ਪੰਜਾਬ

punjab

ETV Bharat / state

ਸਕੂਲ 'ਚ ਅਧਿਆਪਕਾਂ ਦੀ ਕਮੀ ਕਾਰਣ ਬੱਚਿਆਂ ਦੇ ਭਵਿੱਖ ਨਾਲ ਹੋ ਰਿਹਾ ਖਿਲਾਵੜ, ਸਥਾਨਕ ਵਾਸੀਆਂ ਨੇ ਕੀਤਾ ਪ੍ਰਦਰਸ਼ਨ - Shortage of teachers in Kapurthala

ਕਪੂਰਥਲਾ ਦੇ ਪਿੰਡ ਲਾਟੀਆਂਵਾਲ ਵਿੱਚ ਬਿਨਾਂ ਕਿਸੇ ਰੈਗੁਲਰ ਅਧਿਆਪਕ ਦੇ 200 ਤੋਂ ਜ਼ਿਆਦਾ ਬੱਚੇ ਪੜ੍ਹਾਈ ਕਰ ਰਹੇ ਹਨ। ਪਿੰਡ ਵਾਸੀਆਂ ਨੇ ਸਰਕਾਰ ਖ਼ਿਲਾਫ਼ ਬੱਚਿਆਂ ਦੇ ਨਾਲ ਪ੍ਰਦਰਸ਼ਨ ਕਰਦਿਆਂ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਪੂਰੀ ਕਰਨ ਦੀ ਮੰਗ ਕੀਤੀ।

There is a huge shortage of teachers in the government elementary school of Kapurthala
ਸਕੂਲ 'ਚ ਅਧਿਆਪਕਾਂ ਦੀ ਕਮੀ ਕਾਰਣ ਬੱਚਿਆਂ ਦੇ ਭਵਿੱਖ ਨਾਲ ਹੋ ਰਿਹਾ ਖਿਲਾਵੜ, ਸਥਾਨਕਵਾਸੀਆਂ ਨੇ ਕੀਤਾ ਪ੍ਰਦਰਸ਼ਨ

By

Published : May 26, 2023, 8:46 PM IST

ਅਸਾਮੀਆਂ ਮਨਜ਼ੂਰ ਹੋਣ ਦੇ ਬਾਵਜੂਦ ਸਕੂਲ ਅਧਿਆਪਕਾਂ ਤੋਂ ਸੱਖਣਾ

ਕਪੂਰਥਲਾ: ਪਿੰਡ ਲਾਟੀਆਂਵਾਲ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਅਧਿਆਪਕ ਦੀ ਗਿਣਤੀ ਪੂਰੀ ਕਰਨ ਦੀ ਮੰਗ ਨੂੰ ਲੈਕੇ ਪਿੰਡ ਵਾਸੀਆਂ ਵੱਲੋਂ ਸਕੂਲ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਹਰਬੰਸ ਮੱਟੂ, ਕਮਲ ਕੁਮਾਰ ਥਾਪਰ ਅਤੇ ਓਮ ਪ੍ਰਕਾਸ਼ ਲਾਟੀਆਂਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਵਧੀਆ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਦਿਹਾਤੀ ਖੇਤਰਾਂ ਵਿੱਚ ਸਿੱਖਿਆ ਦਾ ਇੰਨਾ ਮਾੜਾ ਹਾਲ ਹੈ ਕਿ ਸਕੂਲਾਂ ਵਿੱਚ ਅਧਿਆਪਕ ਨਹੀਂ ਪੂਰੇ ਕੀਤੇ ਜਾ ਰਹੇ।

ਬੱਚਿਆਂ ਦੇ ਭਵਿੱਖ ਨਾਲ ਖਿਲਵਾੜ:ਉਨ੍ਹਾਂ ਕਿਹਾ ਕਿ ਪਿੰਡ ਲਾਟੀਆਵਾਲ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਭਵਿੱਖ ਨਾਲ ਸਰਕਾਰ ਖਿਲਵਾੜ ਕਰਨਾ ਬੰਦ ਕਰੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਐਲੀਮੈਂਟਰੀ ਸਕੂਲ ਲਾਟੀਆਵਾਲ ਵਿਖੇ ਮਨਜ਼ੂਰ ਸ਼ੁਦਾ ਅਸਾਮੀਆਂ ਅਨੁਸਾਰ ਅਧਿਆਪਕਾਂ ਦੀ ਗਿਣਤੀ ਪੂਰੀ ਕੀਤੀ ਜਾਵੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 8 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਦੇ ਸਕੂਲ ਵਿੱਚ ਅਧਿਆਪਕ ਪੱਕੇ ਤੌਰ 'ਤੇ ਨਾਂ ਭੇਜੇ ਗਏ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।

6 ਈਟੀਟੀ ਅਧਿਆਪਕਾਂ,1 ਹੈੱਡ ਟੀਚਰ ਸਮੇਤ ਕੁੱਲ 7 ਅਸਾਮੀਆਂ ਮਨਜੂਰ: ਉਨਾਂ ਕਿਹਾ ਕਿ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਉਨਾਂ ਦੇ ਪਿੰਡ ਦੇ 230 ਬੱਚੇ ਪੜ੍ਹਦੇ ਹਨ ਅਤੇ ਇਨ੍ਹਾਂ ਨੂੰ ਪੜਾਉਣ ਲਈ ਇੱਕ ਵੀ ਪੱਕਾ ਅਧਿਆਪਕ ਨਹੀਂ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਡੈਪੂਟੇਸ਼ਨ ਰਾਹੀਂ ਸਮਾਂ ਟਪਾਊ ਕੰਮ ਚਲਾ ਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਮੌਕੇ ਸਕੂਲ ਵਿੱਚ ਮੌਜੂਦ ਇੱਕੋ ਇੱਕ ਅਧਿਆਪਕਾ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੀ ਬਦਲੀ ਕਰੀਬ 2 ਸਾਲ ਪਹਿਲਾਂ ਹੋ ਗਈ ਸੀ ਪਰ ਕੋਈ ਹੋਰ ਅਧਿਆਪਕ ਨਾ ਹੋਣ ਕਾਰਨ ਉਸ ਦੀ ਬਦਲੀ ਮਨਜ਼ੂਰ ਨਹੀਂ ਹੋ ਰਹੀ। ਉਨਾਂ ਦੱਸਿਆ ਕਿ ਸਕੂਲ ਵਿੱਚ 6 ਈ ਟੀ ਟੀ ਅਧਿਆਪਕਾਂ ਅਤੇ 1 ਹੈੱਡ ਟੀਚਰ ਸਮੇਤ ਕੁੱਲ 7 ਅਸਾਮੀਆਂ ਮਨਜੂਰ ਹਨ ਪਰ ਇਸ ਵੇਲੇ ਕੋਈ ਵੀ ਰੈਗੂਲਰ ਅਧਿਆਪਕ ਨਹੀਂ ਹੈ। ਉਨਾਂ ਦੱਸਿਆ ਕਿ ਡਡਵਿੰਡੀ ਸੈਂਟਰ ਵੱਲੋਂ ਇੱਕ ਟੀਚਰ ਡੈਪੂਟੇਸ਼ਨ ਤੇ ਭੇਜਿਆ ਜਾਂਦਾ ਹੈ। ਪ੍ਰਦਰਸ਼ਨ ਦੌਰਾਨ ਓਮ ਪ੍ਰਕਾਸ਼, ਕਮਲ ਕੁਮਾਰ, ਬਲਾਕ ਸੰਮਤੀ ਮੈਂਬਰ ਭਜਨ ਸਿੰਘ, ਪ੍ਰੇਮ ਸਿੰਘ, ਭਜਨ ਸਿੰਘ, ਜਥੇਦਾਰ ਜੀਤ ਸਿੰਘ, ਜੋਗਾ ਸਿੰਘ, ਪੂਰਨ ਸਿੰਘ, ਗੁਰਮੀਤ ਰਾਮ ਚੌਕੀਦਾਰ, ਬੂਟਾ ਸਿੰਘ, ਵੀਰ ਸਿੰਘ, ਮਨੋਹਰ ਸਿੰਘ, ਬਲਵੀਰ ਸਿੰਘ ਅਤੇ ਮੰਗਲ ਵਿਸ਼ੇਸ਼ ਤੌਰ ਉੱਤੇ ਮੌਜੂਦ ਰਹੇ।

ABOUT THE AUTHOR

...view details