ਪੀੜਤ ਪਰਿਵਾਰ ਨੇ ਇਨਸਾਫ ਦੀ ਲਗਾਈ ਗੁਹਾਰ ਕਪੂਰਥਲਾ:ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਜ਼ਿਲ੍ਹਾ ਕਪੂਰਥਲਾ ਤੋਂ ਆਇਆ, ਜਿੱਥੇ ਚੋਰ ਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਪੀਟਰ ਵਿਰਦੀ ਦੇ ਜੱਦੀ ਘਰ ਵਿੱਚ ਦਾਖਲ ਹੋਏ ਤੇ ਘਰ ਦਾ ਵਿਰਾਸਤੀ ਸਾਰਾ ਸਮਾਨ ਲੈ ਕੇ ਫਰਾਰ ਹੋ ਗਏ।
ਦਾਨੀ ਪਰਿਵਾਰ:-ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਇੰਗਲੈਂਡ ਸਥਿਤ ਉਹ ਪਰਿਵਾਰ ਹੈ, ਜਿਸ ਨੇ ਇੰਗਲੈਂਡ ਵਿੱਚ ਰਾਣੀ ਜਿੰਦਾ ਦਾ ਹਾਰ ਖਰੀਦਿਆ ਸੀ ਅਤੇ ਨਨਕਾਣਾ ਸਾਹਿਬ ਦੀ ਉਸਾਰੀ ਲਈ 5 ਹਜ਼ਾਰ ਬਿਲੀਅਨ ਡਾਲਰ ਦਾਨ ਕੀਤੇ ਸਨ। ਪੀਟਰ ਵਿਰਦੀ ਦਾ ਸ਼ੇਖੂਪੁਰ, ਕਪੂਰਥਲਾ ਵਿੱਚ ਇੱਕ ਜੱਦੀ ਘਰ ਹੈ, ਜਿਸ ਨੂੰ ਉਸ ਨੇ ਪੁਰਾਣੇ ਸਮਿਆਂ ਵਾਂਗੂ ਸੰਭਾਲਿਆ ਹੋਇਆ ਹੈ।
ਵਿਰਾਸਤੀ ਸਮਾਨ ਚੋਰੀ:- ਦੱਸ ਦਈਏ ਕਿ ਵਿਰਦੀ ਪਰਿਵਾਰ ਦੀ ਕਰੋੜਾਂ ਰੁਪਏ ਦੀ ਵਿਰਾਸਤ ਇਸ ਘਰ ਵਿੱਚ ਪਈ ਸੀ, ਜਿਸ ਵਿੱਚ ਦਾਦੀ ਦੇ ਵਿਆਹ ਦਾ ਕੀਮਤੀ ਸਮਾਨ, ਵਿਆਹ ਦਾ ਸਾਰਾ ਸਮਾਨ, ਘੜੀਆਂ, ਉਸ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸੋਨੇ ਦਾ ਸਮਾਨ, ਇੰਨਾ ਹੀ ਨਹੀਂ ਵਿਰਦੀ ਪਰਿਵਾਰ ਨੇ ਪੂਰੇ ਦੇਸ਼ ਵਿਚ ਆਕਸੀਜਨ ਦੀਆਂ ਕਿੱਟਾਂ ਦੀ ਵਰਤੋਂ ਕੀਤੀ। ਕੋਰੋਨਾ ਦੇ ਦੌਰ ਵਿੱਚ ਮਸ਼ੀਨਾਂ ਵੰਡੀਆਂ ਗਈਆਂ, ਉਹ ਵੀ ਇਸ ਘਰ ਵਿੱਚ ਪਈਆਂ, ਉਹ ਵੀ ਚੋਰ ਚੁੱਕ ਕੇ ਲੈ ਗਏ।
ਪੀੜਤ ਪਰਿਵਾਰ ਨੇ ਇਨਸਾਫ ਦੀ ਲਗਾਈ ਗੁਹਾਰ:-ਇਸ ਦੌਰਾਨ ਹੀ ਚੋਰੀ ਦੀ ਵਾਰਦਾਤ ਬਾਰੇ ਗੱਲਬਾਤ ਕਰਦਿਆ ਪੀਟਰ ਵਿਰਦੀ ਦੇ ਪਿਤਾ ਹਰਭਜਨ ਵਿਰਦੀ ਨੇ ਕਿਹਾ ਕਿ ਕਪੂਰਥਲਾ ਦੇ ਸ਼ੇਖੂਪੁਰ ਵਿੱਚ ਉਹਨਾਂ ਦਾ ਜੱਦੀ ਘਰ ਹੈ, ਜਿੱਥੇ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਪਈਆਂ ਸਨ, ਪਰ ਚੋਰ ਸਭ ਕੁਝ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਫੜ੍ਹ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਵਿਰਾਸਤੀ ਸਮਾਨ ਉਨ੍ਹਾਂ ਨੂੰ ਵਾਪਸ ਕੀਤੇ ਜਾਣ, ਕਿਉਂਕਿ ਇਹ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਅਨਮੋਲ ਹਨ। ਇਸ ਦੌਰਾਨ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।