ਕਪੂਰਥਲਾ: ਕੋਰੋਨਾ ਵਾਇਰਸ ਕਾਰਨ ਜਾਰੀ ਲੌਕਡਾਊਨ ਦੇ ਚਲਦੇ ਦੇਸ਼ ਭਰ 'ਚ ਲੋਕ ਵੱਖ-ਵੱਖ ਸੂਬਿਆਂ 'ਚ ਫਸੇ ਹੋਏ ਹਨ। ਹੋਰਨਾਂ ਸੂਬਿਆਂ 'ਚ ਫਸੇ ਲੋਕ ਜਲਦ ਤੋਂ ਜਲਦ ਆਪਣੇ ਘਰ ਪਹੁੰਚਣਾ ਚਾਹੁੰਦੇ ਹਨ। ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦੇ ਵਾਪਸ ਆਉਂਣ ਮਗਰੋਂ ਹੁਣ ਵਿਸ਼ਾਖਾਪਟਨਮ 'ਚ ਫਸੇ 19 ਪੰਜਾਬੀ ਨੌਜਵਾਨਾਂ ਨੇ ਇੱਕ ਵੀਡੀਓ ਜਾਰੀ ਕਰਦਿਆਂ ਘਰ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਦਦ ਦੀ ਅਪੀਲ ਕੀਤੀ ਹੈ।
ਵਿਸ਼ਾਖਾਪਟਨਮ 'ਚ ਫਸੇ 19 ਪੰਜਾਬੀਆਂ ਨੇ ਘਰ ਵਾਪਸੀ ਲਈ ਕੈਪਟਨ ਨੂੰ ਮਦਦ ਦੀ ਕੀਤੀ ਅਪੀਲ - ਕਪੂਰਥਲਾ ਨਿਊਜ਼ ਅਪਡੇਟ
ਲੌਕਡਾਊਨ ਦੇ ਚਲਦੇ ਦੇਸ਼ ਭਰ 'ਚ ਲੋਕ ਵੱਖ-ਵੱਖ ਸੂਬਿਆਂ 'ਚ ਫਸੇ ਹੋਏ ਹਨ ਤੇ ਇਹ ਲੋਕ ਜਲਦ ਤੋਂ ਜਲਦ ਆਪਣੇ ਘਰ ਪਹੁੰਚਣਾ ਚਾਹੁੰਦੇ ਹਨ। ਵਿਸ਼ਾਖਾਪਟਨਮ 'ਚ 19 ਪੰਜਾਬੀ ਨੌਜਵਾਨਾਂ ਦੇ ਫਸੇ ਹੋਣ ਦੀ ਖ਼ਬਰ ਹੈ , ਇਨ੍ਹਾਂ ਨੌਜਵਾਨਾਂ ਨੇ ਵੀਡੀਓ ਰਾਹੀਂ ਘਰ ਪਰਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਦਦ ਦੀ ਅਪੀਲ ਕੀਤੀ ਹੈ।
ਵੀਡੀਓ ਰਾਹੀਂ ਨੌਜਵਾਨਾਂ ਨੇ ਦੱਸਿਆ ਕਿ ਉਹ ਵਿਸ਼ਾਖਾਪਟਨਮ ਦੀ ਏਸੀਏ ਗਲੋਬਲ ਨਾਂਅ ਦੀ ਇੱਕ ਕੰਪਨੀ 'ਚ ਕੰਮ ਕਰਦੇ ਹਨ, ਲੌਕਡਾਊਨ ਹੋਣ ਤੋਂ ਬਾਅਦ ਕੰਪਨੀ 'ਚ ਕੰਮ ਬੰਦ ਹੋ ਚੁੱਕਾ ਹੈ। ਇਸ ਦੇ ਚਲਦੇ ਕੰਪਨੀਆਂ ਵੱਲੋਂ ਉਨ੍ਹਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤੇ ਨਾਂ ਹੀ ਕਿਸੇ ਤਰ੍ਹਾਂ ਦੀ ਕੋਈ ਮਦਦ ਕੀਤੀ ਜਾ ਰਹੀ ਹੈ ਉਨ੍ਹਾਂ ਕੋਲ ਰਾਸ਼ਨ, ਧਨ ਤੇ ਹੋਰਨਾਂ ਲੋੜੀਂਦਾ ਸਹੂਲਤਾਂ ਦੀ ਘਾਟ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੌਜਵਾਨਾਂ ਨੇ ਪੰਜਾਬ ਸਰਕਾਰ ਤੋਂ ਘਰ ਵਾਪਸ ਭੇਜੇ ਜਾਣ ਲਈ ਮਦਦ ਦੀ ਅਪੀਲ ਕੀਤੀ ਹੈ। ਨੌਜਵਾਨਾਂ ਵੱਲੋਂ ਇਹ ਵੀਡੀਓ ਵਾਇਰਲ ਹੋ ਗਈ ਹੈ।
ਇਹ ਸਾਰੇ ਹੀ ਨੌਜਵਾਨ ਕਪੂਰਥਲਾ ਦੇ ਨੇੜਲੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਤਣਾਅ 'ਚ ਆ ਗਏ ਹਨ। ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸੂਬਾ ਸਰਕਾਰ ਨੂੰ ਮਦਦ ਦੀ ਅਪੀਲ ਕਰਕੇ ਜਲਦ ਤੋਂ ਜਲਦ ਇਨ੍ਹਾਂ ਨੌਜਵਾਨਾਂ ਪੰਜਾਬ ਲਿਆਏ ਜਾਣ ਦੀ ਮੰਗ ਕੀਤੀ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਬ-ਡਵੀਜ਼ਨਲ ਮੈਜਿਸਟਰੇਟ ਨੇ ਪਹਿਲਾਂ ਨੌਜਵਾਨਾਂ ਨਾਲ ਫ਼ੋਨ 'ਤੇ ਗੱਲ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਵੇਗੀ।