ਪੰਜਾਬ

punjab

ETV Bharat / state

ਨਾਇਟ ਕਰਫਿਊ ਦੌਰਾਨ ਚੋਰਾਂ ਨੇ ਕੀਤਾ 6 ਦੁਕਾਨਾਂ 'ਤੇ ਹੱਥ ਸਾਫ਼ - ਪੰਜਾਬ ਸਰਕਾਰ ਦੇ ਹੁਕਮਾ

ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਪੂਰੇ ਸੂਬੇ ਵਿੱਚ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਹੈ। ਫਗਵਾੜਾ ਪੁਲਿਸ ਲੋਕਾਂ ਨੂੰ ਕਰਫਿਊ ਦੀ ਪਾਲਣਾ ਕਰਵਾਉਣ ਦੇ ਲਈ ਸਖ਼ਤੀ ਨਾਲ ਪੇਸ਼ ਆ ਕੇ ਚਲਾਨ ਅਤੇ ਮਾਮਲੇ ਦਰਜ ਕਰ ਰਹੀ ਹੈ। ਲੇਕਿਨ ਹੈਰਾਨੀ ਇਸ ਗੱਲ ਦੀ ਹੈ ਕਿ ਇੰਨੀ ਸਖ਼ਤੀ ਹੋਣ ਤੋਂ ਬਾਵਜੂਦ ਵੀ ਇੱਕੋਂ ਹੀ ਰਾਤ ਦੀ ਵਿੱਚ ਚੋਰਾਂ ਨੇ 6 ਦੁਕਾਨਾਂ 'ਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਰਹੇ ਹਨ।

ਨਾਇਟ ਕਰਫਿਊ ਦੌਰਾਨ ਚੌਰਾਂ ਨੇ ਕੀਤਾ 6 ਦੁਕਾਨਾਂ 'ਤੇ ਹੱਥ ਸਾਫ਼
ਨਾਇਟ ਕਰਫਿਊ ਦੌਰਾਨ ਚੌਰਾਂ ਨੇ ਕੀਤਾ 6 ਦੁਕਾਨਾਂ 'ਤੇ ਹੱਥ ਸਾਫ਼

By

Published : Apr 14, 2021, 7:55 AM IST

ਕਪੂਰਥਲਾ: ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਪੂਰੇ ਸੂਬੇ ਵਿੱਚ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਹੈ। ਫਗਵਾੜਾ ਪੁਲਿਸ ਲੋਕਾਂ ਨੂੰ ਕਰਫਿਊ ਦੀ ਪਾਲਣਾ ਕਰਵਾਉਣ ਦੇ ਲਈ ਸਖ਼ਤੀ ਨਾਲ ਪੇਸ਼ ਆ ਕੇ ਚਲਾਨ ਅਤੇ ਮਾਮਲੇ ਦਰਜ ਕਰ ਰਹੀ ਹੈ। ਲੇਕਿਨ ਹੈਰਾਨੀ ਇਸ ਗੱਲ ਦੀ ਹੈ ਕਿ ਇੰਨੀ ਸਖ਼ਤੀ ਹੋਣ ਤੋਂ ਬਾਵਜੂਦ ਵੀ ਇੱਕੋਂ ਹੀ ਰਾਤ ਦੀ ਵਿੱਚ ਚੋਰਾਂ ਨੇ 6 ਦੁਕਾਨਾਂ 'ਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਰਹੇ ਹਨ।

ਨਾਇਟ ਕਰਫਿਊ ਦੌਰਾਨ ਚੌਰਾਂ ਨੇ ਕੀਤਾ 6 ਦੁਕਾਨਾਂ 'ਤੇ ਹੱਥ ਸਾਫ਼

ਲੋਕ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਖਾਸੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਕਰਫ਼ਿਊ ਦੀਆਂ ਹਦਾਇਤਾਂ ਦੀ ਪਾਲਣਾ ਕਰਵਾ ਰਹੀ ਹੈ, ਪਰ ਚੋਰਾਂ ਨੂੰ ਫੜਨ ਦੇ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ।

ਲੋਕਾਂ ਨੇ ਕਿਹਾ ਕਿ ਚੋਰੀ ਹੋਣ ਤੋਂ ਬਾਅਦ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਤਾਂ ਪੁਲਿਸ ਕਈ ਘੰਟਿਆਂ ਤੱਕ ਘਟਨਾਂ ਸਥਾਨ 'ਤੇ ਪੁੱਜੀ। ਇਸ ਦੇ ਚੱਲਦੇ ਲੋਕਾਂ ਦੇ ਵਿੱਚ ਡਰ ਬਣਾਇਆ ਹੋਇਆ ਹੈ। ਇਸ ਮਾਮਲੇ ਸਬੰਧੀ ਫਗਵਾੜਾ ਦੇ ਡੀਐੱਸਪੀ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਿਹਾ ਕਿ ਉਕਤ ਮਾਮਲਿਆਂ ਨੂੰ ਵੇਖਦੇ ਹੋਏ ਉਨ੍ਹਾਂ ਨੇ ਮੀਟਿੰਗ ਸੱਦ ਕੇ ਪੁਲਿਸ ਨੂੰ ਅਲਰਟ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਰਾਂ ਨੂੰ ਉਹ ਗ੍ਰਿਫ਼ਤਾਰ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਣਗੇ।

ABOUT THE AUTHOR

...view details