ਕਪੂਰਥਲਾ:ਅੱਜ ਕੱਲ ਦੇ ਸਮੇਂ ਜਦੋ ਲੋੜ ਪੈਣ ਤੇ ਆਪਣੇ ਆਪਣੀਆਂ ਦਾ ਸਾਥ ਛੱਡ ਜਾਂਦੇ ਹਨ। ਇਸੇ ਮਾਹੌਲ ਵਿਚ ਕਪੂਰਥਲਾ ਦੇ ਕੁਝ ਨੌਜਵਾਨਾਂ ਵੱਲੋਂ ਇਕ ਅਜਿਹੀ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਇਹ ਲੋਕ ਅੱਜ ਕਰੀਬ 250 ਅਵਾਰਾ ਕੁੱਤਿਆਂ ਨੂੰ ਪਾਲ ਰਹੇ ਹਨ।
ਕਪੂਰਥਲਾ ਦੇ ਕੁੱਝ ਨੌਜਵਾਨਾਂ ਵੱਲੋਂ ਇੱਕ ਅਜਿਹਾ ਉਪਰਾਲਾ ਕੀਤਾ ਗਿਆ ਹੈ ਜੋ ਇਨਸਾਨੀਅਤ ਦੀ ਇੱਕ ਵੱਡੀ ਮਿਸਾਲ ਬਣ ਗਿਆ ਹੈ। ਇਹ ਨੌਜਵਾਨ ਉਨ੍ਹਾਂ ਬੇਜ਼ੁਬਾਨ ਕੁੱਤਿਆਂ ਦੀ ਸੇਵਾ ਵਿਚ ਲੱਗੇ ਹੋਏ ਹਨ। ਜੋ ਜਾਂ ਤਾਂ ਜਖ਼ਮੀ ਹੁੰਦੇ ਹਨ ਜਾਂ ਫਿਰ ਬਿਮਾਰ ਹੁੰਦੇ ਹਨ। 2020 ਤੋਂ ਕਪੂਰਥਲਾ ਵਿਖੇ ਇਹਨਾਂ ਨੌਜਵਾਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ।
ਡਾਗ ਸ਼ੈਲਟਰ:ਜਿਸ ਵਿਚ ਇਹ ਲੋਕ ਅਵਾਰਾ ਜਖ਼ਮੀ ਕੁੱਤਿਆਂ ਦਾ ਇਲਾਜ ਕਰਵਾਉਦੇ ਸੀ ਅਤੇ ਠੀਕ ਹੋਣ ਤੋਂ ਬਾਅਦ ਉਹਨਾ ਨੂੰ ਉਥੇ ਹੀ ਛੱਡ ਦਿੱਤਾ ਜਾਂਦਾ ਸੀ ਜਿਥੋਂ ਜਿਥੋਂ ਲਿਆਦਾ ਜਾਂਦਾ ਸੀ। ਇਸ ਡਾਗ ਸ਼ੈਲਟਰ ਦੇ ਪ੍ਰਬੰਧਕ ਨਵਜੋਤ ਮਾਹਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਸੇਵਾ ਇਹਨਾਂ ਬੇਜੁਬਾਨ ਜਾਨਵਰਾਂ ਲਈ ਨਿਭਾਈ ਜਾ ਰਹੀ ਹੈ। ਉਹਨਾ ਮੁਤਾਬਕ ਸ਼ੂਰੁਆਤ ਵਿਚ ਉਹ ਜਖ਼ਮੀ ਅਤੇ ਬਿਮਾਰ ਕੁੱਤਿਆਂ ਨੂੰ ਲਿਆ ਕੇ ਉਨ੍ਹਾਂ ਦਾ ਇਲਾਜ ਕਰਵਾਕੇ ਉਨ੍ਹਾਂ ਨੂੰ ਫੇਰ ਖੁਲ੍ਹੇ ਵਿਚ ਛੱਡ ਆਂਉਦੇ ਸਨ। ਕਿਉਂਕਿ ਉਨ੍ਹਾਂ ਕੋਲ ਇਨ੍ਹਾਂ ਨੂੰ ਰੱਖਣ ਲਈ ਜਮੀਨ ਨਹੀਂ ਸੀ ਪਰ ਹੁਣ ਇੱਕ ਦਾਨੀ ਸੱਜਣ ਵੱਲੋਂ ਉਨ੍ਹਾਂ ਨੂੰ ਖੁੱਲੀ ਜ਼ਮੀਨ ਦੇ ਦਿੱਤੀ ਗਈ ਹੈ।