ਕਪੂਰਥਲਾ : ਜੇਲ੍ਹ ਵਿੱਚੋ ਪੇਸ਼ੀ 'ਤੇ ਲਿਆਉਂਦਾ ਕੈਦੀ ਕੁਝ ਹੀ ਪਲਾਂ ਵਿੱਚ ਪੁਲਿਸ ਨੂੰ ਚਕਮਾ ਦੇ ਕੇ ਹਿਰਾਸਤ ਵਿਚੋਂ ਫਰਾਰ ਹੋ ਗਿਆ। ਪਰ, ਪੁਲਿਸ ਦੀ ਮੁਸਤੈਦੀ ਦੇ ਚੱਲਦਿਆਂ 2 ਘੰਟੇ ਦੀ ਕੜੀ ਮਿਹਨਤ ਤੋਂ ਬਾਅਦ ਪੁਲਿਸ ਨੇ ਉਕਤ ਕੈਦੀ ਨੂੰ ਕਾਬੂ ਵੀ ਕਰ ਲਿਆ। ਮਿਲੀ ਜਾਣਕਾਰੀ ਮੁਤਾਬਿਕ ਕਪੂਰਥਲਾ ਵਿਖੇ ਵੀਰਵਾਰ ਨੂੰ ਢਿਲਵਾਂ ਪੁਲਿਸ ਵੱਲੋਂ ਜੇਲ ਵਿੱਚ ਚੋਰੀ ਦੇ ਮਾਮਲੇ ਵਿੱਚ ਬੰਦ ਮੁਲਜਮ ਨੁੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਪੁਲਿਸ ਨੂੰ ਚਕਮਾਂ ਨੁੰ ਦੇ ਕੇ ਮੁਲਜਮ ਫਰਾਰ ਹੋ ਗਿਆ। ਪਰ, ਪੁਲਿਸ ਨੇ ਨਾਲ ਹੀ ਘੇਰਾਬੰਦੀ ਕਰਕੇ ਪੁਲਿਸ ਪਾਰਟੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਇਕ ਪੈਲੇਸ ਦੇ ਕੋਲੋਂ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
Kapurthla News : ਜੇਲ੍ਹ ਚੋਂ ਪੇਸ਼ੀ 'ਤੇ ਲਿਆਉਂਦਾ ਕੈਦੀ ਚਕਮਾ ਦੇ ਕੇ ਹੋਇਆ ਫਰਾਰ, ਪੁਲਿਸ ਨੇ 2 ਘੰਟਿਆਂ 'ਚ ਕੀਤਾ ਕਾਬੂ - crime in punjab
ਕਪੂਰਥਲਾ ਵਿਖੇ ਵੀਰਵਾਰ ਨੂੰ ਢਿਲਵਾਂ ਪੁਲਿਸ ਵੱਲੋਂ ਜੇਲ ਵਿੱਚ ਚੋਰੀ ਦੇ ਮਾਮਲੇ ਵਿੱਚ ਬੰਦ ਮੁਲਜਮ ਨੁੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਪੁਲਿਸ ਨੂੰ ਚਕਮਾਂ ਨੁੰ ਦੇ ਕੇ ਮੁਲਜਮ ਫ਼ਰਾਰ ਹੋ ਗਿਆ
ਥੋੜੀ ਜਿਹੀ ਢਿਲ ਕਾਰਨ ਹੋਇਆ ਫਰਾਰ :ਦੱਸਣਯੋਗ ਹੈ ਕਿ ਚੋਰੀ ਦੇ ਮਾਮਲੇ ਵਿੱਚ ਜੇਲ ਵਿੱਚ ਬੰਦ ਪਵਨਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਲਵੰਡੀ ਚੋਧਰੀਆਂ ਨੁੰ ਜਦ ਥਾਣਾ ਢਿੱਲਵਾਂ ਦੀ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ ਵਾਪਿਸ ਜੇਲ ਲਿਜਾਇਆ ਜਾ ਰਿਹਾ ਸੀ, ਤਾਂ ਪੁਲਿਸ ਨੁੰ ਚਕਮਾਂ ਦੇ ਕੇ ਮੁਲਜਮ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਮੁਲਜ਼ਮ ਦੀ ਫ਼ਰਾਰ ਹੋਣ ਦੀ ਸੂਚਨਾ ਮਿਲਦੇ ਹੀ ਹਰਕਤ ਵਿੱਚ ਆਈ ਜਿਲਾ ਪੁਲਸ ਵੱਲੋਂ ਸ਼ਹਿਰ ਵਿੱਚ ਥਾਂ-ਥਾਂ ਛਾਪੇਮਾਰੀ ਕੀਤੀ ਗਈ । ਇਸ ਛਾਪੇਮਾਰੀ ਵਿੱਚ ਜ਼ਿਲ੍ਹਾ ਪੁਲਿਸ ਅਤੇ ਪੀਸੀਆਰ ਟੀਮ ਦੇ ਇੰਚਰਾਜ ਦਰਸ਼ਨ ਸਿੰਘ ਨੁੰ ਆਮ ਜਨਤਾ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਮੁਲਜਮ ਦੀ ਭਾਲ ਲਈ ਖਾਲੀ ਪਲਾਟਾਂ ਵਿੱਚ ਉੱਗੀ ਬੂਟੀ ਨੁੰ ਪੁਲਿਸ ਪਾਰਟੀ ਦੇ ਨਾਲ ਖੰਗਲਾਣਾ ਸ਼ੁਰੂ ਕੀਤਾ। ਕਰੀਬ 2 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਆਖਿਰਕਾਰ ਮੁਲਜਮ ਪੁਲਿਸ ਅੜਿਕੇ ਚੜ੍ਹਿਆ।
- BKU ਸਿੱਧੂਪੁਰ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਕੀਤਾ ਪ੍ਰਦਰਸ਼ਨ, ਕਿਹਾ- ਸੂਬਾ ਅਤੇ ਕੇਂਦਰ ਸਰਕਾਰ ਨੇ ਨਹੀਂ ਨਿਭਾਈ ਜ਼ਿੰਮੇਵਾਰੀ
- Instagram Group Mention Feature: ਮੇਟਾ Instagram Stories ਲਈ ਲੈ ਕੇ ਰਿਹਾ ਨਵਾਂ ਫੀਚਰ, ਇੱਕ ਤੋਂ ਜ਼ਿਆਦਾ ਲੋਕਾਂ ਨੂੰ ਟੈਗ ਕਰਨਾ ਹੋਵੇਗਾ ਆਸਾਨ
- 'ਹਰ ਸੱਥ ਵਿੱਚ ਅਕਾਲੀ ਦਲ' ਤਹਿਤ ਕੀਤੀ ਗਈ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ, ਡਾ.ਦਲਜੀਤ ਚੀਮਾ ਨੇ ਕੀਤੀ ਆਗੂਆਂ ਨਾਲ ਮੀਟਿੰਗ
ਲੋਕਾਂ ਦੇ ਸਹਿਯੋਗ ਲਈ ਪੁਲਿਸ ਨੇ ਕੀਤਾ ਧੰਨਵਾਦ :ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਪੁਲਿਸ ਮੁਲਾਜ਼ਮਾਂ ਦੀ ਥੋੜੀ ਜਿਹੀ ਢਿੱਲ ਕਾਰਨ ਇਸ ਨੂੰ ਭੱਜਣ ਦੀ ਆਸਾਨੀ ਲੱਗੀ ਤਾਂ ਮੁਲਜ਼ਮ ਫਰਾਰ ਹੋ ਗਿਆ। ਕਿਉਕਿ ਕੋਈ ਵੀ ਕੈਦੀ ਹੋਵੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਲੱਗਿਆਂ ਹੱਥਕੜੀਆਂ ਤੋਂ ਮੁਕਤ ਕੀਤਾ ਜਾਂਦਾ ਹੈ। ਇਸ ਦਾ ਫਾਇਦਾ ਇਸ ਮੁਲਜ਼ਮ ਨੇ ਚੁੱਕਿਆ। ਉੱਥੇ ਹੀ, ਉਨ੍ਹਾਂ ਸਥਾਨਕ ਲੋਕਾਂ ਦਾ ਵੀ ਧੰਨਵਾਦ ਕੀਤਾ ਕਿ ਲੋਕਾਂ ਦੇ ਸਹਿਯੋਗ ਨਾਲ ਪੁਲਿਸ ਨੂੰ ਸਫਲਤਾ ਮਿਲੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਹੋਰ ਵੀ ਚੁੱਕਣੀ ਹੋਵੇਗੀ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਤਰ੍ਹਾਂ ਪੁਲਿਸ ਦਾ ਸਾਥ ਦੇਣ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹਰ ਇਕ ਅਪਰਾਧੀ ਨੂੰ ਕਾਬੂ ਕੀਤਾ ਜਾ ਸਕੇ ਅਤੇ ਹੋਣ ਵਾਲੇ ਅਪਰਾਧ ਰੋਕੇ ਜਾ ਸਕਣ।