ਪੰਜਾਬ

punjab

ETV Bharat / state

ਸੱਤ ਸਾਲਾ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਓਣ ਵਾਲਾ ਪੁਲਿਸ ਅੜਿੱਕੇ - victim of lust created 7-year-old girl

ਪਿਛਲੇ ਦਿਨੀਂ ਰੇਲ ਕੋਚ ਫੈਕਟਰੀ 'ਚ ਇੱਕ 7 ਸਾਲ ਦੀ ਬੱਚੀ ਨਾਲ ਜਬਰ ਜਨਾਹ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਬੁੱਧਵਾਰ ਨੂੰ ਮੁਲਜ਼ਮ ਕਾਬੂ ਕਰ ਲਿਆ ਹੈ।

ਫ਼ੋਟੋ
ਫ਼ੋਟੋ

By

Published : Mar 17, 2021, 5:46 PM IST

ਸੁਲਤਾਨਪੁਰ ਲੋਧੀ: ਪਿਛਲੇ ਦਿਨੀਂ ਰੇਲ ਕੋਚ ਫੈਕਟਰੀ 'ਚ ਇੱਕ 7 ਸਾਲ ਦੀ ਬੱਚੀ ਨਾਲ ਜਬਰ ਜਨਾਹ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਬੁੱਧਵਾਰ ਨੂੰ ਮੁਲਜ਼ਮ ਕਾਬੂ ਕਰ ਲਿਆ ਹੈ।

ਸੱਤ ਸਾਲਾ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਓਣ ਵਾਲਾ ਪੁਲਿਸ ਅੜਿੱਕੇ

ਡੀਐਸਪੀ ਸਰਵਨ ਸਿੰਘ ਨੇ ਕਿਹਾ ਕਿ ਸੋਮਵਾਰ ਦੁਪਹਿਰ 7 ਸਾਲ ਕੁੜੀ ਝੁੱਗੀ ਵਿੱਚ ਇੱਕਲੀ ਸੀ। ਉਸ ਦੇ ਮਾਤਾ ਪਿਤਾ ਕੰਮ 'ਤੇ ਗਏ ਸਨ। ਇਸ ਦੌਰਾਨ 30 ਸਾਲਾ ਗੁਆਂਢੀ ਨੇ ਬਿਸਕੁਟ ਦੇ ਪੈਕੇਟ ਨਾਲ ਕੁੜੀ ਨੂੰ ਲਾਲਚ ਦੇ ਕੇ ਕੋਲ ਬੁਲਾਇਆ ਅਤੇ ਖਾਲੀ ਝੁੱਗੀ ਵਿੱਚ ਲੈ ਗਿਆ। ਉੱਥੇ ਉਸ ਨੇ ਲੜਕੀ ਨਾਲ ਜਬਰ ਜਨਾਹ ਕੀਤਾ। ਜਦੋਂ ਮਾਪੇ ਕੰਮ ਤੋਂ ਵਾਪਸ ਘਰ ਆਏ ਤਾਂ ਧੀ ਨੂੰ ਘਰ ਨਾ ਦੇਖ ਕੇ ਉਸ ਦੀ ਭਾਲ ਕਰਨ ਲੱਗੇ। ਭਾਲ ਦੌਰਾਨ ਉਨ੍ਹਾਂ ਨੂੰ ਉਨ੍ਹਾਂ ਧੀ ਕੁੱਝ ਹੀ ਦੂਰੀ 'ਤੇ ਝੁੱਗੀ ਵਿੱਚ ਇੱਕ ਖੂਨੀ ਹਾਲਤ ਵਿੱਚ ਪਈ ਹੋਈ ਮਿਲੀ। ਪੁਲਿਸ ਨੇ ਬੁੱਧਵਾਰ ਨੂੰ ਮੁਲਜ਼ਮ ਕਾਬੂ ਕਰ ਲਿਆ ਹੈ।

ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਬਿਹਾਰ ਦਾ ਵਾਸੀ ਹੈ ਇੱਥੇ ਮਜ਼ਦੂਰੀ ਕਰਦੇ ਹਨ ਤੇ ਮੁਲਜ਼ਮ ਵੀ ਬਿਹਾਰ ਦਾ ਵਾਸੀ ਹੈ। ਉਨ੍ਹਾਂ ਕਿਹਾ ਕਿ ਪੀੜਤਾ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਹੁਣ ਉਹ ਦੀ ਹਾਲਤ ਸਥਿਰ ਹੈ। ਪੀੜਤਾ ਦਾ ਹਾਲ ਜਾਣਨ ਲਈ ਐਸਐਸਪੀ ਕੰਵਰਦੀਪ ਕੌਰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਪਹੁੰਚੇ।

ABOUT THE AUTHOR

...view details