ਕਪੂਰਥਲਾ:ਮੰਡ ਖੇਤਰ ਦੇ ਪਿੰਡ ਬਾਊਪੁਰ ਵਿੱਚ ਸ਼ਨੀਵਾਰ ਨੂੰ ਬੰਨ੍ਹ ਬਣਾਉਣ ਦਾ ਕੰਮ ਮੁਕੰਮਲ ਹੋਣ ਦੀ ਖੁਸ਼ੀ ਉਸ ਸਮੇਂ ਮਾਤਮ ਵਿੱਚ ਬਦਲ ਗਈ ਜਦੋਂ ਦੋ ਬੱਚੇ ਖੇਡਦੇ ਹੋਏ (Children Drowned in The Beas River) ਬਿਆਸ ਦਰਿਆ ਦੇ ਪਾਣੀ ਵਿੱਚ ਡੁੱਬ ਗਏ, ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Children Drowned in The Beas River: ਬਿਆਸ ਦਰਿਆ 'ਚ ਡੁੱਬੇ ਬੱਚਿਆਂ ਦਾ ਕੀਤਾ ਅੰਤਿਮ ਸਸਕਾਰ - Kapurthala latest news in Punjabi
ਬਿਆਸ ਦਰਿਆ ਵਿੱਚ ਡੁੱਬਣ ਵਾਲੇ ਦੋ ਬੱਚਿਆਂ ਦਾ ਅੱਜ (Children Drowned in The Beas River) ਅੰਤਿਮ ਸਸਕਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਲਾਕੇ ਵਿੱਚ ਸੋਗ ਪਸਰਿਆ ਹੋਇਆ ਹੈ।
![Children Drowned in The Beas River: ਬਿਆਸ ਦਰਿਆ 'ਚ ਡੁੱਬੇ ਬੱਚਿਆਂ ਦਾ ਕੀਤਾ ਅੰਤਿਮ ਸਸਕਾਰ Two children drowned in Beas river, people cremated them](https://etvbharatimages.akamaized.net/etvbharat/prod-images/24-09-2023/1200-675-19597442-76-19597442-1695569574320.jpg)
Published : Sep 24, 2023, 9:59 PM IST
ਇਲਾਕੇ ਵਿੱਚ ਪਸਰਿਆ ਸੋਗ : ਜਾਣਕਾਰੀ ਮੁਤਾਬਿਕ ਸੇਵਾ ਵਿੱਚ ਲੱਗੇ ਬੱਚਿਆਂ ਦੇ ਮਾਪਿਆਂ ਦੀ ਹਾਲਤ ਸਦਮੇ ਵਿੱਚ ਹੈ। ਅੱਜ ਮ੍ਰਿਤਕ ਬੱਚਿਆਂ ਦਾ ਪਿੰਡ ਬਾਊਪੁਰ ਦੇ ਸ਼ਮਸ਼ਾਨਘਾਟ ਵਿੱਚ ਸਾਰੀਆਂ ਰਸਮਾਂ ਨਾਲ ਸਸਕਾਰ ਕਰ ਦਿੱਤਾ ਗਿਆ। ਹਾਲਾਤ ਇਹ (Two children drowned in Beas river) ਸਨ ਕਿ ਅੱਜ ਪਿੰਡ ਦੇ ਕਿਸੇ ਵੀ ਘਰ ਵਿੱਚ ਰੋਟੀ ਨਹੀਂ ਪੱਕੀ ਅਤੇ ਸਾਰੇ ਪਿੰਡ ਵਾਲੇ ਸੋਗ ਪਸਰਿਆ ਹੋਇਆ ਹੈ। ਉਕਤ ਸਸਕਾਰ ਮੌਕੇ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ ਗੁਰਬੀਰ ਸਿੰਘ ਗੋਰਾ ਅਤੇ ਸਮਰਪ੍ਰੀਤ ਸਿੰਘ ਦਾ ਵੀ ਹਾਲ ਵੇਖਿਆ ਨਹੀਂ ਜਾ ਰਿਹਾ ਸੀ।
- Manpreet Badal's Application : ਮਨਪ੍ਰੀਤ ਬਾਦਲ ਦੇ ਮਾਮਲੇ 'ਤੇ ਬੋਲੇ ਬੀਜੇਪੀ ਆਗੂ ਸਿੰਗਲਾ, ਜੋ ਕਰਨਗੇ ਸੋ ਭਰਨਗੇ, ਬਾਦਲ ਦੇ ਵਕੀਲ ਨੇ ਵੀ ਦਿੱਤਾ ਜਵਾਬ
- Bank Rrobbed in Tarntarn : ਤਰਨਤਾਰਨ ਪੁਲਿਸ ਨੇ ਸੁਲਝਾਈ ਬੈਂਕ ਲੁੱਟ ਦੀ ਵਾਰਦਾਤ, 6 ਮੁਲਜ਼ਮ ਹਥਿਆਰਾਂ ਸਣੇ ਕਾਬੂ
- Bathinda Sangat Resolution: ਸਿੱਖ ਮਰਿਆਦਾ ਦੇ ਉਲਟ ਦੋ ਲੜਕੀਆਂ ਦੇ ਵਿਆਹ ਕਰਨ ਦਾ ਮਾਮਲਾ, ਸੰਗਤ ਨੇ ਪਾਇਆ ਮਤਾ, ਗ੍ਰੰਥੀ ਬਰਖਾਸਤ
ਕਈ ਸਿਆਸੀ ਲੀਡਰਾਂ ਨੇ ਵੰਡਾਇਆ ਦੁੱਖ :ਇਸ ਸਮੇਂ ਸਾਰਿਆਂ ਦੀਆਂ ਅੱਖਾਂ ਨਮ ਸਨ। ਗੁਰਬੀਰ ਦੀ ਮਾਂ ਨੇ ਕਿਹਾ ਕਿ ਅੱਜ ਅਸੀਂ ਆਪਣਾ ਸਭ ਕੁਝ ਗੁਆ ਚੁੱਕੇ ਹਾਂ ਕਿਉਂਕਿ ਅੱਜ ਸਾਡੇ ਪਰਿਵਾਰ ਦੀ ਇੱਕੋ ਇੱਕ ਆਸ ਇਸ (Cremation of children drowned in the river) ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਇਸ ਮੌਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਸਮੇਤ ਇਲਾਕੇ ਭਰ ਦੇ ਲੋਕ ਪੁੱਜੇ ਹੋਏ ਸਨ।