ਕਪੂਰਥਲਾ :ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਨਬੀਪੁਰ ਵਿੱਚ (Commotion in crematorium between two parties) ਇੱਕ 90 ਸਾਲਾਂ ਬਜ਼ੁਰਗ ਮਾਤਾ ਦੀ ਮੌਤ ਤੋਂ ਬਾਅਦ ਹੰਗਾਮਾ ਹੋਇਆ ਹੈ। ਬਜ਼ੁਰਗ ਮਾਤਾ ਦੇ ਅੰਤਿਮ ਸੰਸਕਾਰ ਮਗਰੋਂ ਸ਼ਮਸ਼ਾਨ ਘਾਟ ਵਿੱਚ ਅਸਥੀਆਂ ਚੁਗਣ ਸਮੇਂ ਪਰਿਵਾਰਕ ਮੈਂਬਰਾਂ ਵਿਚਾਲੇ ਖੂਬ ਤਕਰਾਰ ਹੋਈ ਹੈ। ਇਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
ਜ਼ਮੀਨ ਲਈ ਕੁੱਟਮਾਰ ਤੇ ਕਤਲ ਦਾ ਸ਼ੱਕ :ਇੱਥੇ ਤੱਕ ਹੀ ਨਹੀਂ ਮ੍ਰਿਤਕ ਮਹਿਲਾ ਬਲਬੀਰ ਕੌਰ ਦੇ ਲੜਕੇ ਪੂਰਨ ਸਿੰਘ ਪੁੱਤਰ ਹਰੀ ਸਿੰਘ ਵਾਸੀ ਬਾਊਪੁਰ ਜਦੀਦ ਵਲੋਂ ਨਬੀਪੁਰ ਦੇ ਹੀ ਰਹਿਣ ਵਾਲੇ ਉਸਦੇ ਰਿਸ਼ਤੇਦਾਰ ਗੁਰਿੰਦਰ ਸਿੰਘ ਉੱਤੇ ਜ਼ਮੀਨ ਹੜੱਪਣ ਖਾਤਰ ਉਸਦੀ ਮਾਤਾ ਬਲਬੀਰ (Uproar At The Funeral) ਕੌਰ ਦਾ ਕੁੱਟਮਾਰ ਕਰਕੇ ਕਤਲ ਕੀਤੇ ਦਾ ਸ਼ੱਕ ਜਤਾਇਆ ਗਿਆ ਹੈ ਅਤੇ ਉਸ ਦੇ ਜੇਠ ਦੇ ਪੋਤਰੇ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਲਾਏ ਹਨ। ਇਲਜ਼ਾਮ ਲਗਾਏ ਗਏ ਹਨ ਕਿ ਉਨ੍ਹਾਂ ਨੂੰ ਮਾਤਾ ਦੀ ਮੌਤ ਮਗਰੋਂ ਕੋਈ ਇਤਲਾਹ ਨਹੀਂ ਦਿੱਤੀ ਗਈ (Suspected of being beaten to death) ਅਤੇ ਚੋਰੀ ਛੁਪੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਾਮਲੇ ਸੰਬੰਧੀ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਹ ਸ਼ਮਸ਼ਾਨਘਾਟ ਪੁੱਜੇ, ਜਦੋਂ ਅਸਥੀਆਂ ਚੁਗਣ ਲੱਗੇ ਤਾਂ ਉਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪਾਸੋਂ ਨਿਰਪੱਖ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ।