ਪੰਜਾਬ

punjab

ਪਰਿਵਾਰਾਂ ਦੀ ਮਾਮੂਲੀ ਲੜਾਈ ਨੇ ਧਾਰਿਆ ਹਿੰਸਕ ਰੂਪ, 2 ਵਾਰ ਹੋਇਆ ਖੂਨੀ ਸੰਘਰਸ਼, ਇੱਕ ਘਟਨਾ ਦੀ CCTV ਆਈ ਸਾਹਮਣੇ

By

Published : Aug 3, 2023, 1:19 PM IST

ਸੁਲਤਾਨਪੁਰ ਲੋਧੀ ਦੇ ਪਿੰਡ ਬੂਸੋਵਾਲ 'ਚ ਦੋ ਪਰਿਵਾਰਾਂ ਦੀ ਹਿੰਸਕ ਲੜਾਈ ਦੀ ਖ਼ਬਰ ਸਾਹਮਣੇ ਆਈ ਹੈ। ਜਿਸ 'ਚ ਦੋਵੇਂ ਧਿਰਾਂ ਦੇ ਪਰਿਵਾਰਕ ਮੈਂਬਰ ਜ਼ਖ਼ਮੀ ਹੋਏ ਹਨ। ਇਸ 'ਚ ਦੋਵੇਂ ਧਿਰਾਂ ਵਲੋਂ ਇੱਕ ਦੂਜੇ 'ਤੇ ਇਲਜ਼ਾਮ ਲਾਏ ਜਾ ਰਹੇ ਹਨ, ਜਦਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Violent fight between two families in Sultanpur Lodhi
Violent fight between two families in Sultanpur Lodhi

ਪਰਿਵਾਰਾਂ ਦੀ ਮਾਮੂਲੀ ਲੜਾਈ ਨੇ ਧਾਰਿਆ ਹਿੰਸਕ ਰੂਪ

ਕਪੂਰਥਲਾ:ਸੂਬੇ 'ਚ ਸ਼ਰੇਆਮ ਦਿਨ ਖੜੇ ਹੋ ਰਹੀਆਂ ਵਾਰਦਾਤਾਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਖੜੇ ਕਰਦੀਆਂ ਹਨ। ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਬੂਸੋਵਾਲ ਦਾ ਹੈ, ਜਿਥੇ ਦੋ ਪਰਿਵਾਰਾਂ 'ਚ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਨਿੱਜੀ ਰੰਜਿਸ਼ ਦੇ ਚੱਲਦੇ ਇੱਕ ਦੂਜੇ 'ਤੇ ਦੋ ਵਾਰ ਹਮਲਾ ਤੱਕ ਕਰ ਦਿੱਤਾ ਗਿਆ। ਜਿਸ 'ਚ ਇੱਕ ਲੜਾਈ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਲੜਾਈ ਦੀਆਂ ਸੀਸੀਟੀਵੀ ਤਸਵੀਰਾਂ: ਇੰਨਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਦਿਨ ਦਿਹਾੜੇ ਗੱਡੀ ਚਾਲਕ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਉਨ੍ਹਾਂ ਨੂੰ ਹੇਠ ਸੁੱਟ ਦਿੰਦੇ ਨੇ, ਜਿਸ ਤੋਂ ਬਾਅਦ ਉਨ੍ਹਾਂ ਦੀ ਬੁਰੀ ਤਰਾਂ ਕੁੱਟਮਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰਿਵਾਰ ਦੀਆਂ ਹੋਈਆਂ ਦੋ ਲੜਾਈਆਂ 'ਚ 2 ਔਰਤਾਂ ਸਣੇ ਕੁੱਲ ਪੰਜ ਲੋਕ ਜ਼ਖ਼ਮੀ ਹੋਏ ਹਨ। ਜੋ ਹਸਪਤਾਲ 'ਚ ਜ਼ੇਰੇ ਇਲਾਜ ਹਨ ਅਤੇ ਇੱਕ ਦੂਜੇ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾ ਰਹੇ ਹਨ। ਉਧਰ ਮਾਮਲੇ ਨੂੰ ਲੈਕੇ ਪੁਲਿਸ ਵਲੋਂ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਘਰ 'ਚ ਵੜ ਕੇ ਕੁੱਟਮਾਰ ਦੇ ਦੋਸ਼: ਇਸ 'ਚ ਪਹਿਲੀ ਧਿਰ ਦਾ ਇਲਜ਼ਾਮ ਹੈ ਕਿ ਮੁੰਡਿਆਂ ਦੀ ਲੜਾਈ 'ਚ ਦੂਜੀ ਧਿਰ ਵਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ। ਉਸ ਦਾ ਕਹਿਣਾ ਕਿ ਗੋਲੀਆਂ ਵੇਚਣ ਤੋਂ ਉਹ ਰੋਕ ਰਿਹਾ ਸੀ ਤੇ ਇਹ ਨਹੀਂ ਰੁਕੇ, ਜਿਸ ਤੋਂ ਬਾਅਦ ਇੰਨਾਂ ਘਰ 'ਚ ਵੜ ਕੇ ਕੁੱਟਮਾਰ ਕੀਤੀ ਤੇ ਸਾਰੇ ਸਮਾਨ ਦੀ ਭੰਨਤੋੜ ਕਰ ਦਿੱਤੀ। ਜਿਸ 'ਚ ਉਹ ਹੁਣ ਇਨਸਾਫ਼ ਦੀ ਮੰਗ ਕਰ ਰਹੇ ਹਨ।

ਰਾਹ 'ਚ ਘੇਰ ਕੇ ਕੁੱਟਮਾਰ ਦੇ ਇਲਜ਼ਾਮ: ਉਧਰ ਦੂਜੀ ਧਿਰ ਦਾ ਇਲਜ਼ਾਮ ਹੈ ਕਿ ਉਹ ਕੰਮ ਤੋਂ ਆ ਰਹੇ ਸੀ ਤਾਂ ਗੁਰਦੁਆਰਾ ਸਾਹਿਬ ਨਜ਼ਦੀਕ ਇੰਨਾਂ ਮੋਟਰਸਾਈਕਲ 'ਚ ਟੱਕਰ ਮਾਰੀ ਅਤੇ ਫੇਰ ਸਾਡੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ। ਉਨਾਂ ਕਿਹਾ ਕਿ ਸਾਡਾ ਕਸੂਰ ਵੀ ਨਹੀਂ ਸੀ ਪਰ ਫੇਰ ਵੀ ਇੰਨਾਂ ਸਾਡੇ ਨਾਲ ਅਜਿਹਾ ਵਰਤਾਰਾ ਕੀਤਾ ਹੈ।

ਜਾਂਚ 'ਚ ਜੁਟੀ ਪੁਲਿਸ: ਉਥੇ ਹੀ ਪੁਲਿਸ ਦਾ ਕਹਿਣਾ ਕਿ ਬੂਸੋਵਾਲ 'ਚ ਦੋ ਪਰਿਵਾਰਾਂ ਦੀ ਲੜਾਈ ਦਾ ਮਾਮਲਾ ਹੈ, ਜਿਸ 'ਚ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਨੇ ਕਈ ਵਿਅਕਤੀਆਂ ਦੇ ਨਾਮ ਦੱਸੇ ਨੇ, ਜਿਸ ਨੂੰ ਲੈਕੇ ਪੁਲਿਸ ਟੀਮ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ABOUT THE AUTHOR

...view details