ਕਪੂਰਥਲਾ:ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ (Sultanpur Lodhi) ਦੇ ਫੱਤੂਢੀਂਗਾ ਦੇ 6 ਪਿੰਡਾਂ ’ਚ ਵੱਖ-ਵੱਖ ਸੜਕਾਂ ਦੀ ਨਵੀਂ ਉਸਾਰੀ ਦੇ ਨੀਂਹ ਪੱਥਰ ਰੱਖੇ। ਇਨਾਂ 6 ਸੜਕਾਂ ਦੇ ਨਿਰਮਾਣ ਉੱਪਰ ਪੰਜਾਬ ਸਰਕਾਰ ਵਲੋਂ 1.55 ਕਰੋੜ ਰੁਪਏ ਖਰਚ ਕੀਤੇ ਜਾਣਗੇ। ਜਿੰਨਾ ਵਿਚ 30 ਲੱਖ ਦੀ ਲਾਗਤ ਨਾਲ ਪਿੰਡ ਖਾਲੂ ਤੋਂ ਪੁਰਾਣਾ ਕੋਲਿਆਂਵਾਲੀ ਤੱਕ ਨਵੀਂ ਸੜਕ, ਖੀਰਾਂ ਵਾਲੀ ਪਿੰਡ ਵਿਚ 25 ਲੱਖ ਦੀ ਲਾਗਤ ਨਾਲ ਕਪੂਰਥਲਾ ਮਾਰਗ ਤੋਂ ਚੱਕ ਗੋਪੀ ਤੱਕ ਨਵੀਂ ਸੜਕ, 10 ਲੱਖ ਦੀ ਲਾਗਤ ਨਾਲ ਭਵਾਨੀਪੁਰ ਪਿੰਡ ਫਿਰਨੀ, 22.5 ਲੱਖ ਦੀ ਲਾਗਤ ਨਾਲ ਪਿੰਡ ਕਿਸ਼ਨ ਸਿੰਘ ਵਾਲਾ ਦੀ ਫਿਰਨੀ, 30 ਲੱਖ ਦੀ ਲਾਗਤ ਨਾਲ ਸੈਫਲਾਬਾਦ ਤੋਂ ਖੈੜਾ ਬੇਟ ਨਵੀਂ ਸੜਕ, 37.5 ਲੱਖ ਲਾਗਤ ਨਾਲ ਜਹਾਂਗੀਰਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ (Historical Gurdwara Sahib) ਨੂੰ ਜਾਣ ਵਾਲੀ ਸੜਕ ਸ਼ਾਮਲ ਹਨ।
ਇਸ ਦੌਰਾਨ ਵੱਖ-ਵੱਖ ਪਿੰਡਾਂ ਵਿਚ ਪੁੱਜਣ ਤੇ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਿਕਾਸ ਕਾਰਜਾਂ ਦੇ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸੈਫਲਾਬਾਦ ਪਿੰਡ ਵਿਖੇ ਬਲਾਕ ਢਿੱਲਵਾਂ ਦੇ ਕਰੀਬ 21 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ 1 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਸੰਤ ਬਾਬਾ ਲੀਡਰ ਸਿੰਘ ਜੀ ਅਤੇ ਮਹੰਤ ਮਹਾਤਮਾ ਮੁੰਨੀ ਜੀ ਦੁਆਰਾ ਤਕਸੀਮ ਕਰਵਾਏ ਗਏ।