ਮੀਂਹ ਦਾ ਕਹਿਰ, ਕਈ ਏਕੜ ਫ਼ਸਲ ਹੋਈ ਤਬਾਹ ਕਪੂਰਥਲਾ/ਸੁਲਤਾਨਪੁਰ ਲੋਧੀ: ਸੂਬੇ ਭਰ ਵਿੱਚ ਹੋਰ ਹੀ ਬਰਸਾਤ ਕਿਤੇ ਰਾਹਤ ਪ੍ਰਦਾਨ ਕਰ ਰਹੀ ਹੈ, ਤਾਂ ਕਿਤੇ ਆਫ਼ਤ ਬਣ ਰਹੀ ਹੈ। ਕਪੂਰਥਲਾ ਦੇ ਸੁਲਤਾਨਪੁਰ ਲੋਧੀ ਹਲਕੇ ਵਿੱਚ ਬੀਤੇ ਦੋ ਤਿੰਨ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ। ਇਸ ਬਰਸਾਤ ਦੇ ਕਾਰਨ ਪਿੰਡ ਸਵਾਲ ਦੇ ਨੇੜਲੇ ਖੇਤਰ 'ਚ ਲਗਭਗ 500-600 ਏਕੜ ਜਮੀਨ ਬਰਸਾਤੀ ਪਾਣੀ ਦੀ ਮਾਰ ਹੇਠ ਆ ਗਈ ਹੈ।
ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਰਹੀਆਂ:ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਦੀ ਨਿਕਾਸੀ ਨਾ ਹੋਣ ਦੇ ਚੱਲਦੇ, ਖੇਤਾਂ ਵਿਚ ਤਿੰਨ-ਤਿੰਨ, ਚਾਰ-ਚਾਰ ਫੁੱਟ ਤੱਕ ਪਾਣੀ ਭਰ ਚੁੱਕੀ ਹੈ। ਨਾਲ ਹੀ, ਸਬਜ਼ੀਆਂ, ਝੋਨੇ ਅਤੇ ਚਾਰੇ ਦੀ ਫ਼ਸਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋੜ ਤੱਕ ਹੋ ਰਹੇ ਸੜਕ ਦੇ ਨਿਰਮਾਣ ਮਗਰੋਂ ਸੜਕ ਉੱਚੀ ਕਰ ਦਿੱਤੀ ਗਈ ਹੈ ਅਤੇ ਉਸ ਦੇ ਹੇਠੋਂ ਲੰਘ ਰਹੀਆਂ ਕੁੜੀਆਂ ਬੰਦ ਕਰ ਦਿੱਤੀਆਂ ਗਈਆਂ ਹਨ।
ਪ੍ਰਸ਼ਾਸਨ ਵਲੋਂ ਨਹੀਂ ਲਈ ਜਾ ਰਹੀ ਸਾਰ: ਇਸ ਤੋਂ ਇਲਾਵਾ ਕੁਝ ਰਸੂਖਦਾਰ ਲੋਕਾਂ ਨੇ ਮਨ ਮਰਜ਼ੀ ਕਰਕੇ ਬੱਚੀਆਂ ਖੁਚੀਆਂ ਹੋਈਆਂ ਪੁਲੀਆਂ ਉੱਤੇ ਬਣ ਲਗਾ ਰੱਖੇ ਹਨ। ਇਸ ਕਾਰਨ ਪਾਣੀ ਦਾ ਨਿਕਾਸ ਬਿਲਕੁਲ ਬੰਦ ਹੋ ਚੁੱਕਿਆ ਹੈ, ਅਤੇ ਸਾਡੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਇਸ ਕਾਰਨ ਸਾਡਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਫ਼ਸਲਾਂ ਦਾ ਮੁਆਵਜ਼ਾ ਨਹੀਂ ਮੰਗਦੇ, ਪਰ ਸਾਨੂੰ ਸਾਡੇ ਬਰਸਾਤੀ ਪਾਣੀ ਦਾ ਪੱਕਾ ਨਿਕਾਸ ਚਾਹੀਦਾ ਹੈ, ਨਹੀਂ ਤਾਂ ਸਾਨੂੰ ਮਜਬੂਰਨ ਸੰਘਰਸ਼ ਦਾ ਰੁੱਖ ਅਖਤਿਆਰ ਕਰਨਾ ਪਵੇਗੀ ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ, ਕਿਉਂਕਿ ਅਸੀਂ ਪਹਿਲਾਂ ਵੀ ਕਈ ਵਾਰ ਇਸ ਸਮੱਸਿਆ ਨੂੰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਚੁੱਕਾ ਹੈ। ਪਰ, ਹਰ ਸਾਲ ਇਸ ਪਾਣੀ ਦੀ ਮਾਰ ਹੇਠ ਆਉਣਾ ਪੈ ਰਿਹਾ ਹੈ।
ਕਈ ਥਾਂ ਮੀਂਹ ਕਾਰਨ ਹਾਲਾਤ ਬਣੇ ਹੜ੍ਹ ਵਰਗੇ:ਖੰਨਾ 'ਚ ਪੈਂਦੇ ਮਾਛੀਵਾੜਾ ਸਾਹਿਬ 'ਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਬਰਸਾਤ ਕਾਰਨ ਸਤਲੁਜ ਦੇ ਕੰਢੇ ਕਈ ਪਰਿਵਾਰ ਫਸ ਗਏ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਸ਼ੁਰੂ ਕੀਤਾ। ਭਾਰੀ ਮੀਂਹ ਕਾਰਨ ਰੋਪੜ ਹੈੱਡ ਵਰਕਸ ਤੋਂ ਪਾਣੀ ਛੱਡਣ ਕਾਰਨ ਮਾਛੀਵਾੜਾ ਸਾਹਿਬ ਤੋਂ ਨਿਕਲਣ ਵਾਲੀ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ।
ਜਿਸ ਕਾਰਨ ਝੁੱਗੀਆਂ ਵਿੱਚ ਰਹਿ ਰਹੇ ਮਜ਼ਦੂਰਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਹਾਲਾਤ ਇਹ ਹਨ ਕਿ ਸਤਲੁਜ ਦਰਿਆ ਦੇ ਕੰਢੇ ਦੋ ਦਰਜਨ ਦੇ ਕਰੀਬ ਪਰਿਵਾਰ ਝੁੱਗੀਆਂ ਵਿੱਚ ਰਹਿੰਦੇ ਹਨ। ਰਾਤ ਭਰ ਮੀਂਹ ਪਿਆ ਅਤੇ ਹਰ ਚੀਜ਼ ਵਿਚ ਪਾਣੀ ਭਰ ਗਿਆ। ਦਰਿਆ ਦਾ ਪਾਣੀ ਓਵਰਫਲੋ ਹੋ ਗਿਆ। ਜਿਸ ਕਾਰਨ ਇਹ ਲੋਕ ਬੁਰੀ ਤਰ੍ਹਾਂ ਫਸ ਗਏ।