ਕਪੂਰਥਲਾ: ਪੰਜਾਬ 'ਚ ਹਰ ਪਾਸੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਕਈ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉੱਧਰ ਹੁਣ ਸੁਲਤਾਨਪੁਰ ਲੋਧੀ ਵਾਸੀਆਂ ਨੂੰ ਵੀ ਹੜ੍ਹ ਦਾ ਖ਼ਤਰਾ ਸਤਾ ਰਿਹਾ ਹੈ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ ਨਦੀ ਅਤੇ ਗੁਰਦੁਆਰਾ ਸੰਤ ਘਾਟ, ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਬੂਸੋਵਾਲ ਲਾਗੇ ਬਣੇ ਪਲਟੂਨ ਪੁਲ ਪਾਣੀ ਦਾ ਪੱਧਰ ਵੱਧਣ ਨਾਲ ਟੁੱਟਣੇ ਸ਼ੁਰੂ ਹੋ ਗਏ ਹਨ ।
ਪਵਿੱਤਰ ਕਾਲੀ ਵੇਈਂ ਨਦੀ ’ਤੇ 550 ਸਾਲਾਂ ਪੁਰਾਣੇ ਪਲਟੂਨ ਪੁਲ ਟੁੱਟੇ - ਪਲਟੂਨ ਪੁਲ ਪਾਣੀ ਦਾ ਪੱਧਰ ਵੱਧਣ ਨਾਲ ਟੁੱਟਣੇ ਸ਼ੁਰੂ
ਸੁਲਤਾਨਪੁਰ ਲੋਧੀ ਦੇ ਲੋਕ ਡਰ ਦੇ ਮਾਹੌਲ 'ਚ ਜਿਓਂਣ ਲਈ ਮਜ਼ਬੂਰ ਹੋ ਗਏ ਹਨ। ਪਵਿੱਤਰ ਕਾਲੀ ਵੇਈਂ ਨਦੀ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਤੇ ਇਹ ਕਿਸੇ ਵੀ ਸਮੇਂ ਉਫਾਨ ਉੱਤੇ ਆ ਸਕਦੀ ਹੈ।
ਸ਼ਹਿਰ ਵਾਸੀਆਂ ਦੀ ਮੰਗ: ਕਾਬਲੇਜ਼ਿਕਰ ਹੈ ਕਿ ਪਾਣੀ ਦੀ ਨਿਕਾਸੀ 'ਚ ਰੁਕਾਵਟ ਆ ਰਹੀ ਹੈ। ਜਿਸ ਕਾਰਨ ਸੁਲਤਾਨਪੁਰ ਲੋਧੀ ਡੁੱਬਣ ਦੀ ਕਗਾਰ 'ਤੇ ਆ ਗਿਆ ਹੈ।ਇਸ ਮੌਕੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪਲਟਊਨ ਪੁਲ ਦੇ ਨਜ਼ਦੀਕ ਤੋਂ ਸਫਾਈ ਕਰਵਾਈ ਜਾਵੇ ਜੋ ਸੁਲਤਾਨਪੁਰ ਲੋਧੀ ਨੂੰ ਹੜ੍ਹ ਦੀ ਮਾਰ ਤੋਂ ਬਚਾਇਆ ਜਾਵੇ। ਗੌਰਤਲਬ ਹੈ ਕਿ ਪਵਿੱਤਰ ਕਾਲੀ ਵੇਈਂ ਨਦੀ ਵੀ ਆਪਣੇ ਪੂਰੇ ਉਫਾਨ 'ਤੇ ਹੈ।ਨਦੀ ਦਾ ਪਾਣੀ ਇੰਨ੍ਹਾਂ ਜਿਆਦਾ ਵੱਧ ਚੁੱਕਾ ਹੈ ਕਿ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਚੁੱਕਾ ਹੈ।
- ਪੰਜਾਬ 'ਚ ਹੜ੍ਹਾਂ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ 5 ਲਾਪਤਾ, ਪ੍ਰਭਾਵਿਤ ਇਲਾਕਿਆਂ ਲਈ ਸਰਕਾਰ ਨੇ ਬਣਵਾਏ ਫੂਡ ਤੇ ਮੈਡੀਕਲ ਪੈਕੇਟ
- Sultanpur Lodhi: ਅਲੂਵਾਲ ਸਰੂਵਾਲ ਦੇ ਮੁੱਖ ਧੁੱਸੀ ਬੰਨ੍ਹ ਵਿੱਚ 3 ਥਾਵਾਂ ਤੋਂ ਪਾੜ, ਲੋਕਾਂ ਦਾ ਰੋਸ- "ਸਿਰਫ਼ ਗੇੜੇ ਮਾਰ ਕੇ ਹੀ ਚਲੇ ਜਾਂਦੇ ਨੇ ਅਧਿਕਾਰੀ"
- ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਖੁਦ ਹੜ੍ਹਾਂ ਦੇ ਪਾਣੀ ਵਿੱਚ ਉੱਤਰੇ
ਕਿਸੇ ਸਮੇਂ ਵੀ ਡੁੱਬ ਸਕਦਾ ਹੈ ਸੁਲਤਾਨਪੁਰ: ਇਸ ਦੌਰਾਨ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੂਰੀ ਜ਼ਿੰਦਗੀ ਵਿੱਚ ਵੇਈਂ ਅੰਦਰ ਇੰਨ੍ਹਾਂ ਪਾਣੀ ਕਦੇ ਨਹੀਂ ਸੀ ਵੇਖਿਆ ਪਰ ਹੁਣ ਜੋ ਹਾਲਾਤ ਬਣਦੇ ਜਾ ਰਹੇ ਹਨ ਉਸਨੂੰ ਵੇਖਕੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਪਾਣੀ ਸ਼ਹਿਰ ਵਿੱਚ ਵੱਡੀ ਤਬਾਹੀ ਦਾ ਸੰਕੇਤ ਦੇ ਰਿਹਾ ਹੈ। ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਹ ਅਪੀਲ ਕੀਤੀ ਹੈ ਕਿ ਇਸ ਉੱਪਰ ਜਲਦ ਕਾਬੂ ਪਾਇਆ ਜਾਵੇ ਨਹੀਂ ਤਾਂ ਪਾਣੀ ਕੁੱਝ ਪਲਾਂ ਵਿੱਚ ਸ਼ਹਿਰ ਅੰਦਰ ਤਬਾਹੀ ਮਚਾ ਦੇਵੇਗਾ। ਜ਼ਿਕਰਯੋਗ ਹੈ ਕਿ ਸੂਬੇ ਭਰ ਵਿੱਚ ਹਰ ਪਾਸੇ ਹੜ੍ਹਾਂ ਦੇ ਨਾਲ ਤਬਾਹੀ ਦਾ ਮੰਜ਼ਰ ਬਣਿਆ ਹੋਇਆ ਹੈ।ਜੋ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਆਫਤ ਤੋਂ ਨਿਜਾਤ ਪਾਉਣ ਦੇ ਲਈ ਸਰਕਾਰ ਵੱਲੋਂ ਹਰ ਪਖੋਂ ਸੰਭਵ ਯਤਨ ਕੀਤੇ ਜਾ ਰਹੇ ਹਨ, ਪਰ ਇਹ ਸਭ ਯਤਨ ਅਜੇ ਤੱਕ ਫੇਲ ਸਾਬਿਤ ਹੋ ਰਹੇ ਹਨ। ਪਾਣੀ ਦਾ ਪੱਧਰ ਜਿਆਦਾ ਹੈ ਕਿ ਜੋ ਇਲਾਕੇ ਹੜ੍ਹ ਪ੍ਰਭਾਵਿਤ ਹਨ ਉਸਦੇ ਨਾਲ ਲਗਦੇ ਇਲਾਕੇ ਵੀ ਹੁਣ ਇਸਦੀ ਚਪੇਟ ਵਿੱਚ ਆਉਣਾ ਸ਼ੁਰੂ ਹੋ ਚੁੱਕੇ ਹਨ।