਾਮ ਹੈ ਨਰਿੰਦਰ ਸਿੰਘ ਮਨਸੂ ਦਾ ਜੋ ਸਥਾਨਕ ਵਾਰਡ ਨੰਬਰ 34 ਤੋਂ ਚੋਣ ਲੜ ਕੇ ਜਿੱਤੇ ਹਨ ਅਤੇ ਇਸ ਤੋਂ ਪਹਿਲਾਂ ਵੀ ਐਮਸੀ ਰਹਿ ਚੁੱਕੇ ਹਨ।
- ਮਹਿਲਾ ਮੇਅਰ ਦੀ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਤਿੰਨ ਨਾਮ ਮੁੱਖ ਰੂਪ ਨਾਲ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚੋਂ ਪਹਿਲਾ ਨਾਮ ਹੈ ਸਵਿਤਾ ਚੌਧਰੀ ਦਾ ਹੈ। ਇਨ੍ਹਾਂ ਚੋਣਾਂ ਨੂੰ ਮਿਲਾ ਕੇ ਤਿੰਨ ਵਾਰ ਚੋਣਾਂ ਲੜ ਚੁੱਕੀ ਹੈ ਅਤੇ ਹੁਣ ਦੂਸਰੀ ਵਾਰ ਪਾਰਸ਼ਦ ਬਣੀ ਹੈ।
- ਇਸ ਤੋਂ ਇਲਾਵਾ ਦੂਸਰਾ ਨਾਮ ਹੈ ਜੋਤੀ ਧੀਰ ਦਾ ਜੋ ਵਾਰਡ ਨੰਬਰ 6 ਤੋਂ ਪਾਰਸ਼ਦ ਬਣੀ ਹੈ ਅਤੇ ਸਭ ਤੋਂ ਉੱਪਰ ਨਾਮ ਜਾਂਦਾ ਹੈ ਵੀਨਾ ਸਾਲਵਾਨ ਦਾ ਜੋ ਕਪੂਰਥਲਾ ਦੀ ਸਭ ਤੋਂ ਪੜ੍ਹੀ ਲਿਖੀ ਉਮੀਦਵਾਰ ਮੰਨੀ ਜਾਂਦੀ ਹੈ।
ਇਹ ਸਾਫ਼ ਹੈ ਕਿ ਮੇਅਰ ਦੀ ਦੌੜ ਵਿਚ ਕਪੂਰਥਲਾ ਦੀ ਕਾਂਗਰਸ ਟੀਮ ਵਿੱਚ ਕਿਸੇ ਵੀ ਤਰੀਕੇ ਦਾ ਮਨ ਮੁਟਾਵ ਨਹੀਂ ਹੈ ਔਰ ਇਹ ਸਾਫ਼ ਹੈ ਕਿ ਜਿਸ ਕਿਸੇ ਦਾ ਨਾਮ ਵੀ ਰਾਣਾ ਗੁਰਜੀਤ ਸਿੰਘ ਫਾਈਨਲ ਕਰਦੇ ਨੇ ਉਹ ਮੇਅਰ ਬਣੇਗਾ ਤੇ ਕਿਸੇ ਨੂੰ ਵੀ ਉਸ ਤੇ ਕੋਈ ਇਤਰਾਜ਼ ਨਹੀਂ ਹੋਵੇਗਾ।