ਕਪੂਰਥਲਾ: ਸ਼ਹੀਦ ਉਧਮ ਸਿੰਘ ਦਾ 80ਵਾਂ ਸ਼ਹੀਦੀ ਦਿਹਾੜਾ ਹੈ। ਇਸੇ ਦਿਨ ਹੀ ਸ਼ਹੀਦ ਉਧਮ ਸਿੰਘ ਨੂੰ ਫ਼ਾਸੀ ਹੋਈ ਸੀ। ਇਸ ਸ਼ਹੀਦੀ ਦਿਵਸ ਮੌਕੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਸ਼ਹੀਦ ਉਧਮ ਸਿੰਘ ਦੀ ਸਮਾਰਕ ਨੂੰ ਫੁੱਲ ਭੇਂਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਸ਼ਹੀਦ ਉਧਮ ਸਿੰਘ ਟਰੱਸਟ ਵੱਲੋਂ ਹਰ ਸਾਲ ਇਸ ਦਿਨ ਸ਼ਹੀਦ ਉਧਮ ਸਿੰਘ ਨੂੰ ਯਾਦ ਕਰਦਿਆਂ ਸਮਾਗਮ ਕਰਵਾਇਆ ਜਾਂਦਾ ਹੈ ਤਾਂ ਜੋ ਨਵੀਂ ਪੀੜੀ ਦੇਸ਼ ਦੇ ਅਨਮੋਲ ਹੀਰਿਆਂ ਬਾਰੇ ਜਾਣੂ ਹੋ ਸਕੇ।
ਸ਼ਹੀਦ ਉਧਮ ਸਿੰਘ ਟਰੱਸਟ ਦੇ ਪ੍ਰਧਾਨ ਪ੍ਰੋਫੈਸਰ ਚਰਨ ਸਿੰਘ ਨੇ ਕਿਹਾ ਕਿ ਉਹ ਅੱਜ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕਠੇ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦੇ ਸਰਮਾਇਆ ਹੁੰਦੇ ਹਨ। ਉਨ੍ਹਾਂ ਨੇ ਕਿਹਾ ਉਹ ਇਸ ਸ਼ਹੀਦੀ ਦਿਹਾੜੇ ਨੂੰ ਪਿਛਲੇ 24 ਸਾਲਾ ਤੋਂ ਮਨਾਉਂਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 1947 ਵਿੱਚ ਇੱਥੇ ਸ਼ਹੀਦ ਉਧਮ ਸਿੰਘ ਦਾ ਛੋਟਾ ਬੁੱਤ ਲਗਾਇਆ ਗਿਆ ਸੀ। ਇਸ ਦਾ ਉਦਘਾਟਨ ਉਸ ਸਮੇਂ ਦੇ ਕੇਂਦਰੀ ਮੰਤਰੀ ਨੇ ਕੀਤਾ ਸੀ। ਇਸ ਤੋਂ ਬਾਅਦ ਲੋਕਾਂ ਦੀ ਮੰਗ ਉੱਤੇ ਵੱਡਾ ਬੁੱਤ ਲਗਾਇਆ ਗਿਆ ਜਿਸ ਦੀ ਸਥਾਪਨਾ 2003 ਵਿੱਚ ਕੀਤੀ ਗਈ।