ਪੰਜਾਬ

punjab

ETV Bharat / state

ਫਗਵਾੜਾ ਪੁਲਿਸ ਤੇ ਕਾਂਗਰਸੀ ਆਗੂ 'ਚ ਹੋਈ ਜੁਬਾਨੀ ਝੜਪ - Phagwara police

ਫਗਵਾੜਾ ਦੇ ਸੁਵਾੜਾ ਜੀਟੀ ਰੋਡ ਦੇ ਸਰੀਏ ਦੇ ਭਰੇ ਟੱਰਕ ਨੂੰ ਲੈ ਕੇ ਕਾਂਗਰਸ ਆਗੂ ਦੀ ਫਗਵਾੜਾ ਪੁਲਿਸ ਨਾਲ ਝੜਪ ਹੋ ਗਈ।

Phagwara police
ਫ਼ੋਟੋ

By

Published : Dec 25, 2019, 1:46 PM IST

ਫਗਵਾੜਾ: ਸੁਵਾੜਾ ਦੇ ਜੀਟੀ ਰੋਡ ਦੇ ਨਾਲ ਲੱਗਦੇ ਘੁਸ ਬਿੱਲੇ 'ਚ ਫਗਵਾੜਾ ਪੁਲਿਸ ਤੇ ਕਾਂਗਰਸ ਕਾਰਜਕਰਤਾ 'ਚ ਆਪਸੀ ਝੜਪ ਹੋ ਗਈ। ਫਗਵਾੜਾ ਪੁਲਿਸ ਨੇ ਇੱਕ ਸਰੀਏ ਦੇ ਭਰੇ ਟੱਰਕ ਚੋਂ ਸਰੀਏ ਦੀ ਜਾਂਚ ਪੜਤਾਲ ਕਰਨ ਲਈ ਸਰੀਏ ਨੂੰ ਜੀਟੀ ਰੋਡ 'ਤੇ ਖਲਾਰਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਲੈ ਕੇ ਕਾਂਗਰਸੀ ਆਗੂ ਨੇ ਇਸ 'ਤੇ ਆਵਾਜ਼ ਚੁੱਕੀ। ਇਸ ਦੌਰਾਨ ਕਾਂਗਰਸੀ ਵਰਕਰਾਂ ਦੀ ਪੁਲਿਸ ਨਾਲ ਜ਼ੁਬਾਨੀ ਤੌਰ 'ਤੇ ਝੜਪ ਹੋ ਗਈ।

ਕਾਂਗਰਸ ਆਗੂ ਦਾ ਕਹਿਣਾ ਹੈ ਕਿ ਜੇ ਪੁਲਿਸ ਨੇ ਸਰੀਏ ਦਾ ਭਾਰ ਦਾ ਹੀ ਤੋਲਣਾ ਸੀ ਤਾਂ ਪੁਲਿਸ ਨੂੰ ਇਸ ਸਰੀਏ ਦੇ ਟੱਰਕ ਨੂੰ ਥਾਣੇ 'ਚ ਲੈ ਜਾ ਕੇ ਚੈਕ ਕਰਨਾ ਚਾਹੀਦਾ ਸੀ ਨਾ ਕਿ ਖੁਲ੍ਹੀ ਸੜਕ 'ਤੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਕਬਾੜੀਏ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਅਤੇ ਬਿੱਟੂ ਜਮਾਲਪੁਰ ਦੁਕਾਨ ਦੇ ਮਾਲਕ ਦੇ ਉੱਤੇ ਝੂਠਾ ਸਰੀਆ ਚੋਰੀ ਕਰਨ ਦਾ ਮਾਮਲਾ ਦਰਜ਼ ਕੀਤਾ ਹੈ ਜੋ ਕਿ ਨਿੰਦਨਯੋਗ ਹੈ।

ਵੀਡੀਓ

ਇਹ ਵੀ ਪੜ੍ਹੋ: ਐਸਡੀਐਮ ਨੇ ਸਰੇਸ਼ ਬਣਾਉਣ ਵਾਲੀ ਫੈਕਟਰੀ ਦਾ ਕੀਤਾ ਦੌਰਾ

ਐਸ.ਪੀ ਮਨਵਿੰਦਰ ਸਿੰਘ ਨੇ ਕਿਹਾ ਕਿ ਬਿੱਟੂ ਜਮਾਲਪੁਰ ਜੋ ਕਿ ਕਬਾੜ ਦੀ ਦੁਕਾਨ 'ਚ ਕੰਮ ਕਰਦਾ ਹੈ। ਇਹ ਸਰੀਏ ਉਸ ਦੀ ਦੁਕਾਨ 'ਤੇ ਵੇਚਿਆ ਗਿਆ ਸੀ। ਜਿਸ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਟਰੱਕ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਪੀ ਨੇ ਦੱਸਿਆ ਕਿ ਇਹ ਟਰੱਕ ਹਿਮਾਚਲ ਪ੍ਰਦੇਸ਼ ਦੀ ਗਗਰੇਟ ਤੋਂ ਸਰੀਏ ਭਰ ਕੇ ਜਲੰਧਰ ਉਤਾਰਨ ਵਾਸਤੇ ਜਾ ਰਿਹਾ ਸੀ

ਪੁਲਿਸ ਨੇ ਕਿਹਾ ਕਿ ਇਸ ਸਰੀਏ ਨੂੰ ਖੁਲ੍ਹੇ 'ਚ ਇਸ ਕਰਕੇ ਖਿਲਾਰਿਆ ਗਿਆ ਕਿਉਂਕਿ ਸਰੀਏ ਦਾ ਭਾਰ ਤੋਲਣਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦੀ ਮਾਮਲੇ ਦੀ ਜਾਂਚ ਖੁਦ ਕਰਨਗੇ।

ABOUT THE AUTHOR

...view details