ਕਪੂਰਥਲਾ :ਸੁਲਤਾਨਪੁਰ ਲੋਧੀ ਇਕ ਇਤਿਹਾਸਿਕ ਨਗਰੀ ਹੈ। ਇਸ ਇਤਹਾਸਿਕ ਨਗਰੀ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 7 ਇਤਿਹਾਸਿਕ ਗੁਰਦੁਆਰੇ ਹਨ। ਸ਼੍ਰੀ ਗੂਰੁ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਚ ਹੀ ਸਭ ਤੋਂ ਜਿਆਦਾ ਸਮਾਂ 14 ਸਾਲ 9 ਮਹੀਨੇ ਬਤੀਤ ਕੀਤੇ ਹਨ। ਇੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਮਾਤਾ ਸੁਲਖਣੀ ਜੀ ਨਾਲ ਹੋਈ ਸੀ।ਇਸੇ ਹੀ ਪਵਿਤਰ ਨਗਰੀ ਨੂੰ ਨਨਕਾਣਾ ਸਾਹਿਬ ਨਾਲ ਵੀ ਜਾਣਿਆ ਜਾਂਦਾ ਹੈ। ਇਸ ਪਵਿਤਰ ਨਗਰੀ ਵਿਚ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤ ਆ ਕੇ ਇਥੋਂ ਦੇ ਸਿੱਖ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰ ਕੇ ਨਿਹਾਲ ਹੁੰਦੇ ਹਨ।
ਗੁਰਦੁਆਰਾ ਸ੍ਰੀ ਬੇਰ ਸਾਹਿਬ :ਇਹ ਗੁਰਦੁਵਾਰਾ ਸ਼੍ਰੀ ਬੇਰ ਸਾਹਿਬ ਹੈ। ਇਹ ਗੁਰਦੁਆਰਾ ਸ਼ਹਿਰ ਦੇ ਲਹਿੰਦੇ ਪਾਸੇ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਇਸ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਸੁੰਦਰ ਬਣਾਇਆ ਗਿਆ ਹੈ। ਇਹ ਗੁਰਦੁਆਰਾ ਪਵਿੱਤਰ ਵੇਈਂ ਦੇ ਬਿਲਕੁਲ ਨਜਦੀਕ ਹੈ। ਇਸ ਜਗ੍ਹਾ ਉੱਤੇ ਇਕ ਭੋਰਾ ਸਾਹਿਬ ਵੀ ਹੈ, ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ 17 ਦਿਨ ਤਪੱਸਿਆ ਕੀਤੀ ਸੀ। ਇਸ ਭੋਰਾ ਸਾਹਿਬ ਨੂੰ ਬਹੁਤ ਸੁੰਦਰ ਬਣਿਆ ਗਇਆ ਹੈ, ਇਥੇ ਇਕ ਬੇਰੀ ਵੀ ਹੈ। ਇਹ ਬੇਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਹੈ।
ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ :ਇਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਰਹਿੰਦੀ ਸੀ। ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਥਾਂ ਉੱਤੇ ਆਪਣੀ ਭੈਣ ਕੋਲ ਆਏ ਸਨ। ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਦੀ ਮਾਤਾ ਸੁਲਖਣੀ ਜੀ ਨਾਲ ਹੋਈ ਸੀ। ਇਥੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਚੱਲ ਕੇ ਬਟਾਲਾ ਵਿਖੇ ਗਈ ਸੀ। ਇਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਸਪੁੱਤਰਾਂ ਨੇ ਜਨਮ ਲਿਆ ਸੀ।
ਗੁਰਦੁਆਰਾ ਸ਼੍ਰੀ ਸੰਤ ਘਾਟ :ਇਹ ਗੁਰਦੁਆਰਾ ਸ਼ਹਿਰ ਦੇ ਚੜ੍ਹਦੇ ਪਾਸੇ ਪਵਿੱਤਰ ਵੇਈਂ ਦੇ ਬਿਲਕੁਲ ਉਪਰ ਸਥਿਤ ਹੈ। ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਵੇਈਂ ਵਿਚ ਟੁੱਬੀ ਮਾਰੀ ਸੀ ਅਤੇ ਤਿਨ ਦਿਨ ਅਲੋਪ ਰਹੇ ਅਤੇ ਇਸ ਜਗ੍ਹਾ ਉੱਤੇ ਤੀਸਰੇ ਦਿਨ ਵੇਈਂ ਵਿੱਚੋਂ ਨਿਕਲੇ ਸਨ ਅਤੇ ਅਕਾਲ ਪੁਰਖ ਤੋਂ ਮੁਲ ਮੰਤਰ ਦਾ ਜਾਪ ਲੈ ਕੇ ਆਏ ਸਨ। ਇਹ ਉਹੀ ਗੁਰਦੁਆਰਾ ਹੈ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋ ਪਹਿਲਾਂ ਮੂਲ ਮੰਤਰ ਦਾ ਜਾਪ ਕੀਤਾ ਸੀ।